24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਜੰਗਲਾਤ ਵਿਭਾਗ ਦੀਆਂ ਥਾਵਾਂ 'ਤੇ ਲੋਕਾਂ ਨੇ ਰੂੜੀਆਂ ਲਗਾ ਕੇ ਕੀਤੇ ਕਬਜ਼ੇ <br/>

Ad Position 21
No active advertisement
ਅਜੀਤ ਡੈਸਕ 26-09-2025
ਰੁਪਾਣਾ, 25 ਸਤੰਬਰ (ਜਗਜੀਤ ਸਿੰਘ)-ਪਿੰਡ ਸੋਥਾ ਵਿਖੇ ਜੰਗਲਾਤ ਵਿਭਾਗ ਦੀਆਂ ਥਾਵਾਂ ਅਤੇ ਪਿੰਡ ਕੋਲ ਦੀ ਲੰਘਦੀ ਅਬੋਹਰ ਨਹਿਰ ਦੀਆਂ ਪਟੜੀਆਂ 'ਤੇ ਪਿਛਲੇ ਲੰਮੇ ਸਮੇਂ ਤੋਂ ਕੁਝ ਸਥਾਨਕ ਵਾਸੀਆਂ ਵਲੋਂ ਰੂੜੀਆਂ, ਤੂੜੀ ਆਦਿ ਗੰਦਗੀ ਦੇ ਢੇਰ ਲਗਾ ਕੇ ਕਬਜ਼ੇ ਕਰ ਰੱਖੇ ਹਨ, ਪਰ ਸੰਬੰਧਿਤ ਮਹਿਕਮੇ ਦੇ ਉੱਚ ਅਧਿਕਾਰੀਆਂ ਵਲੋਂ ਅੱਜ ਤੱਕ ਇਨ੍ਹਾਂ ਖ਼ਿਲਾਫ਼ ਕੋਈ ਕਿਸਮ ਦੀ ਕਾਰਵਾਈ ਕਰਨ ਦੀ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ, ਜਿਸ ਕਰਕੇ ਪਿੰਡ ਵਾਸੀ ਬਿਨਾਂ ਡਰ ਤੋਂ ਇਨ੍ਹਾਂ ਥਾਵਾਂ 'ਤੇ ਨਾਜਾਇਜ਼ ਕਬਜ਼ੇ ਕਰ ਰਹੇ ਹਨ, ਜਿਸ ਕਰਕੇ ਇਨ੍ਹਾਂ ਥਾਵਾਂ ਦਾ ਨਾਮੋ-ਨਿਸ਼ਾਨ ਖ਼ਤਮ ਹੋ ਜਾ ਰਿਹਾ ਹੈ | ਇਨ੍ਹਾਂ ਗੰਦਗੀ ਦੇ ਢੇਰਾਂ 'ਚੋਂ ਨਿਕਲਦੀ ਬਦਬੂ ਤੋਂ ਘਰਾਂ ਦੇ ਵਾਸੀ, ਬੱਸ ਸਟੈਂਡ 'ਤੇ ਰੁਕਣ ਵਾਲੀਆਂ ਸਵਾਰੀਆਂ ਅਤੇ ਬੱਸ ਸਟੈਂਡ ਦੇ ਆਸਪਾਸ ਬਣੀਆਂ ਦੁਕਾਨਾਂ ਦੇ ਦੁਕਾਨਦਾਰ ਪ੍ਰੇਸ਼ਾਨ ਹਨ | ਬਾਰਿਸ਼ਾਂ ਦੇ ਦਿਨਾਂ ਵਿਚ ਇਨ੍ਹਾਂ ਵਿਚੋਂ ਨਿਕਲਦਾ ਗੰਦਾ ਪਾਣੀ ਨਹਿਰ ਵਿਚ ਪੈ ਕੇ ਨਹਿਰੀ ਪਾਣੀ ਨੂੰ ਦੂਸ਼ਿਤ ਕਰ ਰਿਹਾ ਹੈ ਅਤੇ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ | ਪਿੰਡ ਦੀ ਗ੍ਰਾਮ ਪੰਚਾਇਤ ਅਤੇ ਨਾ ਹੀ ਸਮਾਜ ਸੇਵੀ ਸੰਸਥਾਵਾਂ ਵਲੋਂ ਇਨ੍ਹਾਂ ਗੰਦਗੀ ਦੇ ਢੇਰਾਂ ਨੂੰ ਚੁਕਵਾਉਣ ਦਾ ਆਪਣਾ ਫ਼ਰਜ਼ ਸਮਝਿਆ | ਜਦ ਇਸ ਸੰਬੰਧੀ ਪਿੰਡ ਸੋਥਾ ਦੇ ਸਰਪੰਚ ਹਰਬੰਸ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਗੰਦਗੀ ਸੁੱਟਣ ਵਾਲੇ ਘਰਾਂ ਨੂੰ ਅਜਿਹਾ ਕਰਨ ਲਈ ਰੋਕ ਚੁੱਕੇ ਹਾਂ, ਪਰ ਉਨ੍ਹਾਂ ਦੇ ਕਹਿਣੇ ਤੋਂ ਬਾਹਰ ਹੈ | ਉਨ੍ਹਾਂ ਇਹ ਵੀ ਕਿਹਾ ਜੇਕਰ ਸੰਬੰਧਿਤ ਮਹਿਕਮਾ ਉਪਰਾਲਾ ਕਰੇ ਤਾਂ ਇਹ ਥਾਵਾਂ ਸਰਕਾਰ ਦੀ ਆਮਦਨ ਦਾ ਵੱਡਾ ਸਾਧਨ ਬਣ ਸਕਦੀਆਂ ਹਨ | ਦੂਜੇ ਪਾਸੇ ਪਿੰਡ 'ਚ ਵੱਖ-ਵੱਖ ਸਮਾਜ ਸੇਵੀ ਤੇ ਰਾਜਨੀਤਿਕ ਪਾਰਟੀਆਂ ਦੇ ਸਿਆਸੀ ਅਹੁਦੇਦਾਰ ਹਨ, ਫ਼ਿਰ ਵੀ ਪਿੰਡ ਵਿਚ ਵੱਖ-ਵੱਖ ਥਾਵਾਂ 'ਤੇ ਲੱੱਗੇ ਗੰਦਗੀ ਦੇ ਢੇਰਾਂ ਨੂੰ ਚੁਕਵਾਉਣ ਅਤੇ ਪਿੰਡ ਨੂੰ ਸਾਫ਼-ਸੁਥਰਾ ਤੇ ਹਰਿਆ-ਭਰਿਆ ਬਣਾਉਣ ਲਈ ਆਪਣਾ ਫ਼ਰਜ਼ ਨਹੀਂ ਸਮਝਿਆ | ਆਮ ਲੋਕਾਂ ਨੇ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਅਤੇ ਸੰਬੰਧਿਤ ਮਹਿਕਮੇ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਤੁਰੰਤ ਬਣਦੀ ਕਾਰਵਾਈ ਕਰਕੇ ਮੌਕਾ ਦੇਖ ਕੇ ਨਹਿਰ ਦੀ ਪਟੜੀ ਅਤੇ ਜੰਗਲਾਤ ਵਿਭਾਗ ਦੀਆਂ ਥਾਵਾਂ 'ਤੇ ਪਏ ਗੰਦਗੀ ਦੇ ਢੇਰਾਂ ਨੂੰ ਚੁਕਵਾਇਆ ਜਾਵੇ, ਤਾਂ ਜੋ ਇਨ੍ਹਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਵਿਖੇ 13 ਸਾਲਾਂ ਬਾਅਦ ਹੋਈ ਰਾਮ ਲੀਲ੍ਹਾ <br/> ਅਗਲੀ ਖ਼ਬਰ ਬਰੀਵਾਲਾ ਵਿਖੇ 35ਵਾਂ ਸਾਲਾਨਾ ਭਗਵਤੀ ਜਾਗਰਣ ਕਰਵਾਇਆ
Ad Position 24