30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਜਮਸ਼ੇਰ ਖਾਸ ਨੂੰ ਡੇਅਰੀ ਕੰਪਲੈਕਸ ਅਤੇ ਹੋਰ ਪਿੰਡਾਂ ਨਾਲ ਜੋੜਦਾ ਨਾਲੇ ਦਾ ਪੁਲ ਦੇ ਰਿਹੈ ਹਾਦਸਿਆਂ ਨੂੰ ਸੱਦਾ <br/>

Ad Position 21
No active advertisement
ਹਲਕਾ ਜਲੰਧਰ ਛਾਉਣੀ 'ਚ ਪੈਂਦੇ ਗੰਦੇ ਨਾਲੇ ਨਾਲ ਬਣੇ ਵੱਖ-ਵੱਖ ਖ਼ਸਤਾ ਹਾਲਤ ਪੁਲ¢ ਤਸਵੀਰਾਂ : ਹਰਵਿੰਦਰ ਕੁਮਾਰ <br/> 20-10-2025
ਜਮਸ਼ੇਰ ਖਾਸ, 19 ਅਕਤੂਬਰ (ਹਰਵਿੰਦਰ ਕੁਮਾਰ)-ਹਲਕਾ ਜਲੰਧਰ ਛਾਉਣੀ ਦੇ ਪੇਂਡੂ ਖੇਤਰਾਂ ਨੂੰ ਜੋੜਦੇ ਗੰਦੇ ਨਾਲੇ ਦੇ ਪੁਲ ਅੱਧੀ ਦਰਜਨ ਤੋਂ ਜਿਆਦਾ ਉਮਰ ਵਹਾ ਚੁੱਕੇ ਇਹ ਪੁਲ ਹਾਦਸਿਆਂ ਨੂੰ ਦੇ ਰਹੇ ਹਨ ਸੱਦਾ¢ ਜਿਕਰਯੋਗ ਹੈ ਕਿ ਜਲੰਧਰ ਛਾਉਣੀ ਸ਼ਹਿਰ ਦੇ ਨਾਲ ਲੱਗਦੇ ਇਲਾਕੇ ਤੋਂ ਇਲਾਵਾ ਪੇਂਡੂ ਖੇਤਰ ਨੂੰ ਸ਼ਹਿਰ ਨਾਲ ਜੋੜ ਦੇ ਇਹ ਪੁੱਲ ਬਹੁਤ ਜਿਆਦਾ ਖਸਤਾ ਹਾਲਤ ਵਿੱਚ ਹਨ¢ ਜਮਸ਼ੇਰ ਖਾਸ ਬੱਸ ਸਟੈਂਡ ਤੋਂ ਜਮਸ਼ੇਰ ਡੇਅਰੀ ਕੰਪਲੈਕਸ ਨੇੜੇ ਬਣੇ ਖਸਤਾ ਹਾਲ ਪੁਲ ਉੱਪਰੋਂ ਜਿੱਥੋਂ ਰੋਜ਼ਾਨਾ ਚਾਰਾ ਲੈ ਕੇ ਜਾਂਦੀਆਂ ਟਰਾਲੀਆਂ ਟਰੱਕ ਆਦਿ ਵਾਹਨ ਗੁਜ਼ਰਦੇ ਹਨ ਉੱਥੇ ਹੀ ਇਹ ਪੁੱਲ ਚਿੱਤੇਬਾਣੀ, ਨਾਨਕ ਪਿੰਡੀ ,ਕਾਦੀਆਂ ਵਾਲੀ, ਫੋਲੜੀਵਾਲ ਅਤੇ ਅਰਬਨ ਅਸਟੇਟ ਨੂੰ ਜਾਂਦੀ ਆਵਾਜਾਈ ਵਾਲੀ ਸੜਕ ਉੱਪਰ ਬਣਿਆ ਆਹ ਸੁਰੱਖਿਅਤ ਪੁਲ ਕਿਸੇ ਵੱਡੇ ਹਾਦਸੇ ਨੂੰ ਬੁਲਾਵਾ ਦੇ ਰਿਹਾ ਹੈ¢ ਇਹ ਪੁਲ ਬੁਰੀ ਤਰ੍ਹਾਂ ਟੁੱਟਿਆ ਭੱਜਿਆ ਹੋਇਆ ਹੈ ਉੱਥੇ ਹੀ ਬਿਨਾਂ ਕਿਸੇ ਸੁਰੱਖਿਆ ਕਿਨਾਰੇ ਜਾਂ ਕੰਧ ਤੋਂ ਸੁੱਖਣਾ ਹੈ¢ ਆਏ ਦਿਨ ਹੀ ਇਸ ਇਸ ਆਹ ਸੁਰੱਖਿਅਤ ਪੁੱਲ ਤੇ ਕੋਈ ਨਾ ਕੋਈ ਦੁਰਘਟਨਾ ਵਾਪਰਦੀ ਰਹਿੰਦੀ ਹੈ¢ ਉੱਥੇ ਹੀ ਜਲੰਧਰ ਤੋਂ ਜੰਡਿਆਲਾ ਸੜਕ ਤੇ ਪੈਂਦੇ ਪਿੰਡ ਦੀਵਾਲੀ ਅਤੇ ਕੰਗਣੀਵਾਲ ਵਿਚਕਾਰ ਪੈਂਦੇ ਪੁਲ ਦੀ ਵੀ ਹਾਲਤ ਕਾਫੀ ਖਸਤਾ ਹੈ ਜ਼ਿਕਰਯੋਗ ਹੈ ਕਿ ਬੀਤੇ ਦਿਨੀ ਆਏ ਹੜਾਂ ਕਾਰਨ ਇਹ ਪੁਲ ਇੱਕ ਥਾਂ ਤੋਂ ਬੈਠ ਗਿਆ ਸੀ¢ ਜਲੰਧਰ ਤੋਂ ਜੰਡਿਆਲੇ ਜਾਣ ਵਾਲੇ ਇਹ ਪੁਲ ਕਾਫੀ ਆਵਾਜਾਈ ਭਰਪੂਰ ਹੈ¢ ਪਿੰਡ ਜਗਰਾਲ ਤੋਂ ਬਜੂੂਹਾ ਖੁਰਦ ਵਿਚਕਾਰ ਬਣੇ ਪੁੱੱਲ ਦੀ ਹਾਲਤ ਬਹੁਤ ਖਸਤਾ ਹੈ¢ਜਮਸ਼ੇਰ ਤੋਂ ਭੋਡੇ ਸਪਰਾਏ ਨੇੜੇ ਗੰਦੇ ਨਾਲੇ ਉੱਪਰ ਬਣੇ ਖਸਤਾ ਹਾਲਤ ਪੁਲ ਉਪਰੋਂ ਜਮਸ਼ੇਰ ਬਾਈਪਾਸ ਤੋਂ ਨਕੋਦਰ ਮੋਗਾ ਜਾਣ ਵਾਲਾ ਸਾਰਾ ਟਰੈਫਿਕ ਗੁਜਰਦਾ ਹੈ ¢ਇਸੇ ਤਰ੍ਹਾਂ ਭੋਡੇ ਸਪਰਾਏ ਦੀਵਾਲੀ ਨੂੰ ਜੋੜਨ ਵਾਲੀ ਸੰਪਰਕ ਸੜਕ ਉੱਪਰ ਬਣੇ ਤੰਗ ਇਕਹਿਰੀ ਪੁਲ ਦੀ ਹਾਲਤ ਵੀ ਕਾਫੀ ਖਸਤਾ ਹੈ ਜਿਸ ਕਾਰਨ ਇਥੇ ਟਰੈਫਿਕ ਵਿੱਚ ਰੁਕਾਵਟ ਪੈਂਦੀ ਹੈ ਜਿਕਰ ਯੋਗ ਹੈ ਕਿ ਇਹ ਗੰਦੇ ਨਾਲੇ ਉੱਪਰ ਬਣੇ ਇਹਨਾਂ ਸਾਰੇ ਪੁਲਾਂ ਦੀ ਹਾਲਤ ਬਹੁਤ ਤਰਸਯੋਗ ਹੈ ਇਹਨਾਂ ਪੁਲਾਂ ਦੀ ਚÏੜਾਈ ਬਹੁਤ ਹੀ ਘੱਟ ਹੋਣ ਕਾਰਨ ਅਕਸਰ ਇਥੇ ਜਾਮ ਲੱਗਾ ਰਹਿੰਦਾ ਹੈ ਬਿਨਾਂ ਰੇਲਿੰਗ ਵਾਲੇ ਇਹਨਾਂ ਪੁਲਾਂ ਤੋਂ ਅਗਾਂਹ ਆਉਣ ਵਾਲੇ ਧੁੰਦ ਦੇ ਮÏਸਮ ਵਿੱਚ ਕੋਈ ਵੀ ਅਣਹੋਣੀ ਘਟਨਾ ਹੋ ਸਕਦੀ ਹੈ¢ ਸਰਪੰਚ ਸਤਨਾਮ ਸਿੰਘ ਧਾਰੀਵਾਲ, ਸਰਪੰਚ ਅਮਨਦੀਪ ਕÏਰ , ਸਰਪੰਚ ਬਲਦੀਸ਼ ਕÏਰ, ਸਰਪੰਚ ਕਮਲਜੀਤ ਕÏਰ, ਸਰਪੰਚ ਲਵਪ੍ਰੀਤ ਸਿੰਘ ਸਰਪੰਚ ਸੰਦੀਪ ਕੁਮਾਰ, ਨੰਬਰਦਾਰ ਅਮਰੀਕ ਸਿੰਘ ਦਿਵਾਲੀ ਲੰਬਰਦਾਰ ਇੰਦਰਜੀਤ ਸਿੰਘ ਸ਼ੇਰਗਿਲ ਭੁਪਿੰਦਰ ਸਿੰਘ ਗੋਸਲ ਮਲਕੀਤ ਸਿੰਘ ਲਾਡੀ ਅਤੇ ਹੋਰ ਪਤਵੰਤਿਆਂ ਨੇ ਪ੍ਰਸ਼ਾਸਨ ਨੂੰ ਪ੍ਰਯੋਗ ਮੰਗ ਕੀਤੀ ਹੈ ਕਿ ਇਹਨਾਂ ਟੁੱਟੇ ਪੁਲਾਂ ਨੂੰ ਚÏੜਾ ਕੀਤਾ ਜਾਵੇ ਜਾਂ ਨਵੇਂ ਪੁਲ ਬਣਾਏ ਜਾਣ¢

Ad Position 22
No active advertisement
ਪਿਛਲੀ ਖ਼ਬਰ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਤੇ ਚੜ੍ਹਦੀਕਲਾ ਹਿੱਤ ਪੰਥਕ ਦਰਦੀਆਂ ਵਲੋਂ ਕਿਸ਼ਨਪੁਰਾ ਦੇ ਗ੍ਰਹਿ ਵਿਖੇ... ਅਗਲੀ ਖ਼ਬਰ ਅਕਾਲ ਅਕੈਡਮੀ ਰਾਏਪੁਰ ਪੀਰ ਬਖ਼ਸ਼ ਵਾਲਾ ਵਿਖੇ ਮਨਾਇਆ ਦੀਵਾਲੀ ਦਾ ਤਿਉਹਾਰ <br/>
Ad Position 24