ਗੂਹਲਾ ਇਲਾਕੇ ਦੇ ਇਕ ਘਰ ਚੋਰੀ ਦੇ ਮਾਮਲੇ 'ਚ ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗਿ੍ਫ਼ਤਾਰ
ਅਜੀਤ ਡੈਸਕ
30-12-2025
ਚੋਰੀਆਂ ਦੌਰਾਨ, ਮੁਲਜ਼ਮਾਂ ਨੇ 2.5 ਤੋਲੇ ਸੋਨਾ, ਇਕ ਐਲ.ਈ.ਡੀ., ਇਕ ਸੀ.ਡੀ. ਪਲੇਅਰ, 65,000 ਨਕਦੀ ਅਤੇ ਹੋਰ ਘਰੇਲੂ ਸਾਮਾਨ ਚੋਰੀ ਕਰ ਲਿਆ | ਗੂਹਲਾ ਪੁਲਿਸ ਸਟੇਸ਼ਨ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ | ਮਾਮਲੇ ਦੀ ਜਾਂਚ ਸੀ.ਆਈ.ਏ.-1 ਇੰਚਾਰਜ ਐਸ.ਆਈ. ਜਸਵੰਤ ਅਤੇ ਹੈੱਡ ਕਾਂਸਟੇਬਲ ਧਨਪਤ ਦੀ ਅਗਵਾਈ ਵਾਲੀ ਟੀਮ ਦੁਆਰਾ ਕੀਤੀ ਗਈ ਅਤੇ ਦੋਸ਼ੀ, ਡੇਰਾ ਭਾਗ ਸਿੰਘ ਦੇ ਨਿਵਾਸੀ ਹਰਸ਼ਪ੍ਰੀਤ ਉਰਫ਼ ਹਰਸ਼ ਨੂੰ ਗਿ੍ਫ਼ਤਾਰ ਕਰ ਲਿਆ ਗਿਆ |
ਦੋਸ਼ੀ ਨੇ ਉਪਰੋਕਤ ਅਪਰਾਧ ਤੋਂ ਇਲਾਵਾ ਗੂਹਲਾ ਖੇਤਰ 'ਚ ਦੋ ਹੋਰ ਚੋਰੀਆਂ ਕਰਨ ਦੀ ਗੱਲ ਕਬੂਲ ਕੀਤੀ | ਦੋਸ਼ੀ ਤੋਂ ਚੋਰੀ ਦੀਆਂ ਤਿੰਨ ਐਲ.ਈ.ਡੀ. ਅਤੇ ਇਕ ਡੀ. ਵੀ. ਆਰ. ਬਰਾਮਦ ਕੀਤਾ ਗਿਆ | ਦੋਸ਼ੀ ਨੂੰ ਅਦਾਲਤ ਦੇ ਹੁਕਮ ਅਨੁਸਾਰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ |