11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਭਗਵਾਨ ਵਾਲਮੀਕਿ ਆਸ਼ਰਮ ਵਿਖੇ ਮੈਡੀਕਲ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 08-12-2025
ਜਲੰਧਰ, 7 ਦਸੰਬਰ (ਸ਼ੈਲੀ)-ਭਾਰਤ ਰਤਨ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਦੇ ਪ੍ਰੀ ਨਿਰਵਾਣ ਦਿਸਵ ਸੰਬੰਧੀ ਭਗਵਾਨ ਵਾਲਮੀਕਿ ਆਸ਼ਰਮ ਸ਼ਕਤੀ ਨਗਰ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ | ਇਸ ਮੌਕੇ ਭਗਵਾਨ ਵਾਲਮੀਕਿ ਵੈਲਫੇਅਰ ਟਰੱਸਟ ਸ਼ਕਤੀ ਨਗਰ ਦੇ ਚੇਅਰਮੈਨ ਵਿਪਨ ਸੱਭਰਵਾਲ ਨੇ ਦੱਸਿਆ ਕਿ ਬਾਵੇਜਾ ਆਈ ਹਸਪਤਾਲ ਦੇ ਡਾ. ਬਵੇਜਾ ਤੇ ਉਨ੍ਹਾਂ ਦੀ ਟੀਮ ਨੇ ਅੱਖਾਂ ਦੀਆਂ ਬਿਮਾਰੀਆਂ ਦਾ ਮੁਫ਼ਤ ਚੈੱਕਅਪ ਕੀਤਾ ਅਤੇ ਮਰੀਜ਼ਾਂ ਨੂੰ ਦਵਾਈਆਂ ਤੇ ਐਨਕਾਂ ਮੁਫਤ ਦਿੱਤੀਆਂ | ਉਨ੍ਹਾਂ ਦੱਸਿਆ ਕਿ ਜਿਨ੍ਹਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਹੋਣੇ ਹਨ ਉਹ ਵੀ ਮੁਫਤ ਕੀਤੇ ਜਾਣਗੇ | ਇਸ ਦੌਰਾਨ ਸ੍ਰੀ ਰਾਮ ਹਸਪਤਾਲ ਦੇ ਡਾ. ਦੀਪਾਂਸ਼ੂ ਤੇ ਡਾ. ਯੋਗੇਸ਼ ਦੀ ਟੀਮ ਨੇ ਫੁੱਲਬਾਰੀ, ਹੱਡੀਆਂ ਦੇ ਜੋੜਾਂ ਦੇ ਦਰਦ ਤੇ ਮਾਨਸਿਕ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦਾ ਮੁਫ਼ਤ ਮੈਡੀਕਲ ਚੈੱਕਅਪ ਕੀਤਾ ਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ | ਉਨ੍ਹਾਂ ਦੱਸਿਆ ਕਿ ਇਸ ਮੌਕੇ ਸੰਤ ਮਹਾਂ ਨਾਥ ਅਤੇ ਸੰਤ ਅਸ਼ੋਕ ਲੰਕੇਸ਼ ਨੇ ਮੈਡੀਕਲ ਕੈਂਪ ਵਿਚ ਪਹੁੰਚ ਕੇ ਬਾਬਾ ਸਾਹਿਬ ਦੀ ਮੂਰਤੀ 'ਤੇ ਫੁੱਲ ਮਾਲਾਵਾਂ ਭੇਟ ਕਰਕੇ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਮੈਡੀਕਲ ਕੈਂਪ ਦੇ ਡਾਕਟਰਾਂ ਤੇ ਉਨ੍ਹਾਂ ਦੀ ਟੀਮ ਨੂੰ ਸਨਮਾਨਿਤ ਕੀਤਾ | ਟਰੱਸਟ ਦੇ ਜਨਰਲ ਸਕੱਤਰ ਅਸ਼ੋਕ ਭੀਲ ਨੇ ਦੱਸਿਆ ਕਿ ਇਸ ਮੈਡੀਕਲ ਕੈਂਪ ਤੋਂ ਬਾਅਦ ਜਲਦੀ ਹੀ ਆਸ਼ਰਮ ਵਿਚ ਫਿਜ਼ੀਓਥੈਰੇਪੀ ਤੇ ਦੰਦਾਂ ਦੀਆਂ ਬਿਮਾਰੀਆਂ ਦਾ ਕੈਂਪ ਲਗਾਇਆ ਜਾਵੇਗਾ | ਇਸ ਮੌਕੇ ਬਿਸ਼ਨ ਦਾਸ ਸਹੋਤਾ, ਚਰਨਦਾਸ ਸੱਭਰਵਾਲ, ਰਾਜੀਵ ਗੋਰਾ, ਰਿੰਕੂ ਖੋਸਲਾ, ਗੁਲਜ਼ਾਰ ਖੋਸਲਾ, ਆਨੰਦ ਬੈਂਸ, ਸੰਦੀਪ ਲੱਕੀ, ਵਿੱਕੀ ਸੱਭਰਵਾਲ, ਅਜੂ ਸੱਭਰਵਾਲ, ਲਿੰਕੀ ਬੈਂਸ, ਰਮੇਸ਼ ਕੁਮਾਰ, ਹਰੀਸ਼ ਮਹਿਮਾ, ਗੌਰਵ ਜੀ.ਕੇ., ਅਭੀ ਸੱਭਰਵਾਲ, ਸੀਤਾ ਸਭਰਵਾਲ, ਜੀ. ਕੇ. ਮਹਿਲਵਾਲ, ਜੀ. ਕੇ., ਪ੍ਰਵੇਤ ਗਿੱਲ, ਈ. ਜੀ. ਕੇ., ਰਾਣੀ, ਸੰਧਿਆ, ਰਾਣੀ ਗਿੱਲ, ਸ਼ੋਭਾ ਕਲਿਆਣ, ਮੀਨਾਕਸ਼ੀ ਨਾਹਰ ਆਦਿ |
Ad Position 22
No active advertisement
ਪਿਛਲੀ ਖ਼ਬਰ ਸੋਢਲ ਚੌਕ 'ਚ ਬੁਲਟ ਚੋਰੀ ਦੀ ਕੋਸ਼ਿਸ਼ ਨਾਕਾਮ, ਨਸ਼ੇੜੀ ਚੋਰ ਪਾਸੋਂ ਨਸ਼ੀਲੀਆਂ ਗੋਲੀਆਂ ਤੇ ਟੀਕਾ ਬਰਾਮਦ ਅਗਲੀ ਖ਼ਬਰ ਗੁਰਦੁਆਰਾ ਆਦਰਸ਼ ਨਗਰ ਵਿਖੇ ਸਜਾਏ ਵਿਸ਼ੇਸ਼ ਗੁਰਮਤਿ ਸਮਾਗਮ
Ad Position 24