ਜਲੰਧਰ, 21 ਸਤੰਬਰ (ਸ਼ਿਵ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਚਪਨ ਨਾਲ ਸਬੰਧਿਤ ਇਕ ਵਿਸ਼ੇਸ਼ ਫ਼ਿਲਮ ਭਾਜਪਾ ਆਗੂਆਂ ਤੇ ਵਰਕਰਾਂ ਨੂੰ ਦਿਖਾਈ ਗਈ | ਇਸ ਦਾ ਪ੍ਰਬੰਧ ਚਾਰ ਥਾਵਾਂ 'ਤੇ ਕੀਤਾ ਗਿਆ ਸੀ ਜਿੱਥੇ ਕਿ ਪਾਰਟੀ ਦੇ ਕਈ ਵੱਡੇ ਆਗੂ ਮੌਜੂਦ ਸਨ, ਜਿਨ੍ਹਾਂ ਥਾਵਾਂ 'ਤੇ ਇਹ ਫ਼ਿਲਮ ਦਿਖਾਈ ਗਈ | ਰਿਲਾਇੰਸ ਮਾਲ ਵਿਚ ਭਾਰਤੀ ਜਨਤਾ ਪਾਰਟੀ ਕੈਂਟ ਵਿਧਾਨ ਸਭਾ ਹਲਕੇ ਦੇ ਵਰਕਰਾਂ ਨੇ ਸਮੂਹਿਕ ਤÏਰ 'ਤੇ ਦੇਖੀ¢ | ਭਾਰਤੀ ਜਨਤਾ ਪਾਰਟੀ ਵਪਾਰ ਸੈੱਲ ਦੇ ਸੂਬਾ ਸਹਿ-ਕਨਵੀਨਰ, ਕਾਰੋਬਾਰੀ ਨੇਤਾ ਰਵਿੰਦਰ ਧੀਰ ਨੇ ਕਿਹਾ ਕਿ ਨਰਿੰਦਰ ਮੋਦੀ ਦਾ ਜੀਵਨ ਬਚਪਨ ਤੋਂ ਹੀ ਦੂਜਿਆਂ ਲਈ ਪ੍ਰੇਰਨਾ ਸਰੋਤ ਰਿਹਾ ਹੈ ਅਤੇ ਇਸ ਫ਼ਿਲਮ ਤੋਂ ਸਾਨੂੰ ਪ੍ਰੇਰਨਾ ਮਿਲਦੀ ਹੈ ਕਿ ਜੀਵਨ ਉਸ ਵਿਅਕਤੀ ਦਾ ਹੈ ਜੋ ਦੂਜਿਆਂ ਲਈ ਜਿਉਂਦਾ ਹੈ ਅਤੇ ਦੂਜਿਆਂ ਦੀ ਮੱਦਦ ਕਰਦਾ ਹੈ | ਇਸ ਮÏਕੇ ਕਾਰੋਬਾਰੀ ਨੇਤਾ ਰਵਿੰਦਰ ਧੀਰ, ਭਾਰਤੀ ਜਨਤਾ ਪਾਰਟੀ ਜਲੰਧਰ ਦੇ ਜਨਰਲ ਸਕੱਤਰ ਅਸ਼ੋਕ ਸਰੀਨ, ਹਿੱਕੀ, ਸਰਬਜੀਤ ਮੱਕੜ, ਅਵਿਨਾਸ਼ ਚੰਦਰ, ਅਮਿੱਤ ਤਨੇਜਾ, ਸੀਨੀਅਰ ਭਾਜਪਾ ਨੇਤਾ ਯੋਗੇਸ਼ ਮਲਹੋਤਰਾ, ਰਾਜੇਂਦਰ ਚਤਰਥ, ਅਜੈ ਵਰਮਾ, ਡਿੰਪਲ ਸ਼ਰਮਾ, ਸ਼ਿਵ ਦਰਸ਼ਨ ਅਭੀ, ਰਾਹੁਲ ਜਾਮਵਾਲ, ਮੋਹਿਤ ਤ੍ਰੇਹਨ, ਜਗਬੀਰ ਬਰਾੜ, ਜਾਰਜ ਸਾਗਰ ਤੇ ਸੈਂਕੜੇ ਵਰਕਰ ਮÏਜੂਦ ਸਨ |