13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਕਾਂਗਰਸ ਦੀ ਮਜ਼ਬੂਤੀ ਲਈ ਵਰਕਰਾਂ ਦੇ ਸੁਝਾਵਾਂ ਨੂੰ ਮਿਲੇਗੀ ਪਹਿਲ-ਲਿਲੋਠੀਆ <br/>

Ad Position 21
No active advertisement
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੁਰਿੰਦਰ ਕੌਰ ਤੇ ਨਾਲ ਮੌਜੂਦ ਰਾਜੇਸ਼ ਲਿਲੋਠੀਆ, ਸ਼ਿਆਮ ਸੁੰਦਰ ਅਰੋੜਾ, ਰਜਿੰਦਰ ਬੇਰੀ ਤੇ ਹੋਰ | ਤਸਵੀਰ: ਮੁਨੀਸ਼ <br/> 23-09-2025
ਜਲੰਧਰ, 22 ਸਤੰਬਰ (ਸ਼ਿਵ)-ਕਾਂਗਰਸ ਪਾਰਟੀ ਸੰਗਠਨ ਦੀ ਮਜ਼ਬੂਤੀ ਲਈ 'ਸੰਗਠਨ ਸਿਰਜਣ ਅਭਿਆਨ' ਤਹਿਤ ਲਗਾਤਾਰ ਮੀਟਿੰਗਾਂ ਕਰ ਰਹੀ ਹੈ ਤੇ ਅੱਜ ਕੇਂਦਰੀ ਅਬਜ਼ਰਵਰ ਨੇ ਪੱਛਮੀ ਵਿਧਾਨ ਸਭਾ ਹਲਕੇ ਦੇ ਵਰਕਰਾਂ ਤੋਂ ਜਲੰਧਰ ਸ਼ਹਿਰੀ ਪ੍ਰਧਾਨ ਦੇ ਅਹੁਦੇ ਸਬੰਧੀ ਸੁਝਾਅ ਲਏ ਹਨ¢ ਮੀਟਿੰਗ ਦੀ ਪ੍ਰਧਾਨਗੀ ਪੱਛਮੀ ਵਿਧਾਨ ਸਭਾ ਹਲਕੇ ਦੇ ਹਲਕਾ ਇੰਚਾਰਜ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕÏਰ ਨੇ ਕੀਤੀ¢ ਕੇਂਦਰੀ ਆਬਜ਼ਰਵਰ ਰਾਜੇਸ਼ ਲਿਲੋਠੀਆ, ਪੰਜਾਬ ਕਾਂਗਰਸ ਤੋਂ ਜਲੰਧਰ ਲਈ ਆਬਜ਼ਰਵਰ ਅਤੇ ਸਾਬਕਾ ਮੰਤਰੀ ਸ਼ਿਆਮ ਸੁੰਦਰ ਅਰੋੜਾ, ਜ਼ਿਲ੍ਹਾ ਕਾਂਗਰਸ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਵਿਸ਼ੇਸ਼ ਤÏਰ 'ਤੇ ਮੀਟਿੰਗ ਵਿਚ ਸ਼ਾਮਿਲ ਸਨ | ਮੀਟਿੰਗ ਵਿਚ ਮÏਜੂਦ ਪੱਛਮੀ ਵਿਧਾਨ ਸਭਾ ਹਲਕੇ ਦੇ ਵੱਡੀ ਗਿਣਤੀ ਵਿਚ ਵਰਕਰਾਂ ਅਤੇ ਅਹੁਦੇਦਾਰਾਂ ਤੋਂ ਸੰਗਠਨ ਨੂੰ ਮਜ਼ਬੂਤ ਕਰਨ ਸਬੰਧੀ ਸੁਝਾਅ ਲਏ ਗਏ ਅਤੇ ਉਨ੍ਹਾਂ ਨੂੰ ਇਹ ਵੀ ਪੁੱਛਿਆ ਗਿਆ ਕਿ ਅਗਲਾ ਪ੍ਰਧਾਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ¢ ਕੇਂਦਰੀ ਆਬਜ਼ਰਵਰ ਰਾਜੇਸ਼ ਲਿਲੋਠੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਵਿਚ ਕੋਈ ਵੀ ਫ਼ੈਸਲਾ, ਖ਼ਾਸ ਕਰਕੇ ਸੰਗਠਨਾਤਮਕ ਮਾਮਲਿਆਂ ਬਾਰੇ ਵਰਕਰਾਂ ਨਾਲ ਸਲਾਹ ਕੀਤੇ ਬਿਨਾਂ ਨਹੀਂ ਲਿਆ ਜਾਵੇਗਾ¢ ਉਨ੍ਹਾਂ ਅੱਗੇ ਕਿਹਾ ਕਿ ਭਵਿੱਖ ਵਿਚ, ਕਿਸੇ ਵੀ ਪਾਰਟੀ-ਪੱਧਰੀ ਪ੍ਰੋਗਰਾਮ ਵਿਚ ਲੀਡਰਸ਼ਿਪ ਅਤੇ ਵਰਕਰਾਂ ਵਿਚਕਾਰ ਤਾਲਮੇਲ ਬਣਾਈ ਰੱਖਣ ਲਈ ਵਰਕਰਾਂ ਦੇ ਸੁਝਾਅ ਸ਼ਾਮਿਲ ਹੋਣਗੇ¢ ਪੱਛਮੀ ਵਿਧਾਨ ਸਭਾ ਹਲਕੇ ਦੀ ਇੰਚਾਰਜ ਸੁਰਿੰਦਰ ਕੌਰ ਨੇ ਕਿਹਾ ਕਿ ਵਰਕਰਾਂ ਦਾ ਸਤਿਕਾਰ ਜ਼ਰੂਰੀ ਹੈ¢ ਚੋਣਾਂ ਸਿਰਫ਼ ਵਰਕਰਾਂ ਦੀ ਤਾਕਤ 'ਤੇ ਹੀ ਜਿੱਤੀਆਂ ਜਾਂਦੀਆਂ ਹਨ¢ਇਸ ਮÏਕੇ ਬਲਾਕ ਪ੍ਰਧਾਨ ਰਸ਼ਪਾਲ ਜੱਖੂ, ਬਲਾਕ ਪ੍ਰਧਾਨ ਹਰਮੀਤ ਸਿੰਘ, ਸਤਪਾਲ ਰਾਏ, ਮੰਗਾ ਰਾਮ ਸਾਰੰਗਲ, ਸੁਦੇਸ਼ ਭਗਤ, ਵਿਨੋਦ ਕÏਲ, ਵਿਕਰਮ ਸ਼ਰਮਾ, ਅਵਤਾਰ ਬਿਰਦੀ, ਬ੍ਰਹਮਦੇਵ ਸਹੋਤਾ, ਜਗਦੀਸ਼ ਡਾਲੀਆ, ਅਰੁਣ ਕੁਮਾਰ, ਨਿਸ਼ਾਂਤ ਘਈ, ਮੁਨੀਸ਼ ਪਾਹਵਾ, ਜਗਦੀਪ ਸੋਨੂੰ, ਕਰਨ ਵਰਮਾ, ਕÏਾਸਲਰ ਮਕਸੂਦਾਂ ਦੇ ਪਤੀ, ਹਰਜੀਤ ਸਿੰਘ ਲੁਧਿਆਨਵੀ, ਕÏਾਸਲਰ ਨਿਰਮਲ ਕੁਮਾਰ, ਦੀਪਕ ਯਾਦਵ, ਅਸ਼ਵਨੀ ਜੰਗਰਾਲ, ਸਾਹਿਲ ਸਹਿਦੇਵ, ਲੱਕੀ ਖ਼ਾਲਸਾ, ਕÏਾਸਲਰ ਦਵਿੰਦਰ ਸ਼ਰਮਾ, ਬਲਬੀਰ ਅੰਗੁਰਾਲ, ਯਸ਼ਪਾਲ ਮਾਂਡਲੇ, ਕੈਪਟਨ ਗੁਰਨਾਮ ਸਿੰਘ, ਸਤੀਸ਼ ਵਰਮਾ, ਬਾਬਾ ਗੁਰਭੇਜ ਸਿੰਘ, ਵਰਿੰਦਰ ਕਾਲੀ ਤੇ ਹੋਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੁੱਚੀ ਪਿੰਡ ਵਿਖੇ ਬਿਰਦੀ ਜਠੇਰਿਆਂ ਦੀ ਯਾਦ 'ਚ ਕਰਵਾਇਆ ਸਾਲਾਨਾ ਜੋੜ ਮੇਲਾ <br/> ਅਗਲੀ ਖ਼ਬਰ ਜਿਮਖਾਨਾ ਲੇਡੀਜ਼ ਕਲੱਬ 'ਚ ਡਾਡੀਆਂ ਦੀ ਧੂਮ <br/>
Ad Position 24