13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਸੁਰਜੀਤ ਹਾਕੀ ਅਕੈਡਮੀ ਵਿਖੇ ਨਾਮਵਰ ਖੇਡ ਸ਼ਖ਼ਸੀਅਤਾਂ ਨੇ ਖਿਡਾਰੀਆਂ ਨੂੰ ਹਾਕੀ ਦੇ ਗੁਰ ਦੱਸੇ <br/>

Ad Position 21
No active advertisement
ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਹਾਕੀ ਖਿਡਾਰੀਆਂ ਨੂੰ ਗੁਰ ਦਿੰਦੇ ਹੋਏ ਉਲੰਪੀਅਨ ਰਜਿੰਦਰ ਸਿੰਘ ਸੀਨੀਅਰ, ਅਮਰੀਕ ਪੁਆਰ, ਲਖਵਿੰਦਰ ਪਾਲ ਸਿੰਘ ਖਹਿਰਾ ਨਾਲ ਸੁਰਿੰਦਰ ਭਾਪਾ ਤੇ ਇਕਬਾਲ ਸਿੰਘ ਸੰਧੂ ਤੇ ਹੋਰ | ਤਸਵੀਰ:-ਮੁਨੀਸ਼ <br/> 22-09-2025
ਜਲੰਧਰ, 21 ਸਤੰਬਰ (ਡਾ. ਜਤਿੰਦਰ ਸਾਬੀ)-ਉਲੰਪੀਅਨ ਰਜਿੰਦਰ ਸਿੰਘ (ਸੀਨੀਅਰ), ਟੈਕਨੀਕਲ ਲੀਡ, ਰਾਊਾਡ ਗਲਾਸ ਹਾਕੀ ਅਕੈਡਮੀ, ਸੁਰਜੀਤ ਹਾਕੀ ਸੁਸਾਇਟੀ ਜਲੰਧਰ ਦੇ ਵਰਕਿੰਗ ਪ੍ਰਧਾਨ ਲਖਵਿੰਦਰ ਪਾਲ ਸਿੰਘ ਖਹਿਰਾ ਤੇ ਪੰਜਾਬ ਹਾਕੀ ਦੇ ਸਕੱਤਰ ਜਨਰਲ ਅਮਰੀਕ ਸਿੰਘ ਪਵਾਰ ਵਲੋਂ ਸੁਰਜੀਤ ਹਾਕੀ ਅਕੈਡਮੀ ਦਾ ਸਾਂਝੇ ਤÏਰ ਤੇ ਦÏਰਾ ਕਰਕੇ ਉੱਥੇ ਹਾਕੀ ਦੀ ਸਿਖਲਾਈ ਲੈ ਰਹੇ ਨÏਜਵਾਨ ਖਿਡਾਰੀਆਂ ਦਾ ਹÏਸਲਾ ਅਫਜ਼ਾਈ ਕਰਕੇ ਉਨ੍ਹਾਂ ਨੂੰ ਖੇਡ ਦੀਆਂ ਬਾਰੀਕੀਆਂ ਸਮਝਾਈਆਂ ਅਤੇ ਆਪਣੇ ਜਿੰਦਗੀ ਦੇ ਤਜਰਬੇ ਸਾਂਝੇ ਕੀਤੇ ਅਤੇ ਉਨ੍ਹਾਂ ਨੂੰ ਹਾਕੀ ਦੀ ਖੇਡ ਦੇ ਮਹੱਤਵਪੂਰਨ ਗੁਰ ਵੀ ਦਿੱਤੇ¢ ਇਸ ਮÏਕੇ ਤੇ ਉਲੰਪੀਅਨ ਰਜਿੰਦਰ ਸਿੰਘ (ਸੀਨੀਅਰ) ਨੇ ਖਿਡਾਰੀਆਂ ਨੂੰ ਹਾਕੀ ਦੀਆਂ ਵੱਖ ਵੱਖ ਤਕਨੀਕਾਂ, ਜਿਵੇਂ ਕਿ ਪਾਸਿੰਗ, ਡਿ੍ਬਲਿੰਗ, ਡਿਫੈਂਸ ਅਤੇ ਗੋਲ-ਸ਼ੂਟਿੰਗ ਬਾਰੇ ਮਹੱਤਵਪੂਰਨ ਗੁਰ ਦਿੱਤੇ¢ ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਫਲਤਾ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਖੇਡ ਪ੍ਰਤੀ ਜਜ਼ਬੇ ਦਾ ਹੋਣਾ ਬਹੁਤ ਜ਼ਰੂਰੀ ਹੈ¢ ਲਖਵਿੰਦਰ ਪਾਲ ਸਿੰਘ ਖਹਿਰਾ, ਵਰਕਿੰਗ ਪ੍ਰਧਾਨ, ਸੁਰਜੀਤ ਹਾਕੀ ਸੁਸਾਇਟੀ, ਜਲੰਧਰ ਨੇ ਖਿਡਾਰੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਅਕੈਡਮੀ ਦਾ ਉਦੇਸ਼ ਨÏਜਵਾਨ ਪੀੜ੍ਹੀ ਨੂੰ ਹਾਕੀ ਦੀ ਕਲਾ ਸਿਖਾਉਣ ਅਤੇ ਦੇਸ਼ ਲਈ ਚੰਗੇ ਖਿਡਾਰੀ ਤਿਆਰ ਕਰਨਾ ਹੈ¢ ਉਨ੍ਹਾਂ ਨੇ ਖਿਡਾਰੀਆਂ ਨੂੰ ਦੇਸ਼ ਦਾ ਨਾਮ ਰੋਸ਼ਨ ਕਰਨ ਲਈ ਪੂਰੇ ਜੋਸ਼ ਨਾਲ ਮੇਹਨਤ ਕਰਨ ਲਈ ਪ੍ਰੇਰਿਤ ਵੀ ਕੀਤਾ¢ਅਮਰੀਕ ਸਿੰਘ ਪੋਵਾਰ, ਸਕੱਤਰ ਜਨਰਲ, ਹਾਕੀ ਪੰਜਾਬ ਨੇ ਨÏਜਵਾਨ ਖਿਡਾਰੀਆਂ ਨੂੰ ਪ੍ਰੇਰਿਤ ਕਰਦਿਆਂ ਹਾਕੀ ਦੇ ਮੁਕਾਬਲਿਆਂ ਵਿੱਚ ਸਫਲਤਾ ਹਾਸਲ ਕਰਨ ਲਈ ਮਿਹਨਤ, ਲਗਨ ਅਤੇ ਟੀਮ ਵਰਕ ਦੀ ਮਹੱਤਤਾ ਤੇ ਜ਼ੋਰ ਦਿੱਤਾ¢ਇਸ ਦÏਰਾਨ ਅਕੈਡਮੀ ਦੇ ਕੋਚਿੰਗ ਸਟਾਫ਼ ਅਤੇ ਪ੍ਰਬੰਧਕ ਕਮੇਟੀ ਮੈਂਬਰ ਵੀ ਹਾਜਰ ਸਨ | ਅਕੈਡਮੀ ਦੇ ਜਨਰਲ ਸਕੱਤਰ ਸੁਰਿੰਦਰ ਭਾਪਾ ਅਤੇ ਇਕਬਾਲ ਸਿੰਘ ਸੰਧੂ, ਸੀ.ਈ.ਓ. ਨੇ ਤਿੰਨੋ ਖੇਡ ਮਾਹਿਰਾਂ ਵੱਲੋਂ ਖਿਡਾਰੀਆਂ ਨੂੰ ਦਿਖਾਏ ਮਾਰਗਦਰਸ਼ਨ ਲਈ ਉਹਨਾਂ ਨੂੰ ਧੰਨਵਾਦ ਕੀਤਾ | ਇਸ ਮੌਕੇ ਤੇ ਅਕੈਡਮੀ ਦੇ ਕੋਚ ਪਰਦੀਪ ਕÏਰ, ਸੀਤਾ ਦੇਵੀ, ਬਿੰਦੂ ਸ਼ਰਮਾ, ਪ੍ਰੋ: ਬਲਵਿੰਦਰ ਸਿੰਘ, ਨਰੇਸ਼ ਕੁਮਾਰ ਨੰਗਲ ਵੀ ਹਾਜ਼ਰ¢

Ad Position 22
No active advertisement
ਪਿਛਲੀ ਖ਼ਬਰ ਭਾਜਪਾ ਵਰਕਰਾਂ ਨੂੰ ਨਰਿੰਦਰ ਮੋਦੀ ਬਾਰੇ ਫ਼ਿਲਮ ਦਿਖਾਈ <br/> ਅਗਲੀ ਖ਼ਬਰ ਵਿਜੇ ਭਾਟੀਆ 'ਆਪ' ਦੇ ਸੰਗਠਨ ਇੰਚਾਰਜ ਨਿਯੁਕਤ <br/>
Ad Position 24