31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਨਿਗਮ 'ਚ ਕੱਚੇ ਐਸ.ਡੀ.ਓ. ਨੂੰ ਮਿਲੇ ਹੋਏ ਨੇ ਵਿੱਤੀ ਅਧਿਕਾਰ

Ad Position 21
No active advertisement
ਅਜੀਤ ਡੈਸਕ 07-12-2025

ਜਲੰਧਰ, 6 ਦਸੰਬਰ (ਸ਼ਿਵ)- ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਵਲੋਂ ਕੁੱਝ ਕੱਚੇ ਜੇ. ਈਜ਼ ਦੇ ਰਿਸ਼ਤੇਦਾਰਾਂ ਵੱਲੋਂ ਟੈਂਡਰ ਪ੍ਰਕਿਰਿਆ ਵਿਚ ਸ਼ਾਮਿਲ ਹੋਣ ਦਾ ਮਾਮਲਾ ਚਰਚਾ ਵਿਚ ਆਉਣ ਤੋਂ ਬਾਅਦ ਕੱਚੇ ਜੇ. ਈਜ਼ ਤੋਂ ਵਿਕਾਸ ਦੇ ਕੰਮਾਂ ਦੇ ਵਿੱਤੀ ਅਧਿਕਾਰ ਵਾਪਸ ਲੈਣ ਦਾ ਮਾਮਲਾ ਅਜੇ ਤੱਕ ਠੰਢਾ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ ਕਿਉਂਕਿ ਨਗਰ ਨਿਗਮ ਪ੍ਰਸ਼ਾਸਨ ਵਲੋਂ ਚਾਹੇ ਇਸ ਮਾਮਲੇ ਵਿਚ ਚਹੇਤੀ ਕੰਪਨੀ ਦੇ ਟੈਂਡਰ ਰੱਦ ਕਰ ਦਿੱਤੇ ਸੀ ਪਰ ਦੱਸਿਆ ਜਾਂਦਾ ਹੈ ਕਿ ਵਿਕਾਸ ਦੇ ਕੰਮਾਂ ਦੇ ਅਧਿਕਾਰ ਵਾਪਸ ਲੈਣ ਤੋਂ ਬਾਅਦ ਕੁੱਝ ਕੱਚੇ ਜੇ. ਈਜ਼ ਨੇ ਮੇਅਰ ਵਨੀਤ ਧੀਰ ਅਤੇ ਕਮਿਸ਼ਨਰ ਸੰਦੀਪ ਰਿਸ਼ੀ ਨਾਲ ਮੁਲਾਕਾਤ ਕਰਕੇ ਇਸ ਫ਼ੈਸਲੇ 'ਤੇ ਨਜ਼ਰਸਾਨੀ ਕਰਨ ਦੀ ਮੰਗ ਕੀਤੀ ਸੀ ਪਰ ਕੱਚੇ ਜੇ. ਈਜ਼ ਨੂੰ ਅਜੇ ਤੱਕ ਵਿਕਾਸ ਦੇ ਕੰਮਾਂ ਬਾਰੇ ਬਿੱਲ ਪਾਸ ਕਰਨ ਦੇ ਵਿੱਤੀ ਅਧਿਕਾਰ ਵਾਪਸ ਨਹੀਂ ਮਿਲੇ ਹਨ | ਨਗਰ ਨਿਗਮ ਵਿਚ ਅਜੇ ਪੱਕੇ ਜੇ. ਈਜ਼ ਦੀਆਂ ਜ਼ਿਆਦਾ ਅਸਾਮੀਆਂ ਖ਼ਾਲੀ ਪਈਆਂ ਹਨ ਤੇ ਜ਼ਿਆਦਾਤਰ ਕੰਮ ਹੁਣ ਤੱਕ ਕੱਚੇ ਜੇ. ਈਜ਼ ਵੱਲੋਂ ਕਰਵਾਏ ਜਾ ਰਹੇ ਹਨ | ਚਾਹੇ ਨਿਗਮ ਪ੍ਰਸ਼ਾਸਨ ਨੇ ਕੱਚੇ ਜੇ. ਈਜ਼ ਤੋਂ ਵਿੱਤੀ ਅਧਿਕਾਰ ਵਾਪਸ ਲਏ ਹਨ ਪਰ ਦੂਜੇ ਪਾਸੇ ਤਾਂ ਇਹ ਵੀ ਚਰਚਾ ਚੱਲ ਰਹੀ ਹੈ ਕਿ ਨਿਗਮ ਵਿਚ ਤਾਂ ਕੱਚੇ ਜੇ. ਈਜ਼ ਹੀ ਕੰਮ ਨਹੀਂ ਕਰ ਰਹੇ ਹਨ ਪਰ ਦੂਜੇ ਪਾਸੇ ਤਾਂ ਕੱਚੇ ਐੱਸ.