05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਕਮਿਸ਼ਨਰੇਟ ਪੁਲਿਸ ਨੇ ਵਿਸ਼ੇਸ਼ ਘੇਰਾਬੰਦੀ ਕਰਕੇ ਚਲਾਇਆ ਸਰਚ ਆਪ੍ਰੇਸ਼ਨ

Ad Position 21
No active advertisement
ਅਜੀਤ ਡੈਸਕ 21-12-2025
ਜਲੰਧਰ, 20 ਦਸੰਬਰ (ਐੱਮ. ਐੱਸ. ਲੋਹੀਆ)-ਕਮਿਸ਼ਨਰੇਟ ਪੁਲਿਸ ਵਲੋਂ ਸ਼ਹਿਰ ਦੇ 20 ਸਰਗਰਮ ਜਗ੍ਹਾਵਾਂ ਦੀ ਪਹਿਚਾਣ ਕਰਕੇ, ਉਨ੍ਹਾਂ ਦੀ ਘੇਰਾਬੰਦੀ ਕੀਤੀ ਗਈ ਅਤੇ ਸਰਚ ਆਪ੍ਰੇਸ਼ਨ ਚਲਾਇਆ ਗਿਆ | ਇਸ ਮੁਹਿੰਮ ਦੀ ਅਗਵਾਈ ਕਰ ਰਹੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਰੰਧਾਵਾ ਨੇ ਜਾਣਕਾਰੀ ਦਿੱਤੀ ਕਿ ਇਹ ਸਰਗਰਮ ਥਾਵਾਂ ਆਮ ਜਨਤਾ ਤੋਂ ਪ੍ਰਾਪਤ ਸ਼ਿਕਾਇਤਾਂ ਅਤੇ ਸੇਫ ਪੰਜਾਬ ਹੈਲਪਲਾਈਨ ਰਾਹੀਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਚੁਣੀਆਂ ਗਈਆਂ ਸਨ | ਪੁਲਿਸ ਕਮਿਸ਼ਨਰ ਵਲੋਂ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਲ ਮਿਲ ਕੇ 40 ਕੁਆਟਰਜ਼ ਅਤੇ ਨਵੀਂ ਬਰਾਦਰੀ ਇਲਾਕੇ 'ਚ ਮੈਦਾਨੀ ਪੱਧਰ 'ਤੇ ਆਪ੍ਰੇਸ਼ਨ ਦੀ ਖੁਦ ਨਿਗਰਾਨੀ ਕੀਤੀ ਗਈ | ਇਸ ਤੋਂ ਇਲਾਵਾ ਹੋਰ ਪਹਿਚਾਣੀਆਂ ਗਈਆਂ ਨਸ਼ਾ ਪ੍ਰਭਾਵਿਤ ਸਰਗਰਮ ਥਾਵਾਂ ਦੀ ਜਾਂਚ ਸੰਬੰਧਿਤ ਥਾਣਾ ਮੁਖੀਆਂ ਵਲੋਂ ਗਜ਼ਟਿਡ ਅਫ਼ਸਰ ਦਰਜੇ ਦੇ ਪੁਲਿਸ ਅਧਿਕਾਰੀਆਂ ਦੀ ਸਿੱਧੀ ਨਿਗਰਾਨੀ ਹੇਠ ਕੀਤੀ ਗਈ | ਸੀ.ਪੀ. ਨੇ ਕਿਹਾ ਕਿ ਦੂਰ-ਦਰਾਜ਼ ਇਲਾਕਿਆਂ ਅਤੇ ਪਹਿਚਾਣੀਆਂ ਗਈਆਂ ਨਸ਼ਾ ਪ੍ਰਭਾਵਿਤ ਥਾਵਾਂ 'ਤੇ ਪੁਲਿਸ ਟੀਮਾਂ ਵਲੋਂ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਲੋਕ ਸੁਰੱਖਿਆ ਨੂੰ ਯਕੀਨੀ ਬਣਾਉਣ, ਨਸ਼ਾ ਸੰਬੰਧੀ ਗਤੀਵਿਧੀਆਂ 'ਤੇ ਰੋਕ ਲਗਾਉਣ ਅਤੇ ਸ਼ਹਿਰ 'ਚ ਕਾਨੂੰਨ-ਵਿਵਸਥਾ ਕਾਇਮ ਰੱਖਣ ਲਈ ਇਸ ਤਰ੍ਹਾਂ ਦੇ ਕੇਂਦਰਿਤ ਆਪ੍ਰੇਸ਼ਨ ਭਵਿੱਖ 'ਚ ਵੀ ਜਾਰੀ ਰਹਿਣਗੇ | ਇਸ ਮੌਕੇ ਡੀ.ਸੀ.ਪੀ. ਨਰੇਸ਼ ਡੋਗਰਾ, ਏ.ਡੀ.ਸੀ.ਪੀ. ਆਕਰਸ਼ੀ ਜੈਨ ਅਤੇ ਹੋਰ ਅਧਿਕਾਰੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਜਰਾਂਵਾਲਾ ਜਵੈਲਰਜ਼ ਦੀ ਐਨੀਵਰਸਰੀ ਬੋਨਾਂਜ਼ਾ ਸਕੀਮ 'ਚ ਕਾਰ ਜਿੱਤਣ ਦਾ ਆਖ਼ਰੀ ਮੌਕਾ <br/> ਅਗਲੀ ਖ਼ਬਰ ਵਿਦੇਸ਼ ਤੋਂ ਆਏ ਵਿਅਕਤੀ ਨਾਲ ਪੁਲਿਸ ਅਧਿਕਾਰੀਆਂ ਵਲੋਂ ਕੁੱਟਮਾਰ, ਜ਼ਬਰਦਸਤੀ ਲੈ ਗਏ ਥਾਣੇ
Ad Position 24