03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਨੌਜਵਾਨਾਂ ਨੂੰ ਅਮੀਰ ਪਰੰਪਰਾਗਤ ਸੰਗੀਤ ਨਾਲ ਜੋੜ ਰਿਹੈ ਹਰਿਵੱਲਭ ਸੰਗੀਤ ਸੰਮੇਲਨ-ਰਾਜਪਾਲ ਕਟਾਰੀਆ

Ad Position 21
repet_subhas-goyals [Copy P29]
ਅਜੀਤ ਡੈਸਕ 28-12-2025
ਜਲੰਧਰ, 27 ਦਸੰਬਰ (ਹਰਵਿੰਦਰ ਸਿੰਘ ਫੁੱਲ)-ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸ਼ਾਸਤਰੀ ਸੰਗੀਤ ਨੂੰ ਲੋਕਾਂ ਨੂੰ ਸੱਭਿਆਚਾਰਕ ਜੜ੍ਹਾਂ ਨਾਲ ਜੋੜਨ ਲਈ ਇੱਕ ਸ਼ਕਤੀਸ਼ਾਲੀ ਮਾਧਿਅਮ ਕਰਾਰ ਦਿੰਦੇ ਹੋਏ, ਨੌਜਵਾਨਾਂ ਨੂੰ ਦੇਸ਼ ਦੇ ਸਭ ਤੋਂ ਵੱਡੇ ਸੱਭਿਆਚਾਰਕ ਖ਼ਜ਼ਾਨਿਆਂ 'ਚੋਂ ਇੱਕ ਭਾਰਤ ਦੀ ਸ਼ਾਸਤਰੀ ਸੰਗੀਤ ਦੀ ਅਮੀਰ ਪਰੰਪਰਾ ਨੂੰ ਅਪਣਾਉਣ ਦਾ ਸੱਦਾ ਦਿੱਤਾ | ਰਾਜਪਾਲ ਇੱਥੇ ਸ੍ਰੀ ਦੇਵੀ ਤਲਾਬ ਮੰਦਰ ਵਿਖੇ 150ਵੇਂ ਹਰਿਵੱਲਭ ਸੰਗੀਤ ਸੰਮੇਲਨ ਦੀ ਪ੍ਰਧਾਨਗੀ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਸੰਮੇਲਨ ਨੇ ਪਿਛਲੀ ਡੇਢ ਸਦੀ ਤੋਂ ਰਵਾਇਤੀ ਭਾਰਤੀ ਸੰਗੀਤ ਦੀ ਲਾਟ ਨੂੰ ਜਿੰਦਾ ਰੱਖਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ | ਰਾਜਪਾਲ ਨੇ ਕਿਹਾ ਕਿ ਉਹ ਇਸ ਵਿਸ਼ਵ-ਪ੍ਰਸਿੱਧ ਸਮਾਗਮ ਦੇ 150ਵੇਂ ਇਤਿਹਾਸਕ ਐਡੀਸ਼ਨ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਜਲੰਧਰ ਲਗਭਗ 150 ਸਾਲਾਂ ਤੋਂ ਲਗਾਤਾਰ ਦੁਨੀਆ ਦੇ ਸਭ ਤੋਂ ਪੁਰਾਣੇ ਸ਼ਾਸਤਰੀ ਸੰਗੀਤ ਤਿਉਹਾਰਾਂ 'ਚੋਂ ਇੱਕ ਦੀ ਮੇਜ਼ਬਾਨੀ ਕਰ ਰਿਹਾ ਹੈ | ਪ੍ਰਬੰਧਕ ਕਮੇਟੀ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਸ੍ਰੀ ਕਟਾਰੀਆ ਨੇ ਕਿਹਾ ਕਿ ਉਨ੍ਹਾਂ ਦੇ ਸਮਰਪਣ ਨੇ ਜਲੰਧਰ ਨੂੰ ਅੰਤਰਰਾਸ਼ਟਰੀ ਮਾਨਤਾ ਦਿੱਤੀ ਹੈ | ਸਮਾਗਮ ਵਿਚ 'ਅਜੀਤ' ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ, ਕੈਬਨਿਟ ਮੰਤਰੀ ਮਹਿੰਦਰ ਭਗਤ, ਉੱਘੇ ਗਾਇਕ ਅਤੇ ਸਾਬਕਾ ਸੰਸਦ ਮੈਂਬਰ ਹੰਸ ਰਾਜ ਹੰਸ, ਲਵਲੀ ਗਰੁੱਪ ਦੇ ਚੇਅਰਮੈਨ ਰਮੇਸ਼ ਮਿੱਤਲ, ਸਾਬਕਾ ਉਪ ਰਾਜਪਾਲ ਡਾ. ਇਕਬਾਲ ਸਿੰਘ, ਵਿਧਾਇਕ ਬਾਵਾ ਹੈਨਰੀ, ਅਰਵਿੰਦ ਚੋਪੜਾ, ਸੀਮਾ ਚੋਪੜਾ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ, ਪੰਜਾਬ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਹਰਿਵੱਲਭ ਮਹਾਂ ਸਭਾ ਦੇ ਚੇਅਰਮੈਨ ਸ਼ੀਤਲ ਵਿੱਜ ਅਤੇ ਪ੍ਰਧਾਨ ਪੂਰਨਿਮਾ ਬੇਰੀ, ਡਾਇਰੈਕਟਰ ਇੰਜ.ਐਸ.ਐਸ.ਅਜੀਮਲ, ਡਾ. ਅਰੁਣ ਮਿਸ਼ਰਾ, ਰਾਕੇਸ਼ ਥਾਪਰ, ਮਦਨ ਰਾਣਾ ਅਤੇ ਨਿਤਿਨ ਕਪੂਰ ਤੋਂ ਇਲਾਵਾ ਸਭਾ ਦੇ ਹੋਰ ਮੈਂਬਰ ਵੀ ਉਨ੍ਹਾਂ ਦੇ ਨਾਲ ਸਨ | ਸਮਾਗਮ ਦੀ ਸ਼ੁਰੂਆਤ ਸੇਂਟ ਸੋਲਜਰ ਕਾਲਜ (ਕੋ.ਐਜੂਕੇਸ਼ਨ) ਦੇ ਵਿਦਿਆਰਥੀਆਂ ਵਲੋਂ ਪੇਸ਼ ਸਰਸਵਤੀ ਅਤੇ ਹਰਿਵੱਲਭ ਵੰਦਨਾ ਨਾਲ ਹੋਈ | ਪਿਛਲੇ ਸਾਲ ਦੇ ਸੰਗੀਤ ਪ੍ਰਤੀਯੋਗਤਾ ਦੇ ਜੇਤੂ ਸੁਖਵਿੰਦਰ ਸਿੰਘ ਨੇ ਤਬਲੇ 'ਤੇ ਆਪਣੀ ਬਿਹਤਰੀਨ ਕਲਾ ਦਾ ਪ੍ਰਦਰਸ਼ਨ ਕੀਤਾ | ਵਿਧੂਸ਼ੀ ਡਾ. ਸੁਪਿ੍ਆ ਸ਼ਾਹ ਨੇ ਸਿਤਾਰ 'ਤੇ ਰਾਗ ਨੰਦ ਕੋਂਸ ਪੇਸ਼ ਕਰ ਕੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ, ਅਭੈ ਰੁਸਤਮ ਸੋਪੋਰੀ ਨੇ ਵੀ ਸੰਤੂਰ 'ਤੇ ਰਾਗ ਨੰਦ ਕੋਂਸ ਪੇਸ਼ ਕੀਤਾ, ਵਿਧੂਸ਼ੀ ਅਸ਼ਵਨੀ ਭਿੜੇ ਗਾਇਨ ਰਾਗ ਮਾਰੂ ਬਿਹਾਗ ਦੀਆਂ ਦੋ ਬੰਦਿਸ਼ਾਂ ਪੇਸ਼ ਕਰ ਕੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ, ਦੇਰ ਰਾਤ ਪੰਡਤ ਰੋਨੂੰ ਮਜੂਮਦਾਰ, ਵਿਧਵਾਨ ਸੁਸ਼ਾਕ ਸੁਬਰਾਮਨੀਅਮ ਬੰਸਰੀ 'ਤੇ ਜੁਗਲਬੰਦੀ ਅਤੇ ਸਾਜਨ ਮਿਸ਼ਰਾ ਅਤੇ ਸਰਵੰਸ਼ ਮਿਸ਼ਰਾ ਗਾਇਨ ਪੇਸ਼ ਕਰਨਗੇ | 28 ਦਸੰਬਰ ਨੂੰ ਤੀਸਰੇ ਅਤੇ ਅੰਤਿਮ ਦਿਨ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਵਿਦਿਆਰਥੀ ਸਰਸਵਤੀ ਅਤੇ ਹਰਿਵੱਲਭ ਵੰਦਨਾ ਪੇਸ਼ ਕਰਨਗੇ ਉਪਰੰਤ ਪਿਛਲੇ ਸਾਲ ਦੀ ਹਰਿਵੱਲਭ ਸੰਗੀਤ ਪ੍ਰਤੀਯੋਗਤਾ ਦੇ ਜੇਤੂ ਸਹਿਜਦੀਪ ਸਿੰਘ ਸਿਤਾਰ 'ਤੇ ਆਪਣੀ ਕਲਾ ਦੇ ਜੌਹਰ ਦਿਖਾਉਣਗੇ, ਉਪਰੰਤ ਸ੍ਰੀਮਤੀ ਦਿਵਿਆ ਸ਼ਰਮਾ ਗਾਇਨ, ਮੇਹਰ ਸਿੰਘ ਤਬਲਾ, ਡਾ. ਸੁਸ਼ਮਾ ਵਾਜਪੇਈ ਗਾਇਨ, ਫਿਲ ਸਕਾਰਫ਼ ਅਤੇ ਪਿ੍ਅੰਕ ਕਿ੍ਸ਼ਨਾ ਸੈਕਸੋਫੋਨ ਜੁਗਲਬੰਦੀ, ਕੈਵਾਲਿਆ ਕੁਮਾਰ ਗੌਰਵ ਗਾਇਨ, ਵਿਜੇ ਗਾਟੇ (ਤਬਲਾ), ਵਿਦਵਾਨ ਸੇਲਵਾ ਗਨੇਸ਼ (ਖੰਜ਼ੀਰਾ), ਨਵੀਨ ਸ਼ਰਮਾ (ਢੋਲਕ) ਅਤੇ ਸ਼ਿਖਰਨਾਦ ਕੁਰੈਸ਼ੀ (ਡੀਜੈਮਵੇ) ਦੀ ਜੁਗਲਬੰਦੀ ਅਤੇ ਸੰਜੀਵ ਅਭਿਆਂਕਰ ਗਾਇਨ ਪੇਸ਼ ਕਰਨਗੇ | ਇਸ ਮੌਕੇ ਮੰਚ ਸੰਚਾਲਨ ਸੰਗਤ ਰਾਮ, ਡਾ. ਕੁਲਵਿੰਦਰ ਦੀਪ ਕੌਰ, ਡਾ. ਪੂਨਮ ਸ਼ਰਮਾ ਨੇ ਕੀਤਾ, ਸਮਾਗਮ 'ਚ ਅਮਰਜੀਤ ਸਿੰਘ ਅਮਰੀ, ਦਲਵਿੰਦਰ ਦਿਆਲਪੁਰੀ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗੀਤ ਪ੍ਰੇਮੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਨਾਤਨ ਦੂਜਿਆਂ ਦੀ ਮਦਦ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਲਈ ਖੜ੍ਹੇ ਹੋਣ ਦਾ ਸੰਦੇਸ਼ ਦਿੰਦੈ-ਮਹਿੰਦਰ ਭਗਤ <br/> ਅਗਲੀ ਖ਼ਬਰ ਐੱਨ. ਐੱਚ. ਐੱਸ. ਹਸਪਤਾਲ 'ਚ ਬੱਚਿਆਂ ਦੇ ਹੱਡੀ ਰੋਗਾਂ ਦਾ ਮੁਫ਼ਤ ਕੈਂਪ 31 ਤੱਕ
Ad Position 24