20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਪਿੰਡ ਰੂਪੋਵਾਲ ਦੇ ਛਿੰਝ ਮੇਲੇ ਦੀਆਂ ਤਿਆਰੀਆਂ ਸੰਬੰਧੀ ਹੋਈ ਮੀਟਿੰਗ

Ad Position 21
No active advertisement
ਅਜੀਤ ਡੈਸਕ 06-09-2025
ਗੁਰਾਇਆ, 5 ਸਤੰਬਰ (ਬਲਵਿੰਦਰ ਸਿੰਘ)-ਡੇਰਾ ਦੂਧਾਧਾਰੀ ਬਾਬਾ ਬਸਾਉ ਜੀ ਪ੍ਰਬੰਧਕ ਕਮੇਟੀ ਪਿੰਡ ਰੂਪੋਵਾਲ ਵਲੋਂ ਗਰਾਮ ਪੰਚਾਇਤ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਡੇਰਾ ਦੂਧਾਧਾਰੀ ਬਾਬਾ ਬਸਾਉ ਜੀ ਨੂੰ ਸਮਰਪਿਤ 165ਵਾਂ ਛਿੰਝ ਮੇਲਾ 18, 19 ਸਤੰਬਰ ਨੂੰ ਸਰਪੰਚ ਪਰਮਜੀਤ ਕੌਰ ਅਤੇ ਕਮੇਟੀ ਪ੍ਰਧਾਨ ਗੁਰਦੀਪ ਸਿੰਘ ਢੇਸੀ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ | ਛਿੰਝ ਮੇਲਾ ਨੂੰ ਸਫਲ ਬਣਾਉਣ ਲਈ ਅਹਿਮ ਮੀਟਿੰਗ ਕਮੇਟੀ ਪ੍ਰਧਾਨ ਗੁਰਦੀਪ ਸਿੰਘ ਦੀ ਅਗਵਾਈ ਹੇਠ ਹੋਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ 18 ਸਤੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗਾ ਦੀ ਲੜੀ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ਵਿਚ ਨਾਮਵਰ ਪੰਥਕ ਢਾਡੀ ਜਥਾ ਜਥੇਦਾਰ ਮੇਜਰ ਸਿੰਘ ਕੇਸਰ ਪੁਰ ਵਾਲੇ ਢਾਡੀ ਵਾਰਾ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ | ਉਪਰੰਤ ਖੁੱਲੇ੍ਹ ਪੰਡਾਲ ਵਿਚ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਵੇਗਾ, ਜਿਸ ਵਿਚ ਗੁਰਵੀਰ ਸੰਧੂ ਅਤੇ ਅਮਨ ਵਿਰਕ ਹਾਜ਼ਰੀ ਭਰਨਗੇ ਉਪਰੰਤ ਛਿੰਝ ਮੇਲੇ ਦਾ ਪਿੜ ਹੋਵੇਗਾ ਅਤੇ ਰਾਤ ਸਮੇਂ ਸੁੱਖਾ ਰਾਮ ਸਰੋਏ ਦੀ ਪਾਰਟੀ ਵਲੋਂ ਡਰਾਮਾ ਪੇਸ਼ ਕੀਤਾ ਜਾਵੇਗਾ | 19 ਸਤੰਬਰ ਨੂੰ ਸਭਿਆਚਾਰਕ ਪ੍ਰੋਗਰਾਮ ਦੌਰਾਨ ਗੁਲਾਬ ਸਿੱਧੂ ਆਪਣੇ ਗੀਤਾਂ ਨਾਲ ਹਾਜ਼ਰੀ ਭਰਨਗੇ | ਛਿੰਝ ਮੇਲੇ ਦੌਰਾਨ ਪੰਜਾਬ ਦੇ 500 ਤੋ ਵੱਧ ਨਾਮਵਰ ਪਹਿਲਵਾਨ ਆਪਣੇ ਜੌਹਰ ਦਿਖਾਉਣਗੇ | ਪਟਕੇ ਦੀ ਪਹਿਲੀ ਕੁਸ਼ਤੀ ਦਾ ਇਨਾਮ ਥਾਰ ਗੱਡੀ ਦਿੱਤੀ ਜਾਵੇਗੀ | ਥਾਰ ਗੱਡੀ ਤੋ ਇਲਾਵਾ 4 ਬੁਲਟ ਮੋਟਰਸਾਈਕਲ, ਦੋ ਹੀਰੋ ਹਾਂਡਾ, 1 ਮੋਟਰਸਾਈਕਲ, ਲੱਖ ਰੁਪਏ ਦੀ ਝੋਟੀ, ਸੋਨੇ ਦੇ ਕੜਿਆਂ, ਮੁੰਦੀਆਂ, ਘੜੀਆਂ ਤੋ ਇਲਾਵਾ ਹੋਰ ਦਿਲ ਖਿਚਵੇਂ ਇਨਾਮ ਦੇ ਕੇ ਪਹਿਲਵਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਸਰਪੰਚ ਪਰਮਜੀਤ ਕੌਰ, ਪ੍ਰਧਾਨ ਗੁਰਦੀਪ ਸਿੰਘ, ਵਾਇਸ ਪ੍ਰਧਾਨ ਪਰਮਿੰਦਰ ਰਾਮ, ਕੈਸ਼ੀਅਰ ਤਲਜੀਤ ਸਿੰਘ ਢੇਸੀ, ਮਨਵੀਰ ਸਿੰਘ ਭੋਗਲ, ਸੋਮ ਪਾਲ, ਕੁਲਵਿੰਦਰ ਸਿੰਘ ਗਰੇਵਾਲ, ਭਾਗ ਰਾਮ, ਜਨਰਲ ਸੈਕਟਰੀ ਸੰਦੀਪ ਵਿਰਦੀ , ਬਲਵਿੰਦਰ ਸਿੰਘ , ਜਗਦੀਸ਼ ਮਹਿੰਮੀ , ਜਸਵਿੰਦਰ ਢੇਸੀ, ਲੇਖ ਰਾਜ ਕਟਾਰੀਆ, ਨਰਿੰਦਰ ਕੌਰ, ਨਛੱਤਰ ਕੌਰ, ਡਾ: ਸੁਖਦੇਵ ਕੁਮਾਰ, ਹਰਮੇਲ ਸਿੰਘ ਢੇਸੀ, ਕੁਲਵਿੰਦਰ ਸਿੰਘ ਸਰਾਨਾ, ਸੁਰਿੰਦਰ ਸਿੰਘ, ਹਰਵਿੰਦਰ ਸਿੰਘ ਸਰਾਨਾ, ਜਸਪਾਲ ਮਹਿਮੀ, ਦਰਸ਼ਨ ਸਿੰਘ, ਤਾਰਾ ਸਿੰਘ ਡੇਵਿਡ, ਅਮਰਜੀਤ ਗਰੇਵਾਲ, ਜਸਵੀਰ ਸਿੰਘ ਗਰੇਵਾਲ, ਸੁਰਿੰਦਰ ਸਿੰਘ ਸਾਬਕਾ ਸਰਪੰਚ, ਬਲਿਹਾਰ ਰਾਮ, ਹਰਜੀਤ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੜ੍ਹਾਂ ਨਾਲ ਹੋ ਰਹੀ ਭਾਰੀ ਤਬਾਹੀ ਨੂੰ ਕੌਮੀ ਆਫਤ ਐਲਾਨੇ ਕੇਂਦਰ ਸਰਕਾਰ-ਮੋਹਨ ਸਿੰਘ ਬੱਲ ਅਗਲੀ ਖ਼ਬਰ ਭਾਕਿਯੂ (ਏਕਤਾ ਉਗਰਾਹਾਂ) ਨੇ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਪੂਰਤੀ ਸੰਬੰਧੀ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਦੇ ਨਾਂਅ...
Ad Position 24