03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਜ਼ਿਲ੍ਹਾ ਪੱਧਰੀ 47ਵੀਆਂ ਪ੍ਰਾਇਮਰੀ ਸਕੂਲ ਖੇਡਾਂ 'ਚ ਬਿਆਸ ਪਿੰਡ ਸੈਂਟਰ ਬਲਾਕ ਅਲਾਵਲਪੁਰ ਦਾ ਸ਼ਾਨਦਾਰ ਪ੍ਰਦਰਸ਼ਨ

Ad Position 21
repet_subhas-goyals [Copy P29]
ਅਜੀਤ ਡੈਸਕ 02-11-2025
ਕਿਸ਼ਨਗੜ੍ਹ, 1 ਨਵੰਬਰ (ਹੁਸਨ ਲਾਲ)-ਬੀਤੇ ਦਿਨੀਂ ਹੋਈਆਂ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੀਆਂ ਖੇਡਾਂ 'ਚ ਸੈਂਟਰ ਬਿਆਸ ਪਿੰਡ ਸਕੂਲ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ¢ ਜਾਣਕਾਰੀ ਦਿੰਦੇ ਹੋਏ ਸੈਂਟਰ ਹੈਡ ਟੀਚਰ ਅਮਨਦੀਪ ਸਿੰਘ ਭੰਗੂ ਨੇ ਦੱਸਿਆ ਕਿ ਸਕੂਲ ਦੇ ਬੱਚਿਆਂ ਨੇ ਬਲਾਕ ਪੱਧਰ ਤੇ ਓਵਰਆਲ ਟਰਾਫੀ ਤਹਿਸੀਲ ਪੱਧਰ ਤੇ ਫੁਟਬਾਲ ਮੁੰਡੇ ਕੁੜੀਆਂ ਰੱਸਾਕਸ਼ੀ, ਯਮਨਾਸਟਕ ਆਦਿ ਮੁਕਾਬਲੇ ਜਿੱਤੇ ਅਤੇ ਜਿਲ੍ਹੇ ਵਿੱਚੋ ਫੁੱਟਬਾਲ ਮੁੰਡੇ ਅਤੇ ਕੁੜੀਆਂ ਦੀਆਂ ਦੋਵੇਂ ਟੀਮਾਂ ਚੈਂਪੀਅਨ ਰਹੀਆਂ¢ ਰੱਸਾਕਸ਼ੀ ਵਿੱਚ ਮੁੰਡਿਆਂ ਨੇ ਦੂਸਰਾ ਸਥਾਨ ਹਾਸਲ ਕੀਤਾ¢ ਇਹ ਦੋਵੇਂ ਟੀਮਾਂ ਸਟੇਟ ਖੇਡਣ ਵਾਸਤੇ ਤਿਆਰੀ ਕਰ ਰਹੀਆਂ ਹਨ¢ ਉਨ੍ਹਾਂ ਦੱਸਿਆ ਕਿ ਉਹਨਾਂ ਵਲੋਂ ਬਲਾਕ ਅਲਾਵਲਪੁਰ ਦੇ ਬੀ.ਪੀ.ਈ.ਓ. ਸ੍ਰੀ ਰਾਜਕੁਮਾਰ ਜੀ ਦੀ ਅਗਵਾਈ ਹੇਠ ਬੱਚਿਆਂ ਨੂੰ ਆਪਣੇ ਖਰਚੇ ਤੇ ਖੇਡ ਮੁਕਾਬਲਿਆਂ ਵਿੱਚ ਲੈ ਕੇ ਜਾਂਦੇ ਰਹੇ ਹਨ¢ ਇਸ ਪ੍ਰਾਪਤੀ ਲਈ ਬਿਆਸ ਪਿੰਡ ਦੇ ਪੰਚਾਇਤ ਮੈਂਬਰਾਂ ਅਤੇ ਪਤਵੰਤੇ ਸੱਜਣਾਂ ਨੇ ਸਕੂਲ ਸਟਾਫ ਨੂੰ ਬਹੁਤ ਵਧਾਈ ਦਿੱਤੀ ਅਤੇ ਬੱਚਿਆਂ ਵਾਸਤੇ ਖੇਡ ਕਿੱਟਾਂ ਅਤੇ ਵਿਸ਼ੇਸ਼ ਇਨਾਮ ਦੇਣ ਦਾ ਐਲਾਨ ਕੀਤਾ¢ ਇਹਨਾਂ ਖੇਡਾਂ ਵਿੱਚ ਜਿੱਤਾਂ ਦਰਜ ਕਰਾਉਣ ਵਿੱਚ ਮੈਡਮ ਊਸ਼ਾ ਕਾਲੀਆ, ਮੈਡਮ ਪਿ੍ਅੰਕਾ ਸ਼ਰਮਾ, ਮੈਡਮ ਪੂਜਾ, ਮੈਡਮ ਮਨਜੀਤ ਕÏਰ, ਰਾਮਪਾਲ ਹੈਡ ਟੀਚਰ, ਜਸਵੀਰ ਸਿੰਘ, ਮਨਦੀਪ ਕੁਮਾਰ, ਅਮਨਪ੍ਰੀਤ ਅਹੀਰ, ਪੰਕਜ ਸ਼ਰਮਾ, ਨਵਪ੍ਰੀਤ ਬੱਲੀ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ¢
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਸ਼ਤਾਬਦੀ ਕਾਲਜ ਫਿਲੌਰ ਵਿਖੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਸੈਮੀਨਾਰ ਅਗਲੀ ਖ਼ਬਰ ਕਾਂਗਰਸ ਪਾਰਟੀ ਸ਼ਾਨੋ-ਸ਼ੌਕਤ ਨਾਲ ਜਿੱਤੇਗੀ ਤਰਨ ਤਾਰਨ ਜ਼ਿਮਨੀ ਚੋਣ-ਵਿਧਾਇਕ ਸ਼ੇਰੋਵਾਲੀਆ
Ad Position 24