05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਵਿਦੇਸ਼ ਤੋਂ ਆਏ ਵਿਅਕਤੀ ਨਾਲ ਪੁਲਿਸ ਅਧਿਕਾਰੀਆਂ ਵਲੋਂ ਕੁੱਟਮਾਰ, ਜ਼ਬਰਦਸਤੀ ਲੈ ਗਏ ਥਾਣੇ

Ad Position 21
No active advertisement
ਅਜੀਤ ਡੈਸਕ 21-12-2025
ਜਲੰਧਰ, 20 ਦਸੰਬਰ (ਐੱਮ. ਐੱਸ. ਲੋਹੀਆ)-ਇਟਲੀ ਤੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਆਇਆ ਸਲੀਮ ਮਲਿਕ ਵਾਸੀ ਤਿਲਕ ਨਗਰ, ਜਲੰਧਰ ਜਦੋਂ ਆਪਣੇ ਭਰਾ ਵਾਰਿਸ ਮਲਿਕ ਨਾਲ ਅੱਜ ਸ਼ਾਮ ਕਾਰ 'ਚ ਖਰੀਦਦਾਰੀ ਕਰਨ ਲਈ ਮਾਡਲ ਹਾਊਸ ਦੇ ਖੇਤਰ 'ਚ ਜਾ ਰਿਹਾ ਸੀ, ਤਾਂ ਦੂਸਰੇ ਪਾਸੇ ਤੋਂ ਸਕਾਰਪੀਓ ਗੱਡੀ 'ਚ ਆਏ ਥਾਣਾ ਡਵੀਜ਼ਨ ਨੰਬਰ 5 ਦੇ ਮੁਖੀ ਯਾਦਵਿੰਦਰ ਰਾਣਾ ਨਾਲ ਉਨ੍ਹਾਂ ਦਾ ਵਿਵਾਦ ਹੋ ਗਿਆ, ਜਿਸ ਤੋਂ ਬਾਅਦ ਥਾਣਾ ਮੁਖੀ ਨੇ ਆਪਣੇ ਕੁਝ ਮੁਲਾਜ਼ਮਾਂ ਨੂੰ ਥਾਣੇ ਤੋਂ ਬੁਲਾਇਆ ਅਤੇ ਜਬਰਦਸਤੀ ਸਲੀਮ ਮਲਿਕ ਨੂੰ ਥਾਣੇ ਲੈ ਗਏ | ਪੀੜਤ ਸਲੀਮ ਮਲਿਕ ਅਤੇ ਵਾਰਿਸ ਮਲਿਕ ਨੇ ਜਾਣਕਾਰੀ ਦਿੱਤੀ ਕਿ ਜਦੋਂ ਉਹ ਮਾਡਲ ਹਾਊਸ ਦੇ ਖੇਤਰ 'ਚ ਜਾ ਰਹੇ ਸਨ, ਤਾਂ ਮਾਤਾ ਰਾਣੀ ਚੌਕ 'ਚ ਇਕ ਪਾਸੇ ਤੋਂ ਯਾਦਵਿੰਦਰ ਰਾਣਾ ਦੀ ਗੱਡੀ ਆਈ, ਜਿਸ ਨੂੰ ਦੇਖ ਕੇ ਉਨ੍ਹਾਂ ਵਲੋਂ ਆਪਣੀ ਗੱਡੀ ਇਕ ਪਾਸੇ ਕਰ ਲਈ ਗਈ, ਉਨ੍ਹਾਂ ਦੋਸ਼ ਲਗਾਇਆ ਕਿ ਯਾਦਵਿੰਦਰ ਦੀ ਗੱਡੀ ਦੇ ਸ਼ੀਸ਼ੇ ਕਾਲੇ ਹੋਣ ਕਰਕੇ ਉਸ ਨੂੰ ਬਾਹਰ ਕੁਝ ਦਿਖਾਈ ਨਹੀਂ ਦਿੱਤਾ, ਜਿਸ ਕਰਕੇ ਉਸ ਵਲੋਂ ਕੱੁਝ ਗ਼ਲਤ ਅੰਦਾਜ਼ਾ ਲਗਾ ਲਿਆ ਗਿਆ ਅਤੇ ਉਸ ਨੇ ਆਪਣੀ ਗੱਡੀ ਉਨ੍ਹਾਂ ਦੀ ਗੱਡੀ ਅੱਗੇ ਲਗਾ ਕੇ ਉਨ੍ਹਾਂ ਨੂੰ ਰੋਕ ਲਿਆ | ਇਸ ਤੋਂ ਬਾਅਦ ਉਨ੍ਹਾਂ ਦੋਵਾਂ ਧਿਰਾਂ 'ਚ ਬਹਿਸ ਹੋਈ, ਜੋ ਵਿਵਾਦ ਦਾ ਰੂਪ ਲੈ ਗਈ | ਪੀੜਤਾਂ ਨੇ ਦੋਸ਼ ਲਗਾਏ ਕਿ ਇਸੇ ਦੌਰਾਨ ਰਾਣਾ ਅਤੇ ਉਸ ਦੇ ਸਾਥੀ ਮੁਲਾਜ਼ਮ ਵਲੋਂ ਉਨ੍ਹਾਂ ਨਾਲ ਕੁੱਟਮਾਰ ਵੀ ਕੀਤੀ ਗਈ | ਉਨ੍ਹਾਂ ਕਿਹਾ ਕਿ ਰਾਣਾ ਨੇ ਫੋਨ ਕਰਕੇ ਥਾਣੇ ਤੋਂ ਕੁੱਝ ਹੋਰ ਮੁਲਾਜ਼ਮ ਬੁਲਾਏ ਅਤੇ ਉਨ੍ਹਾਂ ਨੂੰ ਆਪਣੇ ਨਾਲ ਥਾਣੇ ਲੈ ਗਏ | ਇਸ ਤੋਂ ਬਾਅਦ ਉਨ੍ਹਾਂ ਆਪਣੇ ਸਮਰਥੱਕਾਂ ਨੂੰ ਥਾਣੇ ਬੁਲਾਇਆ, ਜਿਨ੍ਹਾਂ ਵਲੋਂ ਭਾਰੀ ਵਿਰੋਧ ਕੀਤੇ ਜਾਣ 'ਤੇ ਮੌਕੇ 'ਤੇ ਏ.ਡੀ.ਸੀ.ਪੀ (ਸਿਟੀ-2) ਹਰਿੰਦਰ ਸਿੰਘ ਗਿੱਲ ਪਹੁੰਚ ਗਏ, ਜਿਨ੍ਹਾਂ ਵਲੋਂ ਉਨ੍ਹਾਂ ਦਾ ਪੱਖ ਸੁਣਿਆ ਗਿਆ ਅਤੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ | ਏ.ਡੀ.ਸੀ.ਪੀ. ਗਿੱਲ ਨੇ ਕਿਹਾ ਕਿ ਪੀੜਤ ਪਰਿਵਾਰ ਨੂੰ ਦੋ ਦਿਨ ਦਾ ਸਮਾਂ ਦਿੱਤਾ ਗਿਆ ਹੈ | ਇਸ ਦੌਰਾਨ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ, ਜਿਸ ਤੋਂ ਬਾਅਦ ਦੋਸ਼ੀ ਪਾਏ ਜਾਣ 'ਤੇ ਥਾਣਾ ਮੁਖੀ ਅਤੇ ਮੁਲਾਜ਼ਮਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਕਮਿਸ਼ਨਰੇਟ ਪੁਲਿਸ ਨੇ ਵਿਸ਼ੇਸ਼ ਘੇਰਾਬੰਦੀ ਕਰਕੇ ਚਲਾਇਆ ਸਰਚ ਆਪ੍ਰੇਸ਼ਨ ਅਗਲੀ ਖ਼ਬਰ -ਮਾਮਲਾ ਦਿਮਾਗੀ ਪ੍ਰੇਸ਼ਾਨੀ ਦੇ ਚੱਲਦੇ ਨੌਜਵਾਨ ਵਲੋਂ ਕੀਤੀ ਖੁਦਕਸ਼ੀ ਦਾ- ਤਲਵਾਰ ਲੈ ਕੇ ਕੌਂਸਲਰ ਪਤੀ 'ਤੇ ਹਮਲਾ ਕਰਨ...
Ad Position 24