ਡੀ. ਓ. ਵੀ ਕੰਮ ਕਰ ਰਹੇ ਹਨ | ਉਨਾਂ ਦੇ ਵਿੱਤੀ ਅਧਿਕਾਰ ਵਾਪਸ ਕਿਉਂ ਨਹੀਂ ਲਏ ਗਏ ਹਨ | ਉਂਜ ਕਈ ਕੱਚੇ ਐੱਸ. ਡੀ. ਓ. ਦੇ ਕੰਮਾਂ ਤੋਂ ਵੀ ਸਿਆਸੀ ਆਗੂ ਨਾਰਾਜ਼ਗੀ ਜ਼ਾਹਿਰ ਕਰਦੇ ਰਹੇ ਹਨ | ਮੇਅਰ ਵਨੀਤ ਧੀਰ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਵਲੋਂ ਜਦੋਂ ਜੈਤੇਵਾਲੀ ਸੀਵਰੇਜ ਟਰੀਟਮੈਂਟ ਪਲਾਂਟ ਦਾ ਅਚਨਚੇਤੀ ਦੌਰਾ ਕੀਤਾ ਗਿਆ ਸੀ ਤਾਂ ਉਸ ਵੇਲੇ ਕਈ ਖ਼ਾਮੀਆਂ ਨਜ਼ਰ ਆਈਆਂ ਸੀ ਤੇ ਨਿਗਮ ਪ੍ਰਸ਼ਾਸਨ ਵੱਲੋਂ ਤਾਂ ਇਸ ਮਾਮਲੇ ਵਿਚ ਕਾਰਵਾਈ ਕਰਨ ਦੀ ਸਿਫ਼ਾਰਸ਼ ਕੀਤੀ ਗਈ ਸੀ ਪਰ ਇਸ ਦੇ ਬਾਵਜੂਦ ਇਸ ਮਾਮਲੇ ਵਿਚ ਕੁੱਝ ਨਹੀਂ ਹੋਇਆ ਸੀ | ਉਧਰ ਕੱਚੇ ਜੇ. ਈਜ਼ ਤੋਂ ਵਿੱਤੀ ਅਧਿਕਾਰ ਵਾਪਸ ਲਏ ਜਾਣ ਤੋਂ ਬਾਅਦ ਇਸ ਦਾ ਅਸਰ ਵਿਕਾਸ ਦੇ ਕੰਮਾਂ 'ਤੇ ਵੀ ਦੇਖਿਆ ਜਾ ਸਕਦਾ ਹੈ ਕਿਉਂਕਿ ਜਦੋਂ ਕੱਚੇ ਜੇ. ਈਜ਼ ਤੋਂ ਵਿੱਤੀ ਅਧਿਕਾਰ ਨਹੀਂ ਹਨ ਤਾਂ ਉਨਾਂ ਦੇ ਕਹਿਣ 'ਤੇ ਹੁਣ ਠੇਕੇਦਾਰ ਵੀ ਜ਼ਰੂਰੀ ਕੰਮ ਕਰਨ ਤੋਂ ਹੱਥ ਪਿੱਛੇ ਖਿੱਚ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਖੜ੍ਹੀ ਗੱਡੀ ਨੂੰ ਤੇਜ਼ ਰਫ਼ਤਾਰ ਮੋਟਰਸਾਈਕਲ ਨੇ ਮਾਰੀ ਟੱਕਰ, ਨੌਜਵਾਨ ਜ਼ਖ਼ਮੀ ਅਗਲੀ ਖ਼ਬਰ 35 ਸਾਲ ਬਾਅਦ ਨਿਗਮ 'ਚ ਸਫ਼ਾਈ ਸੇਵਕਾਂ, ਸੀਵਰਮੈਨਾਂ ਦੀ ਹੋਵੇਗੀ ਭਰਤੀ
Ad Position 24