11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਸੋਢਲ ਚੌਕ 'ਚ ਬੁਲਟ ਚੋਰੀ ਦੀ ਕੋਸ਼ਿਸ਼ ਨਾਕਾਮ, ਨਸ਼ੇੜੀ ਚੋਰ ਪਾਸੋਂ ਨਸ਼ੀਲੀਆਂ ਗੋਲੀਆਂ ਤੇ ਟੀਕਾ ਬਰਾਮਦ

Ad Position 21
No active advertisement
ਅਜੀਤ ਡੈਸਕ 08-12-2025
ਮਕਸੂਦਾਂ, 7 ਦਸੰਬਰ (ਸੌਰਵ ਮਹਿਤਾ)-ਸੋਢਲ ਚੌਕ ਨੇੜੇ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇਕ ਨੌਜਵਾਨ ਬੁਲਟ ਮੋਟਰਸਾਈਕਲ ਚੋਰੀ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ | ਜਾਣਕਾਰੀ ਮੁਤਾਬਿਕ ਸਮੀਰ ਨਾਂਅ ਦਾ ਨੌਜਵਾਨ ਸੋਢਲ ਮੰਦਰ ਦੇ ਕੋਲ ਆਪਣੀ ਦੁਕਾਨ 'ਤੇ ਕੰਮ ਕਰ ਰਿਹਾ ਸੀ ਕਿ ਅਚਾਨਕ ਉਸ ਦੇ ਜਾਣਕਾਰ ਨੇ ਉਸ ਨੂੰ ਦੱਸਿਆ ਕਿ ਉਸ ਦੀ ਬੁਲਟ ਕੋਈ ਅਣਪਛਾਤਾ ਨੌਜਵਾਨ ਚਲਾ ਕੇ ਲੈ ਗਿਆ ਹੈ | ਸਮੀਰ ਨੇ ਤੁਰੰਤ ਗੁਆਂਢ 'ਚੋਂ ਹੋਰ ਮੋਟਰਸਾਈਕਲ ਲੈ ਕੇ ਚੋਰ ਦਾ ਪਿੱਛਾ ਕੀਤਾ ਅਤੇ ਉਸ ਨੂੰ ਸਬਜ਼ੀ ਮੰਡੀ ਨੇੜੇ ਕਾਬੂ ਕਰ ਲਿਆ | ਸਮੀਰ ਮੁਤਾਬਿਕ ਚੋਰ ਨਸ਼ੇ ਦੀ ਹਾਲਤ ਵਿਚ ਸੀ | ਇਸ ਦੌਰਾਨ ਢੇਰ ਸਾਰੇ ਲੋਕ ਇਕੱਠੇ ਹੋ ਗਏ ਅਤੇ ਚੋਰ ਨੂੰ ਰੁੱਖ ਨਾਲ ਬੰਨ੍ਹ ਕੇ ਉਸ ਦੀ ਛਿੱਤਰ ਪਰੇਡ ਕੀਤੀ | ਇਸ ਤੋਂ ਬਾਅਦ ਲੋਕਾਂ ਵਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ | ਚੋਰ ਦੀ ਤਲਾਸ਼ੀ ਦੌਰਾਨ ਉਸਦੇ ਕੋਲੋਂ ਨਸ਼ੀਲੀਆਂ ਗੋਲੀਆਂ ਤੇ ਟੀਕੇ ਵੀ ਬਰਾਮਦ ਹੋਏ | ਮੌਕੇ 'ਤੇ ਪਹੁੰਚੀ ਥਾਣਾ ਡਿਵੀਜ਼ਨ ਨੰਬਰ-1 ਦੀ ਪੁਲਿਸ ਨੇ ਚੋਰ ਨੂੰ ਆਪਣੀ ਕਸਟਡੀ ਵਿਚ ਲੈ ਲਿਆ ਹੈ | ਹਾਲਾਂਕਿ ਸਮੀਰ ਨੇ ਅਜੇ ਤੱਕ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ, ਪਰ ਪੁਲਿਸ ਵਲੋਂ ਚੋਰ ਤੋਂ ਪੁੱਛਗਿੱਛ ਜਾਰੀ ਹੈ |
Ad Position 22
No active advertisement
ਪਿਛਲੀ ਖ਼ਬਰ ਫੋਕਲ ਪੁਆਇੰਟ ਚੌਕ 'ਤੇ ਨਾਕਾਬੰਦੀ ਦੌਰਾਨ ਨੌਜਵਾਨ ਕਾਬੂ, 31 ਨਸ਼ੀਲੀਆਂ ਗੋਲੀਆਂ ਬਰਾਮਦ ਅਗਲੀ ਖ਼ਬਰ ਭਗਵਾਨ ਵਾਲਮੀਕਿ ਆਸ਼ਰਮ ਵਿਖੇ ਮੈਡੀਕਲ ਕੈਂਪ ਲਗਾਇਆ
Ad Position 24