ਕੁਲਵੰਤ ਕਾਲੋਨੀ 'ਚ ਪਾਣੀ ਦੀ ਕਿੱਲਤ ਨੂੰ ਲੈ ਕੇ ਰੋਸ ਪ੍ਰਦਰਸ਼ਨ <br/>
ਅਜੀਤ ਡੈਸਕ
22-09-2025
ਗੁਲਾਬ ਦੇਵੀ ਰੋਡ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਦੀ ਮੰਗ
ਜਲੰਧਰ-ਬਸਤੀ ਬਾਵਾ ਖੇਲ੍ਹ ਜੋ ਕਿ ਸ਼ਹੀਦ ਬਾਬੂ ਲਾਭ ਸਿੰਘ ਨਗਰ ਗੁਲਾਬ ਦੇਵੀ ਰੋਡ ਨੂੰ ਵੀ ਜਾਂਦਾ ਹੈ | ਇੱਕ ਪਾਸੇ ਮੱਛੀ ਮਾਰਕੀਟ ਹੈ ਦੂਜੇ ਪਾਸੇ ਜੋ ਸੜਕ 'ਤੇ ਖੋਖਿਆਂ ਦਾ ਕਬਜ਼ਾ ਵਧੀ ਜਾ ਰਿਹਾ ਹੈ | ਆਮ ਆਦਮੀ ਪਾਰਟੀ ਸੀਨੀਅਰ ਆਗੂ ਬਲਵੀਰ ਕÏਰ ਨੇ ਦੱਸਿਆ ਹੈ ਜੰਗਲੀ ਭੰਗ ਬੂਟੀ ਹੋਣ ਨਾਲ ਇਕ ਤਰਫ਼ ਤਾਂ ਫੁੱਟਪਾਥ ਪੂਰਾ ਜੰਗਲ ਬਣ ਗਿਆ ਹੈ, ਦੂਜੇ ਪਾਸੇ ਜੰਗਲੀ ਬੂਟੀ ਨਾਲ ਉੱਥੇ ਕਬਜ਼ੇ ਹੋ ਰਹੇ ਹਨ | ਨਗਰ ਨਿਗਮ ਕੋਈ ਧਿਆਨ ਨਹੀਂ ਦੇ ਰਿਹਾ ਹੈ | ਨਗਰ ਨਿਗਮ ਨੂੰ ਇੱਧਰ ਧਿਆਨ ਦੇਣਾ ਚਾਹੀਦਾ ਹੈ ਤਹਿ ਬਾਜ਼ਾਰੀ ਬਰਾਂਚ ਨੂੰ ਵੀ ਕਬਜ਼ੇ ਹਟਾਉਣ ਲਈ ਕਾਰਵਾਈ ਕਰਨੀ ਚਾਹੀਦੀ ਹੈ | ਬਲਬੀਰ ਕੌਰ ਨੇ ਦੱਸਿਆ ਕਿ ਨਾਲ ਹੀ ਉੱਥੇ ਕੂੜੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ ਜਿਨ੍ਹਾਂ ਨੂੰ ਲੰਬ ਸਮੇਂ ਤੱਕ ਸਾਫ਼ ਨਹੀਂ ਕਰਵਾਇਆ ਜਾਂਦਾ ਹੈ |