ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਡਾ. ਅਸ਼ੋਕ ਮਿੱਤਲ ਨੇ ਏ. ਐੱਸ. ਆਈ. ਐੱਸ. ਸੀ. ਦੀ 68ਵੀਂ ਕਾਨਫਰੰਸ ਨੂੰ ਕੀਤਾ ਸੰਬੋਧਨ

Ad Position 21
No active advertisement
ਅਜੀਤ ਡੈਸਕ 22-11-2025
ਜਲੰਧਰ, 21 ਨਵੰਬਰ (ਜਸਪਾਲ ਸਿੰਘ)-ਰਾਜ ਸਭਾ ਦੇ ਸੰਸਦ ਮੈਂਬਰ ਅਤੇ ਐਲਪੀਯੂ ਦੇ ਸੰਸਥਾਪਕ-ਚਾਂਸਲਰ ਡਾ. ਅਸ਼ੋਕ ਮਿੱਤਲ ਨੇ 68ਵੇਂ ਐਸੋਸੀਏਸ਼ਨ ਆਫ਼ ਸਕੂਲਜ਼ ਫਾਰ ਦ ਇੰਡੀਅਨ ਸਕੂਲ ਸਰਟੀਫਿਕੇਟ (ਏ. ਐਸ. ਆਈ. ਐਸ. ਸੀ.) ਕਾਨਫਰੰਸ 'ਚ 25 ਲੱਖ ਰੁਪਏ ਦੇ ਉੱਦਮਤਾ ਮੁਕਾਬਲੇ ਦਾ ਐਲਾਨ ਕੀਤਾ, ਜਿਸ 'ਚ ਚੋਟੀ ਦੀਆਂ ਪੰਜ ਵਿਦਿਆਰਥੀ ਟੀਮਾਂ 'ਚੋਂ ਹਰੇਕ ਨੂੰ 5 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ | ਕਾਨਫਰੰਸ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਉੱਦਮੀ ਸੋਚ ਨੂੰ ਉਤਸ਼ਾਹਿਤ ਕਰਨ ਦੀ ਤੁਰੰਤ ਲੋੜ 'ਤੇ ਜ਼ੋਰ ਦਿੱਤਾ ¢ ਡਾ. ਮਿੱਤਲ ਨੇ ਕਿਹਾ ਕਿ ਅੱਜ ਉੱਦਮਤਾ ਇੱਕ ਵਿਚਾਰ ਹੈ, ਇੱਕ ਪੇਸ਼ਾ ਨਹੀਂ ਤੇ ਇਸ ਨੂੰ ਕਲਾਸਰੂਮ ਵਿਚ, ਆਤਮਵਿਸ਼ਵਾਸ, ਉਤਸੁਕਤਾ ਅਤੇ ਪ੍ਰਯੋਗ ਕਰਨ ਦੀ ਆਜ਼ਾਦੀ ਨਾਲ ਸ਼ੁਰੂ ਕਰਨਾ ਚਾਹੀਦਾ ਹੈ¢ ਇਸ ਤੋਂ ਇਲਾਵਾ, ਉਨ੍ਹਾਂ ਨੇ ਏ. ਐਸ. ਆਈ. ਐਸ. ਸੀ. ਸੰਬੰਧਿਤ ਸਕੂਲਾਂ ਲਈ ਮਾਸਟਰਜ਼ ਯੂਨੀਅਨ ਦੁਆਰਾ ਟੈਟਰਾ ਕਾਲਜ ਆਫ਼ ਬਿਜ਼ਨਸ ਅਤੇ ਵੀਪੀ ਆਊਟਗ੍ਰੋ ਦੇ ਸਹਿਯੋਗ ਨਾਲ ਵਿਕਸਤ ਕੀਤੇ ਗਏ ਇੱਕ ਮੁਫਤ ਉੱਦਮੀ ਹੁਨਰ ਨਿਰਮਾਤਾ ਐਪ ਦੀ ਸ਼ੁਰੂਆਤ ਦਾ ਐਲਾਨ ਕੀਤਾ | ਉਨ੍ਹਾਂ ਕਿਹਾ ਕਿ ਸਾਡੇ ਬੱਚਿਆਂ ਨੂੰ ਸਿਰਫ਼ ਨÏਕਰੀਆਂ ਪ੍ਰਾਪਤ ਕਰਨ ਲਈ ਹੀ ਨਹੀਂ, ਸਗੋਂ ਉਨ੍ਹਾਂ ਨੂੰ ਹੁਨਰਮੰਦ ਬਣਾਉਣ ਦੀ ਲੋੜ ਹੈ |
Ad Position 22
No active advertisement
ਪਿਛਲੀ ਖ਼ਬਰ ਨਿਗਮ ਦੀਆਂ ਲਿਫਟਾਂ ਖਰਾਬ, ਸਮਾਰਟ ਸਿਟੀ ਦੇ ਲੱਗੇ ਬੋਰਡ ਅਗਲੀ ਖ਼ਬਰ ਦੇਵੀ ਤਾਲਾਬ ਮੰਦਰ ਦੇ ਸਰੋਵਰ 'ਚ ਚਲ ਰਹੀ ਕਾਰ ਸੇਵਾ ਦੌਰਾਨ ਅਗਰਵਾਲ ਸਭਾ ਨੇ ਹਿੱਸਾ ਲਿਆ
Ad Position 24
No active advertisement