ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਨਿਗਮ ਦੀਆਂ ਲਿਫਟਾਂ ਖਰਾਬ, ਸਮਾਰਟ ਸਿਟੀ ਦੇ ਲੱਗੇ ਬੋਰਡ

Ad Position 21
No active advertisement
ਅਜੀਤ ਡੈਸਕ 22-11-2025
ਜਲੰਧਰ, 21 ਨਵੰਬਰ (ਸ਼ਿਵ)-ਨਗਰ ਨਿਗਮ ਜਿੱਥੇ ਕਿ ਸ਼ਹਿਰ ਵਿਚ ਜਾਂ ਨਗਰ ਨਿਗਮ ਦੇ ਮੇਨ ਦਫਤਰ ਸਮਾਰਟ ਸਿਟੀ ਦੇ ਬੋਰਡ ਲਵਾ ਰਿਹਾ ਉੱਥੇ ਹੀ ਨਗਰ ਨਿਗਮ ਦੀਆਂ ਲਿਫ਼ਟਾਂ ਖ਼ਰਾਬ ਪਈਆਂ ਹਨ | ਲਿਫ਼ਟਾਂ ਖ਼ਰਾਬ ਹੋਣ ਕਰਕੇ ਲੋਕਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਅੱਜ ਨਗਰ ਨਿਗਮ ਦੇ ਦੂਜੀ ਮੰਜ਼ਿਲ 'ਤੇ ਕੁੱਝ ਲੋਕ ਬਾਲ-ਬਾਲ ਬੱਚ ਗਏ ਜਦੋਂ ਨਿਗਮ ਦੀ ਲਿਫ਼ਟ ਦੂਜੀ ਮੰਜ਼ਿਲ 'ਤੇ ਖੁੱਲ੍ਹ ਗਈ ਅਤੇ ਇਸ ਦੇ ਸਟੀਲ ਦੇ ਪੱਲੇ ਬਾਹਰ ਆ ਗਏ | ਉੱਥੋਂ ਉੱਪਰ ਜਾਣ ਵਾਲੀ ਮੰਜ਼ਿਲਾਂ ਵਿਚ ਲੋਕ ਖੜ੍ਹੇ ਸਨ | ਫਸੇ ਲੋਕਾਂ ਨੂੰ ਬਾਹਰ ਕੱਢਿਆ ਗਿਆ | ਇਸ ਘਟਨਾ ਨਾਲ ਲੋਕ ਕਾਫੀ ਡਿਗ ਗਏ | ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਕੁੱਝ ਸਮਾਂ ਪਹਿਲਾਂ ਖ਼ਰਾਬ ਲਿਫ਼ਟਾਂ ਬਾਰੇ ਅਫ਼ਸਰਾਂ ਨੂੰ ਹਦਾਇਤਾਂ ਦਿੱਤੀਆਂ ਸੀ ਪਰ ਅਜੇ ਤੱਕ ਇਨ੍ਹਾਂ ਦੀ ਮੁਰੰਮਤ ਦਾ ਕੰਮ ਨਹੀਂ ਕੀਤਾ ਗਿਆ | ਕੁੱਝ ਮਹੀਨੇ ਪਹਿਲਾਂ ਵੀ ਦੂਜੇ ਪਾਸੇ ਲਿਫ਼ਟ ਡਿਗ ਗਈ ਸੀ | ਲੋਕਾਂ ਦਾ ਕਹਿਣਾ ਸੀ ਕਿ ਜੇਕਰ ਲਿਫ਼ਟਾਂ ਨੂੰ ਠੀਕ ਨਾ ਕਰਵਾਇਆ ਗਿਆ ਤਾਂ ਕੋਈ ਹਾਦਸਾ ਹੋ ਸਕਦਾ ਹੈ |
Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਿਆਈ ਦਿਵਸ ਸੰਬੰਧੀ ਸਮਾਗਮ ਸ਼ੁਰੂ <br/> ਅਗਲੀ ਖ਼ਬਰ ਡਾ. ਅਸ਼ੋਕ ਮਿੱਤਲ ਨੇ ਏ. ਐੱਸ. ਆਈ. ਐੱਸ. ਸੀ. ਦੀ 68ਵੀਂ ਕਾਨਫਰੰਸ ਨੂੰ ਕੀਤਾ ਸੰਬੋਧਨ
Ad Position 24
No active advertisement