ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

5 ਰੋਜ਼ਾ ਬੈਂਕਿਗ ਹਫਤਾ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਬੈਂਕ ਕਰਮਚਾਰੀਆਂ ਵਲੋਂ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 31-12-2025
ਜਲੰਧਰ, 30 ਦਸੰਬਰ (ਸ਼ਿਵ)-ਯੂਨਾਈਟਿਡ ਫੋਰਮ ਆਫ਼ ਬੈਂਕ ਇੰਪਲਾਈਜ਼ (ਯੂਐਫਬੀਯੂ) ਦੇ ਸੱਦੇ 'ਤੇ ਬੈਂਕ ਕਰਮਚਾਰੀਆਂ ਨੇ ਸਟੇਟ ਬੈਂਕ ਆਫ਼ ਇੰਡੀਆ ਦੀ 5 ਦਿਨਾਂ ਦੀ ਹੜਤਾਲ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਦੇ ਸਮਰਥਨ 'ਚ ਇੱਕ ਵਿਸ਼ਾਲ ਗੇਟ ਰੈਲੀ ਕੀਤੀ ਗਈ | ਵੱਖ-ਵੱਖ ਬੈਂਕਾਂ ਦੇ ਸੈਂਕੜੇ ਕਰਮਚਾਰੀ ਬਹੁਤ ਉਤਸ਼ਾਹ ਅਤੇ ਏਕਤਾ ਨਾਲ ਇਸ ਵਿਰੋਧ ਪ੍ਰਦਰਸ਼ਨ 'ਚ ਸ਼ਾਮਲ ਹੋਏ | ਰੈਲੀ ਨੂੰ ਕਾਮਰੇਡਾਂ 'ਚ ਵਿਨੇ ਡੋਗਰਾ, ਕਾਮਰੇਡ ਵਿਨੋਦ ਸ਼ਰਮਾ, ਐੱਚ. ਐੱਸ. ਵੀਰ, ਰਾਜ ਕੁਮਾਰ ਭਗਤ, ਰਮੇਸ਼ ਭਗਤ, ਆਕਾਸ਼ ਬਖ਼ਸ਼ੀ, ਮੁਨੀਸ਼ ਕੁਮਾਰ, ਰਾਜੇਸ਼ ਕਰਿਚ, ਹਨੀ ਜਾਖੂ, ਸੁਨੀਲ ਕ ਪੂਰ, ਅਤੁੱਲ ਲਰੋਈਆ ਨੇ ਸੰਬੋਧਨ ਕੀਤਾ | ਆਗੂਆਂ ਨੇ 5 ਰੋਜ਼ਾ ਬੈਂਕਿੰਗ ਹਫ਼ਤੇ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕਰਦਿਆਂ ਯਾਦ ਦਿਵਾਇਆ ਕਿ ਭਾਵੇਂ ਸਰਕਾਰ ਨੇ ਇੱਕ ਦੁਵੱਲੇ ਸਮਝੌਤੇ ਵਿਚ ਇਸ 'ਤੇ ਸਹਿਮਤੀ ਜਤਾਈ ਸੀ, ਪਰ ਇਸ ਨੂੰ ਅਜੇ ਵੀ ਬੈਂਕਿੰਗ ਉਦਯੋਗ 'ਚ ਲਾਗੂ ਨਹੀਂ ਕੀਤਾ ਗਿਆ ਹੈ | ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜਦੋਂ ਕਿ ਭਾਰਤ ਵਿਚ ਜ਼ਿਆਦਾਤਰ ਸਰਕਾਰੀ ਵਿਭਾਗ ਪੰਜ ਦਿਨਾਂ ਦੇ ਹਫ਼ਤੇ ਦੀ ਪਾਲਨਾ ਕਰਦੇ ਹਨ, ਬੈਂਕਿੰਗ ਕਰਮਚਾਰੀਆਂ ਨੂੰ ਅਜੇ ਵੀ ਇਸ ਲਾਭ ਤੋਂ ਵਾਂਝਾ ਰੱਖਿਆ ਗਿਆ ਹੈ | ਇਸ ਮੌਕੇ ਕਾਮਰੇਡ ਆਰ.ਕੇ. ਜਾਲੀ ਜੌਲੀ, ਕਾਮਰੇਡ ਸੰਨ੍ਹੀ ਸ਼ਰਮਾ, ਕਾਮਰੇਡ ਡਿੰਪਲ ਨੰਦਾ, ਕਾਮਰੇਡ ਪੂਜਾ, ਕਾਮਰੇਡ ਜੇ.ਐੱਸ. ਸਿਆਲ, ਕਾਮਰੇਡ ਰਾਜਿੰਦਰ, ਕਾਮਰੇਡ ਕਮਲਜੀਤ ਸਿੰਘ ਅਤੇ ਹੋਰ ਵੀ ਆਗੂ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਿਵਾਜੀ ਨਗਰ 'ਚ ਦਹਿਸ਼ਤ ਫੈਲਾਉਣ ਵਾਲਿਆਂ 'ਚੋਂ ਇਕ ਹੋਰ ਮੁਲਜ਼ਮ ਗਿ੍ਫ਼ਤਾਰ ਅਗਲੀ ਖ਼ਬਰ ਚਾਈਨਾ ਡੋਰ ਵੇਚਣ, ਸਟੋਰ ਕਰਨ ਤੇ ਵਰਤਣ 'ਤੇ ਮੁਕੰਮਲ ਪਾਬੰਦੀ
Ad Position 24
No active advertisement