31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਖੜ੍ਹੀ ਗੱਡੀ ਨੂੰ ਤੇਜ਼ ਰਫ਼ਤਾਰ ਮੋਟਰਸਾਈਕਲ ਨੇ ਮਾਰੀ ਟੱਕਰ, ਨੌਜਵਾਨ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 07-12-2025

ਮਕਸੂਦਾਂ, 6 ਦਸੰਬਰ (ਸੌਰਵ ਮਹਿਤਾ)- ਮਕਸੂਦਾਂ ਸਬਜ਼ੀ ਮੰਡੀ ਦੇ ਨੇੜੇ ਖੜ੍ਹੀ ਗੱਡੀ ਨੂੰ ਪਿੱਛੋਂ ਦੀ ਆ ਰਹੇ ਤੇਜ਼ ਰਫਤਾਰ ਮੋਟਰਸਾਈਕਲ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਮੋਟਰਸਾਈਕਲ ਸਵਾਰ ਜ਼ਖ਼ਮੀ ਹੋ ਗਿਆ ਤੇ ਕਾਰ ਅਤੇ ਮੋਟਰਸਾਈਕਲ ਦੋਵੇਂ ਨੁਕਸਾਨੇ ਗਏ। ਜਾਣਕਾਰੀ ਮੁਤਾਬਕ, ਭਾਜਪਾ ਨੇਤਾ ਕੇ.ਡੀ. ਭੰਡਾਰੀ ਦੀ ਪਤਨੀ ਤੇ ਧੀ ਖਰੀਦਦਾਰੀ ਲਈ ਇਲਾਕੇ 'ਚ ਆਏ ਸਨ। ਪਤਨੀ ਸਮਾਨ ਲੈਣ ਲਈ ਦੁਕਾਨ 'ਚ ਗਈ ਹੋਈ ਸੀ ਜਦ ਦਿ ਉਨ੍ਹਾਂ ਦੀ ਬੇਟੀ ਕਾਰ 'ਚ ਬੈਠੀ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ ਨੇ ਬੇਕਾਬੂ ਹੋ ਕੇ ਗੱਡੀ ਨਾਲ ਟੱਕਰ ਮਾਰੀ। ਲੋਕਾਂ ਨੇ ਤੁਰੰਤ ਹੀ ਜਖ਼ਮੀ ਨੌਜਵਾਨ ਸੰਭਾਲਿਆ ਤੇ ਨੇੜਲੇ ਹਸਪਤਾਲ ਪਹੁੰਚਾਇਆ। ਮੌਕੇ 'ਤੇ ਮੌਜੂਦ ਲੋਕਾਂ ਦਾ ਦਾਅਵਾ ਹੈ ਕਿ ਮੋਟਰਸਾਈਕਲ ਸਵਾਰ ਨਸ਼ੇ ਦੀ ਹਾਲਤ 'ਚ ਸੀ। ਫਿਲਹਾਲ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

 

Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਹਾਈਵੇ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਨਿਗਮ 'ਚ ਕੱਚੇ ਐਸ.ਡੀ.ਓ. ਨੂੰ ਮਿਲੇ ਹੋਏ ਨੇ ਵਿੱਤੀ ਅਧਿਕਾਰ
Ad Position 24