14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਲੜਕੀ ਦਾ ਮੋਬਾਈਲ ਖੋਹ ਕੇ ਫਰਾਰ ਹੋਏ ਐਕਟਿਵਾ ਸਵਾਰ ਲੁਟੇਰੇ <br/>

Ad Position 21
No active advertisement
ਅਜੀਤ ਡੈਸਕ 22-09-2025
ਮਕਸੂਦਾਂ 21 ਸਤੰਬਰ (ਸÏਰਵ ਮਹਿਤਾ)-ਐਕਟਿਵਾ ਸਵਾਰ ਲੁਟੇਰੇ ਥਾਣਾ ਡਿਵੀਜ਼ਨ ਨੰਬਰ-8 ਦੇ ਅਧੀਨ ਆਉਂਦੇ ਸਰਾਭਾ ਨਗਰ ਦੀ ਗਲੀ ਨੰਬਰ-5 'ਚ ਇਕ ਪੈਦਲ ਜਾ ਰਹੀ ਲੜਕੀ ਪਾਸੋਂ ਮੋਬਾਈਲ ਖੋਹ ਕੇ ਫਰਾਰ ਹੋ ਗਏ¢ ਲੁੱਟ ਦੀ ਵਾਰਦਾਤ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਿਤ ਲੜਕੀ ਅਦਿਲਾ ਯਾਸੀਨ ਪੁੱਤਰੀ ਮੁਹੰਮਦ ਯਾਸੀਨ ਸ਼ੇਖ ਜੋ ਜੰਮੂ ਕਸ਼ਮੀਰ ਦੀ ਰਹਿਣ ਵਾਲੀ ਹੈ ਤੇ ਜਲੰਧਰ ਇਕ ਪ੍ਰਾਈਵੇਟ ਹਸਪਤਾਲ ਦੇ ਵਿਚ ਨÏਕਰੀ ਕਰਦੀ ਹੈ | ਅਦਿਲਾ ਦੇ ਦੱਸਣ ਮੁਤਾਬਕ ਉਹ ਸਰਾਭਾ ਨਗਰ ਕਿਰਾਏ ਤੇ ਰਹਿੰਦੀ ਹੈ ਤੇ ਦੁਪਹਿਰ ਨੂੰ ਆਪਣੇ ਕਿਸੇ ਨਿਜੀ ਕੰਮ ਲਈ ਪੈਦਲ ਫੋਨ ਤੇ ਗੱਲ ਕਰਦੇ ਹੋਏ ਜਾ ਰਹੀ ਸੀ ਕਿ ਅਚਾਨਕ ਸਾਹਮਣੇ ਤੋਂ ਆ ਰਹੇ ਐਕਟੀਵਾ ਸਵਾਰ ਦੋ ਲੁਟੇਰਿਆਂ ਨੇ ਉਸ ਦਾ ਮੋਬਾਈਲ ਖੋਹ ਲਿਆ ਤੇ ਮÏਕੇ ਤੋਂ ਫਰਾਰ ਹੋ ਗਏ | ਵਾਰਦਾਤ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤਾਂ ਮÏਕੇ ਤੇ ਥਾਣਾ ਡਿਵੀਜ਼ਨ ਨੰਬਰ-8 ਤੋਂ ਏ.ਐੱਸ.ਆਈ. ਗੁਰਮੇਲ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ | ਏ.ਐੱਸ.ਆਈ. ਗੁਰਮੇਲ ਸਿੰਘ ਵੱਲੋਂ ਮÏਕੇ ਤੇ ਪਹੁੰਚ ਪੀੜਿਤ ਲੜਕੀ ਦੀ ਲਿਖਤ ਸ਼ਿਕਾਇਤ ਲਈ ਗਈ | ਉੱਥੇ ਗੱਲਬਾਤ ਦÏਰਾਨ ਏ.ਐੱਸ.ਆਈ. ਦਾ ਕਹਿਣਾ ਹੈ ਕਿ ਮÏਕੇ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲਈ ਗਈ ਹੈ, ਜਿਸ ਚ ਵਾਰਦਾਤ ਨੂੰ ਅੰਜਾਮ ਦੇਣ ਆਏ ਲੁਟੇਰਿਆਂ ਦੇ ਚਿਹਰੇ ਦਿਖਾਈ ਦੇ ਰਹੇ ਹਨ | ਉਨਾਂ ਕਿਹਾ ਕਿ ਸੀ.ਸੀ.ਟੀ.ਵੀ. ਦੀ ਫੁਟੇਜ ਦੇ ਆਧਾਰ ਤੇ ਲੁਟੇਰਿਆਂ ਦੀ ਪਹਿਚਾਣ ਕਰਵਾ ਉਨ੍ਹਾਂ ਨੂੰ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ¢

Ad Position 22
No active advertisement
ਪਿਛਲੀ ਖ਼ਬਰ ਲੜਕੀ ਵਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਿਚ ਪ੍ਰੇਮੀ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਕੁਲਵੰਤ ਕਾਲੋਨੀ 'ਚ ਪਾਣੀ ਦੀ ਕਿੱਲਤ ਨੂੰ ਲੈ ਕੇ ਰੋਸ ਪ੍ਰਦਰਸ਼ਨ <br/>
Ad Position 24