13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਸੁੱਚੀ ਪਿੰਡ ਵਿਖੇ ਬਿਰਦੀ ਜਠੇਰਿਆਂ ਦੀ ਯਾਦ 'ਚ ਕਰਵਾਇਆ ਸਾਲਾਨਾ ਜੋੜ ਮੇਲਾ <br/>

Ad Position 21
No active advertisement
ਅਜੀਤ ਡੈਸਕ 23-09-2025
ਚੁਗਿੱਟੀ/ਜੰਡੂ ਸਿੰਘਾ, 22 ਸਤੰਬਰ (ਨਰਿੰਦਰ ਲਾਗੂ)-ਐਤਵਾਰ ਨੂੰ ਸੁੱਚੀ ਪਿੰਡ 'ਚ ਸਥਿਤ ਬਿਰਦੀ ਜਠੇਰਿਆਂ ਦੇ ਪਾਵਨ ਅਸਥਾਨ ਵਿਖੇ ਪ੍ਰਬੰਧਕਾਂ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਸਾਲਾਨਾ ਜੋੜ ਮੇਲੇ ਦÏਰਾਨ ਦੂਰੋਂ-ਦੂਰੋਂ ਵੱਡੀ ਗਿਣਤੀ ਵਿੱਚ ਸੰਗਤਾਂ ਵਲੋਂ ਸ਼ਮੂਲੀਅਤ ਕਰਕੇ ਰÏਣਕ ਵਧਾਈ ਗਈ¢ ਇਸ ਮÏਕੇ ਪਹਿਲਾਂ ਸਵੇਰੇ ਸ਼੍ਰੀ ਅੰਮਿ੍ਤ ਬਾਣੀ ਜੀ ਦੇ ਭੋਗ ਪਾਏ ਗਏ¢ ਉਸ ਉਪਰੰਤ ਸਜਾਏ ਹੋਏ ਦੀਵਾਨ ਵਿੱਚ ਵੱਖ-ਵੱਖ ਜਥਿਆਂ ਤੋਂ ਇਲਾਵਾ ਗਾਇਕ ਪਾਰਟੀਆਂ ਵਲੋਂ ਵੱਡੇ ਵਡੇਰਿਆਂ ਨੂੰ ਯਾਦ ਕਰਦੇ ਹੋਏ ਧਾਰਮਿਕ ਰਚਨਾਵਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ¢ ਇਸ ਦÏਰਾਨ ਹਾਜ਼ਰੀਨ ਨਾਲ ਆਪਣੇ ਰੂਹਾਨੀ ਪ੍ਰਵਚਨਾਂ ਦੀ ਸਾਂਝ ਪਾਉਂਦੇ ਹੋਏ ਸੰਤ ਬਹਾਦਰ ਦਾਸ ਡੇਰਾ ਮਿੱਠਾ ਟਿਵਾਣਾ ਹੁਸ਼ਿਆਰਪੁਰ ਤੇ ਵੱਖ-ਵੱਖ ਹੋਰ ਸ਼ਖ਼ਸੀਅਤਾਂ ਵਲੋਂ ਇਸ ਸਾਲਾਨਾ ਜੋੜ ਮੇਲੇ ਦੀਆਂ ਵਧਾਈਆਂ ਦਿੱਤੀਆਂ | ਇਸ ਮÏਕੇ ਪ੍ਰਬੰਧਕਾਂ ਵੱਲੋਂ ਪਹੁੰਚੇ ਧਾਰਮਿਕ, ਸਮਾਜਿਕ ਤੇ ਰਾਜਸੀ ਆਗੂਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ¢ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ¢ ਇਸ ਮÏਕੇ ਹੋਰਨਾਂ ਤੋਂ ਇਲਾਵਾ ਮੁੱਖ ਮਹਿਮਾਨ ਵਜੋਂ ਦੇ. ਕੇ. ਬਿਰਦੀ (ਡੀ. ਆਈ. ਜੀ., ਬੀ. ਐੱਸ. ਐੱਫ. ਗੁਰਦਾਸਪੁਰ), ਸੰਦੀਪ ਬਿਰਦੀ (ਡਿਪਟੀ ਕਮਾਂਡਰ,ਬੀ.ਐੱਸ.ਐੱਫ., ਫਾਜ਼ਿਲਕਾ) ਕੇਵਲ ਕ੍ਰਿਸ਼ਨ (ਪ੍ਰੈਗਰਾਮ ਮੁਖੀ, ਦੂਰਦਰਸ਼ਨ ਕੇਂਦਰ ਜਲੰਧਰ) ਜਲੰਧਰ ਹਾਜ਼ਰ ਹੋਏ¢ ਇਸ ਦÏਰਾਨ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਗੁਰਦਿਆਲ ਬਿਰਦੀ, ਜਨਰਲ ਸੈਕਟਰੀ ਦਯਾ ਰਾਮ ਬਿਰਦੀ, ਕੈਸ਼ੀਅਰ ਧਰਮ ਪਾਲ ਬਿਰਦੀ, ਚੇਅਰਮੈਨ ਬਲਜੀਤ ਬਿਰਦੀ, ਐਡੀਟਰ ਸੁਭਾਸ਼ ਬਿਰਦੀ, ਹਨੀ ਬਿਰਦੀ,ਦਿਆਲ ਬਿਰਦੀ, ਸਟੇਜ ਸੰਚਾਲਕ ਸੁਰਿੰਦਰ ਬਿਰਦੀ, ਪ੍ਰਸ਼ੋਤਮ ਕੁਮਾਰ ਬਿਰਦੀ, ਫਿਰੋਜ਼ ਕੁਮਾਰ ਬਿਰਦੀ, ਸੁਰਜੀਤ ਕੁਮਾਰ ਬਿਰਦੀ, ਜੁਆਇੰਟ ਸੈਕਟਰੀ ਹਨੀ ਬਿਰਦੀ, ਸਮੇਤ ਕਈ ਹੋਰ ਪ੍ਰਬੰਧਕ ਤੇ ਪਤਵੰਤੇ ਵਿਅਕਤੀ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਸੰਤਾਂ-ਮਹਾਂਪੁਰਸ਼ਾਂ ਵਲੋਂ ਸਭਨਾਂ ਨੂੰ ਨੇਕ ਕਾਰਜ ਕਰਨ ਦੀ ਅਪੀਲ <br/> ਸੁੱਚੀ ਪਿੰਡ ਵਿਖੇ ਬਿਰਦੀ ਜਠੇਰਿਆਂ ਦੀ ਯ... ਅਗਲੀ ਖ਼ਬਰ ਕਾਂਗਰਸ ਦੀ ਮਜ਼ਬੂਤੀ ਲਈ ਵਰਕਰਾਂ ਦੇ ਸੁਝਾਵਾਂ ਨੂੰ ਮਿਲੇਗੀ ਪਹਿਲ-ਲਿਲੋਠੀਆ <br/>
Ad Position 24