01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਹਾਈ ਕੋਰਟ 'ਚ ਮਾਮਲਾ ਪੁੱਜਣ ਤੋਂ ਬਾਅਦ ਨਿਗਮ ਵਲੋਂ ਕੀਤੀ ਗਈ ਕਾਰਵਾਈ <br/> ਨਗਰ ਨਿਗਮ ਨੇ ਬਾਂਸਲ ਸਵੀਟਸ ਦੀ ਨਾਜਾਇਜ਼ ਉਸਾਰੀ ਤੋੜੀ

Ad Position 21
No active advertisement
ਨਿਊ ਜਵਾਹਰ ਨਗਰ ਦੀ ਮਾਰਕੀਟ ਵਿਚ ਬਾਂਸਲ ਸਵੀਟਸ ਸ਼ਾਪ ਦੀ ਨਾਜਾਇਜ਼ ਉਸਾਰੀ 'ਤੇ ਚੱਲ ਰਹੀ ਨਿਗਮ ਦੀ ਡਿੱਚ | (ਸੱਜੇ) ਕਾਰਵਾਈ ਤੋਂ ਬਾਅਦ ਪੁਲਿਸ ਕਰਮਚਾਰੀ ਵੀ ਲੋਹੇ ਦੇ ਸਰੀਏ ਅੱਗੇ ਰੱਖਦੇ ਹੋਏ | ਤਸਵੀਰਾਂ : ਜੀ. ਪੀ. ਸਿੰਘ <br/> 07-12-2025
ਜਲੰਧਰ, 6 ਦਸੰਬਰ (ਸ਼ਿਵ)- ਨਗਰ ਨਿਗਮ ਦੇ ਬਿਲਡਿੰਗ ਵਿਭਾਗ ਨੇ ਲੰਬੇ ਸਮੇਂ ਬਾਅਦ ਨਾਜਾਇਜ਼ ਉਸਾਰੀਆਂ ਦੇ ਮਾਮਲੇ ਵਿਚ ਕਾਰਵਾਈ ਸ਼ੁਰੂ ਕੀਤੀ ਹੈ | ਬਿਲਡਿੰਗ ਵਿਭਾਗ ਦੀ ਡਿੱਚ ਨਾ ਸਿਰਫ਼ ਨਿਊ ਜਵਾਹਰ ਨਗਰ ਮਾਰਕੀਟ ਸਥਿਤ ਬਾਂਸਲ ਸਵੀਟਸ ਸ਼ਾਪ ਦੀ ਬਣੀ ਨਾਜਾਇਜ਼ ਉਸਾਰੀ 'ਤੇ ਚੱਲੀ ਹੈ ਜਦਕਿ ਬਿਲਡਿੰਗ ਵਿਭਾਗ ਨੇ ਪੁਰਾਣੀ ਨਿਊ ਜਵਾਹਰ ਨਗਰ ਵਿਚ ਇੱਕ ਇਮਾਰਤ ਦੀ ਨਾਜਾਇਜ਼ ਉਸਾਰੀ ਦੇ ਹਿੱਸੇ ਅਤੇ ਤੇਲ ਵਾਲੀ ਗਲੀ ਵਿਚ ਦੁਕਾਨਾਂ ਸੀਲ ਕੀਤੀਆਂ ਹਨ | ਦੁਪਹਿਰ ਬਾਅਦ ਨਗਰ ਨਿਗਮ ਦੀ ਬਿਲਡਿੰਗ ਵਿਭਾਗ ਦੀ ਟੀਮ ਨੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਤੇ ਐਮ. ਟੀ. ਪੀ. ਮਿਹਰਬਾਨ ਦੀ ਹਦਾਇਤ 'ਤੇ ਇਹ ਕਾਰਵਾਈ ਕੀਤੀ ਹੈ | ਨਿਗਮ ਦੀ ਬਿਲਡਿੰਗ ਵਿਭਾਗ ਦੀ ਟੀਮ ਵਲੋਂ ਦੁਪਹਿਰ ਬਾਅਦ ਡਿੱਚ ਅਤੇ ਪੁਲਿਸ ਕਰਮਚਾਰੀਆਂ ਦੇ ਨਾਲ ਬਾਂਸਲ ਸਵੀਟਸ ਸ਼ਾਪ ਦੀ ਨਾਜਾਇਜ਼ ਉਸਾਰੀ 'ਤੇ ਕਾਰਵਾਈ ਕੀਤੀ ਗਈ | ਨਗਰ ਨਿਗਮ ਨੂੰ ਇਹ ਕਾਰਵਾਈ ਇਸ ਕਰਕੇ ਵੀ ਕਰਨੀ ਪਈ ਕਿਉਂਕਿ ਇਸ ਤੋਂ ਪਹਿਲਾਂ ਨਿਊ ਜਵਾਹਰ ਨਗਰ ਦੇ ਸ੍ਰੀ ਰਾਜਵਿੰਦਰ ਸਿੰਘ ਭੱਲਾ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਲੈ ਗਏ ਸੀ ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਹਦਾਇਤ ਤੋਂ ਬਾਅਦ ਹੁਣ ਇਹ ਕਾਰਵਾਈ ਕਰਨੀ ਪਈ | ਇਸ ਮਾਮਲੇ ਵਿਚ ਨਿਗਮ ਅਫ਼ਸਰਾਂ ਨੂੰ ਨੋਟਿਸ ਵੀ ਜਾਰੀ ਕੀਤੇ ਗਏ ਸਨ | ਨਿਗਮ ਦੀ ਡਿੱਚ ਨੇ ਬਾਂਸਲ ਸਵੀਟਸ ਦੀ ਨਾਜਾਇਜ਼ ਉਸਾਰੀ ਦਾ ਹਿੱਸਾ ਤੋੜਿਆ ਤੇ ਉਸ ਵਿਚ ਜਿਹੜੇ ਲੋਹੇ ਦੇ ਸਰੀਏ ਵੀ ਬਾਹਰ ਆਏ ਸਨ ਤਾਂ ਉਨਾਂ ਨੂੰ ਨਿਗਮ ਪੁਲਿਸ ਕਰਮਚਾਰੀਆਂ ਵਲੋਂ ਚੁੱਕ ਕੇ ਸਾਈਡ 'ਤੇ ਕੀਤਾ ਗਿਆ ਤਾਂ ਜੋ ਕਿਸੇ ਦੇ ਲੱਗ ਨਾ ਜਾਣ | ਇਸ ਮਾਮਲੇ ਵਿਚ ਹੁਣ 18 ਦਸੰਬਰ ਨੂੰ ਹਾਈ ਕੋਰਟ ਵਿਚ ਸੁਣਵਾਈ ਹੋਣੀ ਹੈ |
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਨੇ ਬਾਂਸਲ ਸਵੀਟਸ ਦੀ ਨਾਜਾਇਜ਼ ਉਸਾਰੀ ਤੋੜੀ ਅਗਲੀ ਖ਼ਬਰ ਅੱਜ ਬੰਦ ਰਹੇਗੀ ਬਿਜਲੀ
Ad Position 24