08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਦਿੱਲੀ ਵਿਚ ਨਵੇਂ ਸਾਲ ਦੇ ਜਸ਼ਨਾਂ ਨੂੰ ਲੈ ਕੇ ਟ੍ਰੈਫਿਕ ਐਡਵਾਈਜ਼ਰੀ ਜਾਰੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 31-12-2025
ਨਵੀਂ ਦਿੱਲੀ, 30 ਦਸੰਬਰ (ਮਿਸਰਦੀਪ ਭਾਟੀਆ)-ਨਵੇਂ ਸਾਲ ਦੇ ਜਸ਼ਨਾਂ ਨੂੰ ਲੈ ਕੇ ਦਿੱਲੀ ਪੁਲਿਸ ਹਾਈ ਅਲਰਟ 'ਤੇ ਹੈ, ਚੱਪੇ-ਚੱਪੇ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ | ਇਸ ਦੇ ਨਾਲ ਹੀ 31 ਦਸੰਬਰ ਦੀ ਰਾਤ ਤੋਂ 1 ਜਨਵਰੀ, 2026 ਤੱਕ ਰਾਜਧਾਨੀ ਦੇ ਕਈ ਰੂਟਾਂ 'ਤੇ ਟ੍ਰੈਫਿਕ ਡਾਇਵਰਸ਼ਨ ਲਾਗੂ ਕੀਤੇ ਗਏ ਹਨ | ਕਨਾਟ ਪਲੇਸ, ਇੰਡੀਆ ਗੇਟ ਅਤੇ ਆਸਪਾਸ ਦੇ ਇਲਾਕਿਆਂ ਵਿਚ ਭਾਰੀ ਭੀੜ ਦੀ ਸੰਭਾਵਨਾ ਨੂੰ ਦੇਖਦੇ ਹੋਏ ਟ੍ਰੈਫਿਕ ਪੁਲਿਸ ਨੇ ਕਈ ਸੜਕਾਂ 'ਤੇ ਪ੍ਰਵੇਸ਼ ਪਾਬੰਦੀਆਂ ਲਗਾਈਆਂ ਹਨ ਅਤੇ ਵਿਕਲਪਿਕ ਮਾਰਗ ਤੈਅ ਕੀਤੇ ਹਨ | ਰਾਜ ਵਿਚ ਮੌਕ ਡਰਿਲ ਵੀ ਕੀਤੀ ਜਾ ਰਹੀ ਹੈ | ਅਧਿਕਾਰੀਆਂ ਅਨੁਸਾਰ ਮੰਗਲਵਾਰ ਨੂੰ ਕੀਤੀ ਗਈ ਮੌਕ ਡਰਿਲ ਪੂਰੀ ਤਰ੍ਹਾਂ ਸਫ਼ਲ ਰਹੀ | ਦਿੱਲੀ ਵਿਚ ਇਹ ਡਾਇਵਰਸ਼ਨ 31 ਦਸੰਬਰ, 2025 ਨੂੰ ਸ਼ਾਮ 7 ਵਜੇ ਤੋਂ ਨਵੇਂ ਸਾਲ ਦੀ ਸ਼ਾਮ ਦੇ ਜਸ਼ਨਾਂ ਤੱਕ ਲਾਗੂ ਰਹੇਗਾ | ਇਹ ਪਾਬੰਦੀ ਸਾਰੇ ਨਿੱਜੀ ਅਤੇ ਜਨਤਕ ਵਾਹਨਾਂ 'ਤੇ ਲਾਗੂ ਰਹੇਗੀ |

Ad Position 22
No active advertisement
ਪਿਛਲੀ ਖ਼ਬਰ ਰਾਜੇਂਦਰ ਪਬਲਿਕ ਸਕੂਲ ਪੰਜੂਆਣਾ ਵਿਖੇ ਵਿਦਿਆਰਥੀਆਂ ਨੂੰ ਨਸ਼ਿਆਂ ਪ੍ਰਤੀ ਅਗਲੀ ਖ਼ਬਰ ਜ਼ਿਲ੍ਹੇ ਵਿਚ 2.63 ਲੱਖ ਤੋਂ ਵੱਧ ਲਾਭਪਾਤਰੀ ਲੈ ਰਹੇ ਹਨ ਲੋਕ ਭਲਾਈ ਸਕੀਮਾਂ ਦਾ ਲਾਭ
Ad Position 24