13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਵਿਜੇ ਭਾਟੀਆ 'ਆਪ' ਦੇ ਸੰਗਠਨ ਇੰਚਾਰਜ ਨਿਯੁਕਤ <br/>

Ad Position 21
No active advertisement
'ਆਪ' ਵਰਕਰਾਂ ਦੇ ਨਾਲ ਵਿਜੇ ਭਾਟੀਆ, ਦਿਨੇਸ਼ ਢੱਲ ਤੇ ਹੋਰ | ਤਸਵੀਰ: ਮੁਨੀਸ਼ <br/> 22-09-2025
ਜਲੰਧਰ, 21 ਸਤੰਬਰ (ਸ਼ਿਵ)-ਜਲੰਧਰ ਉੱਤਰੀ ਤੋਂ ਵਿਜੇ ਭਾਟੀਆ ਨੂੰ ਆਮ ਆਦਮੀ ਪਾਰਟੀ ਵਲੋਂ ਹਲਕਾ ਸੰਗਠਨ ਇੰਚਾਰਜ ਨਿਯੁਕਤ ਕੀਤਾ ਗਿਆ ਹੈ | ਇਹ ਜ਼ਿੰਮੇਵਾਰੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਮੁੱਖ ਮੰਤਰੀ ਭਗਵੰਤ ਮਾਨ ਤੇ ਹਲਕਾ ਇੰਚਾਰਜ ਨਾਰਥ ਦਿਨੇਸ਼ ਢਲ ਵਲੋਂ ਸੌਂਪੀ ਗਈ ਹੈ | ਇਸ ਮੌਕੇ ਵਿਜੇ ਭਾਟੀਆ ਨੇ ਕਿਹਾ ਕਿ ਇਕ ਆਮ ਜਿਹੇ ਵਰਕਰ ਨੂੰ ਇੰਨੀ ਵੱਡੀ ਜ਼ਿੰਮੇਵਾਰੀ ਦੇ ਕੇ ਪਾਰਟੀ ਨੇ ਸਾਰੇ ਵਰਕਰਾਂ ਦਾ ਮਾਣ ਵਧਾਇਆ ਹੈ | ਉਨ੍ਹਾਂ ਕਿਹਾ ਕਿ ਉਹ ਦਿਨੇਸ਼ ਢਲ ਤੇ ਸਾਰੇ ਉੱਤਰੀ ਹਲਕੇ ਦੇ ਪਾਰਟੀ ਵਰਕਰਾਂ ਨੂੰ ਨਾਲ ਲੈ ਕੇ ਸੰਗਠਨ ਨੂੰ ਹੋਰ ਮਜ਼ਬੂਤ ਕਰਨਗੇ | ਇਸ ਮੌਕੇ ਕੌਂਸਲਰ ਅਮਿੱਤ ਢਲ, ਕੌਂਸਲਰ ਦੀਪਕ ਸ਼ਾਰਦਾ, ਜਗੀਰ ਸਿੰਘ, ਕੁਲਦੀਪ ਲੁਬਾਣਾ (ਬਲਾਕ ਪ੍ਰਧਾਨ), ਭਾਰਤ ਭੂਸ਼ਨ, ਅਜੈ ਬਿੱਲੂ, ਕੇਵਲ ਪਾਲ, ਮਹੇਸ਼ ਗਰਗ , ਸਾਬਕਾ ਕੌਂਸਲਰ ਦੇਸ ਰਾਜ ਜੱਸਲ, ਓਮ ਪ੍ਰਕਾਸ਼, ਰਜਿੰਦਰ ਨਾਗਰਾ, ਦੀਪਕ ਨਗਰ, ਸੁਰਜੀਤ ਸਿੰਘ, ਵਿਕੀ ਕੌਸ਼ਲ, ਕੁਨਾਲ, ਬਿੰਨੀ, ਡਾ. ਪਿ੍ੰਸ ਸ਼ਰਮਾ, ਸ਼ਿਵਮ ਵਹੀ, ਹੈਪੀ, ਮੰਗਾ ਸਮੇਤ ਵਰਕਰ ਹਾਜ਼ਰ ਰਹੇ |

Ad Position 22
No active advertisement
ਪਿਛਲੀ ਖ਼ਬਰ ਸੁਰਜੀਤ ਹਾਕੀ ਅਕੈਡਮੀ ਵਿਖੇ ਨਾਮਵਰ ਖੇਡ ਸ਼ਖ਼ਸੀਅਤਾਂ ਨੇ ਖਿਡਾਰੀਆਂ ਨੂੰ ਹਾਕੀ ਦੇ ਗੁਰ ਦੱਸੇ <br/> ਅਗਲੀ ਖ਼ਬਰ ਜਲੰਧਰ ਸ਼ਹਿਰ 'ਚ ਪਟਾਕਾ ਮਾਰਕੀਟ ਲਈ ਨਿਰਧਾਰਿਤ ਕੀਤੀਆਂ ਥਾਵਾਂ ਨੂੰ ਲੈ ਕੇ ਕਾਰੋਬਾਰੀ ਚਿੰਤਤ <br/>
Ad Position 24