13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਜਿਮਖਾਨਾ ਲੇਡੀਜ਼ ਕਲੱਬ 'ਚ ਡਾਡੀਆਂ ਦੀ ਧੂਮ <br/>

Ad Position 21
No active advertisement
ਜਿੰਮਖਾਨਾ ਲੇਡੀਜ਼ ਕਲੱਬ ਵਿਖੇ ਕਰਵਾਏ ਸਮਾਗਮ 'ਚ ਨਵਰਾਤਰੀ ਡਾਂਡੀਆਂ ਦਾ ਅਨੰਦ ਮਾਣਦੀਆਂ ਹੋਈਆਂ ਕਲੱਬ ਮੈਂਬਰਜ਼ | ਤਸਵੀਰਾਂ ਮੁਨੀਸ਼ <br/> 23-09-2025
ਜਲੰਧਰ, 22 ਸਤੰਬਰ (ਹਰਵਿੰਦਰ ਸਿੰਘ ਫੁੱਲ)-ਜਿਮਖਾਨਾ ਲੇਡੀਜ਼ ਕਲੱਬ 'ਚ ਅੱਜ ਨਵਰਾਤਰੀ ਡਾਂਡੀਆਂ ਦੀ ਧੂਮ ਰਹੀ | ਕਲੱਬ ਦੀ ਸਕੱਤਰ ਸੁਰੂਚੀ ਕੱਕੜ ਅਤੇ ਉਨ੍ਹਾਂ ਦੀ ਟੀਮ ਦੁਆਰਾ ਪ੍ਰਧਾਨ ਪੂਨਮ ਸੇਖੜੀ ਅਤੇ ਸੰਯੁਕਤ ਉਪ ਪ੍ਰਧਾਨ ਪ੍ਰੀਤੀ ਬਾਜਵਾ ਦੀ ਯੋਗ ਅਗਵਾਈ ਹੇਠ ਜਿੰਮਖਾਨਾ ਕਲੱਬ ਦੇ ਕਾਰਡਜ਼ ਰੂਮ ਵਿਖੇ ਨਵਰਾਤਰਿਆਂ ਦਾ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਜਿਸ ਵਿਚ ਸ਼ਾਮਲ ਵੱਡੀ ਗਿਣਤੀ 'ਚ ਮੈਂਬਰਾਂ ਨੇ ਨਵਰਾਤਰੀ ਡਾਂਡੀਆਂ ਦਾ ਅਨੰਦ ਮਾਣਿਆ ਅਤੇ ਪੂਰੇ ਦਿਲ ਨਾਲ ਹਿੱਸਾ ਲਿਆ¢ ਇਸ ਮੌਕੇ ਪ੍ਰਤਿਭਾਸ਼ਾਲੀ ਕੋਰੀਓਗ੍ਰਾਫਰ ਭਾਵਿਆ ਜੈਨ ਦੁਆਰਾ ਆਪਣੀ ਕਲਾ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ ਗਿਆ | ਮੈਂਬਰਾਂ ਨੇ ਜਸ਼ਨ ਦਾ ਅਨੰਦ ਮਾਣਦੇ ਹੋਏ ਇੱਕ ਦੂਜੇ ਨਾਲ ਡਾਂਡੀਆ ਖੇਡ ਕੇ ਭਰਪੂਰ ਮਨੋਰੰਜਨ ਕੀਤਾ ਜੋ ਕਿ ਕਲੱਬ ਵਿਚ ਇੱਕ ਸਿਹਤਮੰਦ ਅਤੇ ਖ਼ੁਸ਼ਹਾਲ ਮਾਹÏਲ ਵਿਚ ਵਾਧਾ ਸੀ¢ ਇਸ ਮੌਕੇ ਪੂਜਾ ਚੋਪੜਾ, ਰਿਤੂ ਅੰਮਿ੍ਤ ਕÏਰ, ਸੰਤੋਸ਼ ਸੈਣੀ, ਵਨੀਤਾ ਧਾਮੀ, ਸਵਾਤੀ ਕੋਹਲੀ, ਸੁਮੇਰਾ ਕਾਂਸਰਾ, ਮੋਨਿਕਾ ਵਿਜ ਨੇ ਡਾਂਡੀਆਂ 'ਚ ਵਿਸ਼ੇਸ਼ ਤੌਰ 'ਤੇ ਹਿੱਸਾ ਲਿਆ | ਇਸ ਮੌਕੇ ਸੰਯੁਕਤ ਸਕੱਤਰ ਮਨਿੰਦਰ ਧੀਮਾਨ, ਮਨੋਰੰਜਨ ਸਕੱਤਰ ਨੀਨਾ ਚÏਹਾਨ, ਸੰਯੁਕਤ ਮਨੋਰੰਜਨ ਸਕੱਤਰ ਵੰਦਨਾ ਕਾਲੀਆ, ਖ਼ਜ਼ਾਨਚੀ ਮਾਇਰ ਅਤੇ ਸੰਗੀਤਾ ਮਹਿੰਦਰੂ, ਖ਼ੁਰਾਕ ਸਕੱਤਰ ਨੀਲਮ ਠਾਕੁਰ, ਸੰਯੁਕਤ ਖ਼ੁਰਾਕ ਸਕੱਤਰ ਲਲਿਤਾ ਗੁਪਤਾ, ਕਾਰਜਕਾਰੀ ਮੈਂਬਰ ਸਨਵਰੀ ਢੰਡ, ਰਿਤੂ ਕÏਰ, ਅੰਸ਼ੂ ਚੋਪੜਾ ਅਤੇ ਪੂਜਾ ਤੋਂ ਇਲਾਵਾ ਹੋਰ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦੀ ਮਜ਼ਬੂਤੀ ਲਈ ਵਰਕਰਾਂ ਦੇ ਸੁਝਾਵਾਂ ਨੂੰ ਮਿਲੇਗੀ ਪਹਿਲ-ਲਿਲੋਠੀਆ <br/> ਅਗਲੀ ਖ਼ਬਰ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਦੋ ਦਿਨਾਂ ਗੁਰਮਤਿ ਸਮਾਗਮ ਕੱਲ੍ਹ ਤੋਂ
Ad Position 24