29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਟੋਯੋਟਾ ਕਿਰਲੋਸਕਰ ਮੋਟਰ ਨੇ ਫੌਰਚੂਨਰ ਤੇ ਲੀਜੈਂਡਰ ਨਿਓ ਡਰਾਈਵ 48ਵੀ ਵੇਰੀਐਂਟ ਲਾਂਚ ਕੀਤੇ

Ad Position 21
No active advertisement
ਅਜੀਤ ਡੈਸਕ 05-06-2025
ਜਲੰਧਰ, 4 ਜੂਨ (ਅ.ਬ.)-ਟੋਯੋਟਾ ਕਿਰਲੋਸਕਰ ਮੋਟਰ ਨੇ ਫੌਰਚੂਨਰ ਤੇ ਲੀਜੈਂਡਰ ਨੂੰ ਨਵੇਂ ਨਿਓ ਡਰਾਈਵ ਅਵਤਾਰ/ਗ੍ਰੇਡ 'ਚ ਪੇਸ਼ ਕਰਨ ਦਾ ਐਲਾਨ ਕੀਤਾ ਹੈ¢ 48 ਵੋਲਟ ਦੇ ਉੱਨਤ ਸਿਸਟਮ ਨਾਲ ਲੈਸ, ਨਵੇਂ ਨਿਓ ਡਰਾਈਵ ਵੇਰੀਐਂਟ ਈਧਨ ਦੀ ਖਪਤ ਦੇ ਲਿਹਾਜ਼ ਨਾਲ ਬਿਹਤਰ ਹਨ, ਡਰਾਈਵਿੰਗ ਦਾ ਪ੍ਰਦਰਸ਼ਨ ਉੱਤਮ ਹੈ ਤੇ ਵਧੀਆ ਆਰਾਮ ਦਿੰਦੇ ਹਨ | ਇਹ ਸ਼ਹਿਰੀ ਹਾਲਾਤਾਂ ਤੇ ਆਫ-ਰੋਡ ਹਾਲਾਤਾਂ ਦੋਹਾਂ 'ਚ ਜ਼ਿਆਦਾ ਸੁਧਰੇ ਹੋਏ ਤਜਰਬੇ ਦੀ ਪੇਸ਼ਕਸ਼ ਕਰਦੇ ਹਨ¢ ਫÏਰਚੂਨਰ ਤੇ ਲੀਜੈਂਡਰ ਨਿਓ ਡਰਾਈਵ 48ਵੀਂ ਵੇਰੀਐਂਟ ਦੀ ਪੇਸ਼ਕਸ਼ 'ਤੇ ਗੱਲ ਕਰਦੇ ਹੋਏ ਸੇਲਜ਼-ਸੇਵਾ-ਯੂਜ਼ਡ ਕਾਰ ਕਾਰੋਬਾਰ ਦੇ ਉਪ-ਪ੍ਰਧਾਨ, ਵਰਿੰਦਰ ਵਾਧਵਾ ਨੇ ਕਿਹਾ ਕਿ ਜਿਵੇਂ-ਜਿਵੇਂ ਭਾਰਤ 'ਚ ਐਸਯੂਵੀ ਮਾਰਕੀਟ ਲਗਾਤਾਰ ਵੱਧ ਰਹੀ ਹੈ, ਗਾਹਕ ਉੱਨਤ ਸੁਵਿਧਾਵਾਂ ਤੇ ਵਿਲੱਖਣ ਸਟਾਈਲ ਦੀ ਮੰਗ ਕਰ ਰਹੇ ਹਨ¢ ਫੌਰਚੂਨਰ ਤੇ ਲੀਜੈਂਡਰ ਦੋਹਾਂ ਹੀ ਆਪਣੇ ਬੋਲਡ ਡਿਜ਼ਾਇਨ, ਸ਼ਕਤੀਸ਼ਾਲੀ ਪ੍ਰਦਰਸ਼ਨ ਤੇ ਵਿਸਥਾਰਤ ਵਿਸ਼ੇਸ਼ਤਾਵਾਂ ਨਾਲ ਇਹ ਉਮੀਦਾਂ ਪੂਰੀਆਂ ਕਰਦੇ ਹੋਏ ਅੱਗੇ ਵਧ ਰਹੇ ਹਨ, ਜੋ ਵੱਖ-ਵੱਖ ਕਿਸਮ ਦੇ ਉਪਭੋਗਤਾਵਾਂ ਦੀਆਂ ਲੋੜਾਂ ਨੂੰ ਆਸਾਨੀ ਨਾਲ ਪੂਰਾ ਕਰਦੇ ਹਨ¢
Ad Position 22
No active advertisement
ਪਿਛਲੀ ਖ਼ਬਰ ਸ੍ਰੀ ਦਰਬਾਰ ਸਾਹਿਬ 'ਤੇ ਹੋਏ ਹਮਲੇ ਨੂੰ ਸਿੱਖ ਭਾਈਚਾਰੇ ਵਲੋਂ ਕਦੇ ਭੁਲਾਇਆ ਨਹੀਂ ਜਾ ਸਕਦਾ -ਆਗੂ ਅਗਲੀ ਖ਼ਬਰ ਕਰਨ ਕਲੀਨਿਕਲ ਲੈਬਾਰਟਰੀ ਦਾ ਨਵੀਂ ਇਮਾਰਤ 'ਚ ਉਦਘਾਟਨ
Ad Position 24