01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਰਾਜ ਪੱਧਰੀ ਸਕੂਲੀ ਖੇਡਾਂ 'ਚ ਜੇਤੂ ਖਿਡਾਰੀਆਂ ਦਾ ਸੰਤ ਸੀਚੇਵਾਲ ਵਲੋਂ ਵਿਸ਼ੇਸ਼ ਸਨਮਾਨ

Ad Position 21
repet_subhas-goyals [Copy P29]
ਅਜੀਤ ਡੈਸਕ 07-12-2025
ਮਲਸੀਆਂ, 6 ਦਸੰਬਰ (ਸੁਖਦੀਪ ਸਿੰਘ)- ਰਾਜ ਪੱਧਰੀ ਅੰਤਰ ਜ਼ਿਲ੍ਹਾ ਸਕੂਲ ਖੇਡਾਂ 2025-26 'ਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਸੰਤ ਅਵਤਾਰ ਸਿੰਘ ਜੀ ਯਾਦਗਾਰੀ ਸੀਨੀਅਰ ਸੈਕੰਡਰੀ ਅਤੇ ਸੰਤ ਅਵਤਾਰ ਸਿੰਘ ਮੈਮੋਰੀਅਲ ਸਕੂਲ, ਸੀਚੇਵਾਲ ਦੇ ਖਿਡਾਰੀਆਂ ਦਾ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਵਿਸ਼ੇਸ ਸਨਮਾਨ ਕੀਤਾ ਗਿਆ | ਸਕੂਲ ਦੇ ਖਿਡਾਰੀਆਂ ਨੇ ਹਾਕੀ ਅੰਡਰ-11 'ਚੋਂ ਜਲੰਧਰ ਵੱਲੋਂ ਖੇਡਦਿਆਂ ਪੰਜਾਬ ਭਰ 'ਚੋਂ ਪਹਿਲਾ ਸਥਾਨ ਹਾਸਲ ਕੀਤਾ | ਕਬੱਡੀ ਮੁਕਾਬਲਿਆਂ 'ਚ ਪੰਜਾਬ ਭਰ 'ਚੋਂ ਅੰਡਰ-17 'ਚ ਪਹਿਲਾ ਸਥਾਨ, ਅੰਡਰ-19 'ਚ ਦੂਸਰਾ ਸਥਾਨ ਅਤੇ ਅੰਡਰ-14 'ਚ ਤੀਜਾ ਸਥਾਨ ਪ੍ਰਾਪਤ ਕੀਤਾ | ਕੁਸ਼ਤੀ ਮੁਕਾਬਲਿਆਂ 'ਚ ਅੰਡਰ-14 ਵਿੱਚ 1 ਸਿਲਵਰ ਅਤੇ 3 ਬਰਾਉਂਜ਼ ਮੈਡਲ, ਅੰਡਰ-17 'ਚ 2 ਬਰਾਉਂਜ਼ ਅਤੇ ਅੰਡਰ-11 'ਚ 1 ਬਰਾਉਂਜ਼ ਮੈਡਲ ਹਾਸਲ ਕੀਤਾ | ਇਸੇ ਤਰ੍ਹਾਂ ਗੱਤਕਾ ਮੁਕਾਬਲਿਆਂ 'ਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਾਜ ਪੱਧਰ 'ਤੇ 2 ਗੋਲਡ ਅਤੇ 10 ਸਿਲਵਰ ਮੈਡਲ ਜਿੱਤੇ | ਇਸ ਮੌਕੇ ਹਾਕੀ ਕੋਚ ਦਵਿੰਦਰ ਸਿੰਘ, ਕੁਸ਼ਤੀ ਤੇ ਕਬੱਡੀ ਕੋਚ ਗੁਰਬੀਰ ਸਿੰਘ ਅਤੇ ਗੱਤਕਾ ਕੋਚ ਗੁਰਵਿੰਦਰ ਕੌਰ ਦਾ ਵੀ ਵਿਸ਼ੇਸ ਸਨਮਾਨ ਕੀਤਾ ਗਿਆ | ਸੰਤ ਬਲਬੀਰ ਸਿੰਘ ਸੀਚੇਵਾਲ ਨੇ ਖਿਡਾਰੀਆਂ, ਉਹਨਾ ਦੇ ਮਾਤਾ-ਪਿਤਾ, ਕੋਚਾਂ ਨੂੰ ਵਧਾਈ ਦਿੰਦਿਆਂ ਖੇਡਾਂ ਅਤੇ ਵਿੱਦਿਆ ਦੇ ਖੇਤਰ 'ਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸੁਰਜੀਤ ਸਿੰਘ ਸ਼ੰਟੀ, ਸਰਪੰਚ ਜੋਗਾ ਸਿੰਘ ਚੱਕ ਚੇਲਾ, ਸਰਪੰਚ ਬੂਟਾ ਸਿੰਘ ਸੀਚੇਵਾਲ, ਪਿ੍ੰਸੀਪਲ ਸਤਪਾਲ ਸਿੰਘ, ਪਿ੍ੰਸੀਪਲ ਰਜਵੰਤ ਕੌਰ, ਪਿ੍ੰਸੀਪਲ ਕੁਲਵਿੰਦਰ ਸਿੰਘ, ਨੰਬਰਦਾਰ ਨਿਰਮਲ ਸਿੰਘ, ਪੰਚ ਗੁਰਮੇਲ ਸਿੰਘ, ਪੰਚ ਹਰਵਿੰਦਰ ਸਿੰਘ, ਜਸਪਾਲ ਸਿੰਘ, ਸਟੇਕ ਸਿੰਘ, ਕਬੱਡੀ ਖਿਡਾਰੀ ਪਿੰਦੂ ਸੀਚੇਵਾਲ, ਲੱਭੂ ਸੀਚੇਵਾਲ, ਗੁਰਵਿੰਦਰ ਸੀਚੇਵਾਲ, ਗੌਰਵ ਕੁਮਾਰ, ਜਸਪ੍ਰੀਤ ਸਿੰਘ ਅਤੇ ਸਕੂਲ-ਕਾਲਜ ਦਾ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਰਤ ਤੇ ਅਮਰੀਕਾ ਅੱਤਵਾਦ ਪ੍ਰਤੀ ਇਕਸੁਰ ਅਗਲੀ ਖ਼ਬਰ 15 ਨੂੰ ਮਨਾਇਆ ਜਾਵੇਗਾ 'ਪੈਨਸ਼ਨਰ ਡੇਅ'
Ad Position 24