ਜਲੰਧਰ, 21 ਸਤੰਬਰ (ਜਸਪਾਲ ਸਿੰਘ)-ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ. ਪੀ. ਦੇ ਪੁੱਤਰ ਰਿਚੀ ਕੇ. ਪੀ. ਨਮਿੱਤ ਸ਼ਰਧਾਂਜਲੀ ਸਮਾਗਮ 'ਚ ਵੱਡੀ ਗਿਣਤੀ ਵਿਚ ਲੋਕ ਸ਼ਾਮਿਲ ਹੋਏ | ਇਸ ਮੌਕੇ ਵੱਖ-ਵੱਖ ਰਾਜਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਤੋਂ ਪਹਿਲਾਂ ਪੰਥ ਦੇ ਪ੍ਰਸਿੱਧ ਕੀਰਤਨੀ ਜੱਥੇ ਭਾਈ ਧਰਮਵੀਰ ਸਿੰਘ ਨੇ ਵੈਰਾਗਮਈ ਕੀਰਤਨ ਕੀਤਾ, ਜਦਕਿ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਪਰਮਜੀਤ ਸਿੰਘ ਨੇ ਵਿਛੜੀ ਰੂਹ ਦੀ ਸ਼ਾਂਤੀ ਲਈ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕੀਤੀ | ਮੰਚ ਦਾ ਸੰਚਾਲਨ ਉੱਘੇ ਕਵੀ ਰਛਪਾਲ ਸਿੰਘ ਪਾਲ ਵਲੋਂ ਕੀਤਾ ਗਿਆ | ਇਸ ਮੌਕੇ ਸੰਤ ਨਿਰਮਲ ਦਾਸ ਬਾਬਾ ਜੌੜੇ, ਬਾਬਾ ਭਗਵਾਨ ਸਿੰਘ ਸੰਤਗੜ੍ਹ, ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ, ਬਿ੍ਜ ਭੁਪਿੰਦਰ ਸਿੰਘ ਲਾਲੀ, ਵਿਧਾਇਕ ਪਰਗਟ ਸਿੰਘ, ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਪਰਮਜੀਤ ਸਿੰਘ ਰਾਏਪੁਰ, ਹਰਜਿੰਦਰ ਸਿੰਘ ਠੇਕੇਦਾਰ ਸਾਬਕਾ ਵਿਧਾਇਕ, ਡਾ. ਨਵਜੋਤ ਸਿੰਘ ਦਾਹੀਆ, ਬਚਿੱਤਰ ਸਿੰਘ ਕੋਹਾੜ, ਹਰਿੰਦਰ ਸਿੰਘ ਢੀਂਡਸਾ, ਸੁਖਮਿੰਦਰ ਸਿੰਘ ਰਾਜਪਾਲ, ਅਸ਼ਵਨ ਭੱਲਾ, ਹਰਜਾਪ ਸਿੰਘ ਸੰਘਾ, ਕੰਵਰ ਸਰਤਾਜ ਸਿੰਘ, ਗਗਨਦੀਪ ਸਿੰਘ ਗੱਗੀ, ਮਨਜੀਤ ਸਿੰਘ ਸੇਠੀ, ਚੌਧਰੀ ਸੁਰਿੰਦਰ ਸਿੰਘ, ਐਸ. ਐਸ. ਪੀ. ਰਜਿੰਦਰ ਸਿੰਘ, ਰਜਿੰਦਰਪਾਲ ਸਿੰਘ ਰਾਣਾ ਰੰਧਾਵਾ, ਅਵਤਾਰ ਸਿੰਘ ਕਲੇਰ, ਅਕਾਲੀ ਆਗੂ ਰਣਜੀਤ ਸਿੰਘ ਰਾਣਾ, ਸਤਿੰਦਰ ਸਿੰਘ ਪੀਤਾ, ਅਵਤਾਰ ਸਿੰਘ ਘੁੰਮਣ, ਜਗਜੀਤ ਸਿੰਘ ਖਾਲਸਾ, ਦਲਜੀਤ ਸਿੰਘ, ਸੁਰਿੰਦਰ ਸਿੰਘ ਰਾਜ ਫੁੰਮਣ, ਸੁਰਿੰਦਰਪਾਲ ਸਿੰਘ, ਕੰਵਲਜੀਤ ਸਿੰਘ ਲਾਲੀ, ਅਮਰਜੀਤ ਸਿੰਘ ਕਥੂਰੀਆ, ਸੁਖਵਿੰਦਰ ਸਿੰਘ ਸੁੱਖਾ ਲਾਲੀ, ਕਮਲਜੀਤ ਸਿੰਘ ਭਾਟੀਆ, ਕੁਲਦੀਪ ਸਿੰਘ ਓਬਰਾਏ, ਹੁਸਨ ਲਾਲ ਚੁੰਬਰ ਐਡਵੋਕੇਟ, ਜਸਪ੍ਰੀਤ ਸਿੰਘ ਜੌਨੀ ਚੌਹਾਨ, ਪਿ੍ਥੀਪਾਲ ਸਿੰਘ ਖਹਿਰਾ ਫਿਲੌਰ, ਦੇਸ ਰਾਜ ਮੱਲ, ਜਗਜੀਤ ਸਿੰਘ ਗਾਬਾ, ਗੁਰਕ੍ਰਿਪਾਲ ਸਿੰਘ ਪ੍ਰਧਾਨ ਛੇਵੀਂ ਪਾਤਸ਼ਾਹੀ, ਗੁਰਬਖਸ਼ ਸਿੰਘ ਜੁਨੇਜਾ ਪ੍ਰਧਾਨ ਗੁਰਦੁਆਰਾ ਗੁਰੂ ਨਾਨਕ ਮਿਸ਼ਨ, ਮਹਿੰਦਰਜੀਤ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ, ਕੰਵਲਜੀਤ ਸਿੰਘ ਕੋਛੜ, ਜਸਪ੍ਰੀਤ ਸਿੰਘ ਸੇਠੀ, ਜੋਗਿੰਦਰ ਸਿੰਘ ਗੁੰਬਰ, ਮਨਜੀਤ ਸਿੰਘ ਜੌਲੀ, ਕੁਲਵੰਤ ਸਿੰਘ ਤੇ ਰਜਿੰਦਰ ਸਿੰਘ ਕਲਸੀ, ਸੇਠ ਸਤਪਾਲ ਮੱਲ, ਆਤਮ ਪ੍ਰਕਾਸ਼ ਸਿੰਘ ਬਬਲੂ, ਮਨਜੀਤ ਸਿੰਘ ਠੁਕਰਾਲ, ਅੰਮਿ੍ਤਬੀਰ ਸਿੰਘ ਲੂਥਰਾ, ਸੁਰਿੰਦਰ ਸੈਣੀ, ਬਾਬਾ ਲਾਲ ਸਿੰਘ ਧੀਣਾ, ਜਤਿੰਦਰ ਸਿੰਘ ਮੁਝੈਲ, ਰਾਮਪਾਲ ਉੱਪਲ ਮੇਅਰ ਫਗਵਾੜਾ, ਵਨੀਤ ਧੀਰ ਮੇਅਰ ਜਲੰਧਰ, ਸੁਰਿੰਦਰ ਕੌਰ, ਸੁਭਾਸ਼ ਸੋਂਧੀ, ਆਈ. ਐਸ. ਬੱਗਾ, ਸ਼ੈਰੀ ਚੱਢਾ, ਰਾਜੇਸ਼ ਵਿੱਜ ਸੈਕਟਰੀ ਸ੍ਰੀ ਦੇਵੀ ਤਾਲਾਬ ਮੰਦਿਰ, ਪ੍ਰਭਜੋਤ ਸਿੰਘ ਸ਼ੈਰੀ ਚੱਡਾ, ਗੁਰਨੇਕ ਸਿੰਘ ਢਿੱਲੋਂ, ਅੰਸੁਲ ਅਰੋੜਾ, ਰਜੇਸ਼ ਭੱਟੀ, ਮਨਬੀਰ ਸਿੰਘ ਅਕਾਲੀ, ਚੌਧਰੀ ਜਗਤ ਰਾਮ ਪ੍ਰਧਾਨ ਪਿਸ਼ੌਰੀ ਬਰਾਦਰੀ ਆਦਿ ਸ਼ਖਸ਼ੀਅਤਾਂ ਵੀ ਮੌਜੂਦ ਸਨ |