ਸ੍ਰੀ ਮੁਕਤਸਰ ਸਾਹਿਬ, 25 ਸਤੰਬਰ (ਹਰਮਹਿੰਦਰ ਪਾਲ)-ਬਰੀਵਾਲਾ ਵਿਖੇ ਸ੍ਰੀ ਦੁਰਗਾ ਮੰਦਰ ਪ੍ਰਬੰਧਕ ਕਮੇਟੀ ਵਲੋਂ 35ਵਾਂ ਸਾਲਾਨਾ ਭਗਵਤੀ ਜਾਗਰਣ ਕਰਵਾਇਆ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਲੋਕ ਸ਼ਾਮਿਲ ਹੋਏ ਅਤੇ ਪੂਜਾ ਅਰਚਨਾ ਕੀਤੀ | ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੇਵਲ ਕਿ੍ਸ਼ਨ ਗੋਇਲ, ਸ੍ਰੀ ਦੁਰਗਾ ਭਜਨ ਮੰਡਲੀ ਦੇ ਪ੍ਰਧਾਨ ਚੇਤਨ ਦੇਵ ਸ਼ਰਮਾ, ਸਕੱਤਰ ਗੁਰਸੇਵਕ ਸਿੰਘ ਪੁਰਸ਼ੋਤਮ ਲਾਲ ਬਾਂਸਲ, ਜਨਕ ਰਾਜ ਧੂੜੀਆ, ਦਰਸ਼ਨ ਕੁਮਾਰ ਬਾਸਲ, ਪ੍ਰਵੇਸ਼ ਕੁਮਾਰ ਗਰਗ, ਬਲਵੰਤ ਰਾਏ ਬਾਂਸਲ, ਵਿਕਾਸ ਕੁਮਾਰ ਗਰਗ ਅਤੇ ਮੰਗਤ ਰਾਮ ਗਰਗ ਹੋਰਾਂ ਨੇ ਦੱਸਿਆ ਕਿ ਨਰਾਤਰਿਆਂ ਦੇ ਪਵਿੱਤਰ ਮੌਕੇ 'ਤੇ ਕਮੇਟੀ ਵਲੋਂ ਪਿਛਲੇ 35 ਸਾਲਾਂ ਤੋਂ ਜਾਗਰਣ ਕਰਵਾਇਆ ਜਾ ਰਿਹਾ ਹੈ | ਜਾਗਰਣ ਦੌਰਾਨ ਭਜਨ ਗਾਇਕ ਲਵਿਸ ਲਵ ਅੰਮਿ੍ਤਸਰ ਵਾਲਿਆਂ ਨੇ ਮਾਤਾ ਦੇ ਗੁਣਗਾਨ ਕੀਤੇ |