ਫ਼ਰੀਦਕੋਟ, 21 ਨਵੰਬਰ (ਜਸਵੰਤ ਸਿੰਘ ਪੁਰਬਾ)-69ਵੀਂਆ ਪੰਜਾਬ ਰਾਜ ਸਕੂਲ ਖੇਡਾਂ ਤਹਿਤ ਅੰਡਰ-19 ਲੜਕਿਆਂ ਦੇ ਚਾਰ ਰੋਜ਼ਾ ਹਾਕੀ ਮੁਕਾਬਲੇ ਸਰਕਾਰੀ ਬਿ੍ਜਿੰਦਰਾ ਕਾਲਜ ਦੇ ਐਸਟ੍ਰੋਟਰਫ਼ ਮੈਦਾਨ 'ਚ ਕਰਵਾਏ ਗਏ | ਇਨ੍ਹਾਂ ਚਾਰ ਰੋਜ਼ਾ ਖੇਡਾਂ ਦੌਰਾਨ ਬਹੁਤ ਹੀ ਸਖ਼ਤ ਮੁਕਾਬਲਿਆਂ ਤੋਂ ਬਾਅਦ ਸ੍ਰੀ ਅੰਮਿ੍ਤਸਰ ਸਾਹਿਬ, ਜਲੰਧਰ, ਸੁਰਜੀਤ ਹਾਕੀ ਅਕੈਡਮੀ ਜਲੰਧਰ ਤੇ ਸਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੀਆਂ ਟੀਮਾਂ ਸੈਮੀਨਫ਼ਾਈਨਲ ਮੁਕਾਬਲਿਆਂ 'ਚ ਪਹੁੰਚੀਆਂ | ਪਹਿਲੇ ਸੈਮੀਫ਼ਾਈਨਲ ਮੁਕਾਬਲੇ 'ਚ ਸ੍ਰੀ ਅੰਮਿ੍ਤਸਰ ਸਾਹਿਬ ਦੀ ਟੀਮ ਨੇ ਜਲੰਧਰ ਨੂੰ 6-0 ਨਾਲ ਹਰਾ ਕੇ, ਸੁਰਜੀਤ ਹਾਕੀ ਅਕੈਡਮੀ ਜਲੰਧਰ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ 4-1 ਨਾਲ ਹਰਾ ਕੇ ਫ਼ਾਈਨਲ 'ਚ ਆਪਣੀ ਥਾਂ ਪੱਕੀ ਕੀਤੀ | ਫ਼ਿਰ ਤੀਜੇ ਤੇ ਚੌਥੇ ਸਥਾਨ ਲਈ ਜਲੰਧਰ ਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੀਆਂ ਟੀਮਾਂ ਦਰਮਿਆਨ ਕਰਵਾਏ ਮੈੱਚ 'ਚ ਜਲੰਧਰ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ 2-1 ਨਾਲ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਟੂਰਨਾਮੈਂਟ ਦੌਰਾਨ ਆਬਜ਼ਵਰ-ਕਮ-ਓਵਰ ਆਲ ਇੰਚਾਰਜ਼ ਗੁਰਿੰਦਰ ਸਿੰਘ ਸੰਘਾ, ਸਿਲੈਕਟਰ-ਕਮ-ਆਫ਼ੀਸ਼ਲ ਵਜੋਂ ਲੈਕਚਰਾਰ ਮਨਪ੍ਰੀਤ ਸਿੰਘ ਲੁਧਿਆਣਾ, ਲੈਕਚਰਾਰ ਕੁਲਜਿੰਦਰ ਸਿੰਘ ਸ੍ਰੀ ਅੰਮਿ੍ਤਸਰ ਸਾਹਿਬ, ਲੈਕਚਰਾਰ ਗੁਰਪ੍ਰੀਤ ਸਿੰਘ ਜੈਤੋ, ਲੈਕਚਰਾਰ ਕੁਲਵਿੰਦਰ ਸਿੰਘ ਸ਼ਹੀਦ ਭਗਤ ਸਿੰਘ ਨਗਰ, ਡੀ.ਪੀ.ਈ. ਰਾਜਿੰਦਰ ਸਿੰਘ ਪਟਿਆਲਾ, ਡੀ.ਪੀ.ਈ. ਸਲਿੰਦਰ ਸਿੰਘ ਸ੍ਰੀ ਅੰਮਿ੍ਤਸਰ ਸਾਹਿਬ, ਡੀ.ਪੀ.ਈ. ਰਹਿੰਦਰ ਸਿੰਘ ਬਠਿੰਡਾ ਨੇ ਆਪਣੀ-ਆਪਣੀ ਡਿਊਟੀ ਨਿਭਾਈ | ਫ਼ਾਈਨਲ ਮੈਚ ਸੁਰਜੀਤ ਹਾਕੀ ਅਕੈਡਮੀ ਤੇ ਸ੍ਰੀ ਅੰਮਿ੍ਤਸਰ ਸਾਹਿਬ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਹਲਕਾ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਸ਼ਾਮਿਲ ਹੋਏ | ਸਮਾਗਮ ਦੀ ਪ੍ਰਧਾਨਗੀ ਕਰਦਿਆਂ ਮਾਰਕੀਟ ਕਮੇਟੀ ਫ਼ਰੀਦਕੋਟ ਦੇ ਚੇਅਰਮੈਨ ਅਮਨਦੀਪ ਸਿੰਘ ਬਾਬਾ ਨੇ ਖਿਡਾਰੀਆਂ ਨੂੰ ਖੇਡਾਂ ਅਤੇ ਪੜ੍ਹਾਈ ਲਈ ਬਰਾਬਰ ਸਮਾਂ ਦੇਣ ਵਾਸਤੇ ਵਿਸ਼ੇਸ਼ ਯੋਜਨਾਬੰਦੀ ਬਣਾ ਕੇ ਦੋਹਾਂ ਖੇਤਰਾਂ 'ਚ ਕਰੜੀ ਮਿਹਨਤ ਲਈ ਪ੍ਰੇਰਿਤ ਕੀਤਾ | ਇਸ ਮੌਕੇ ਅਮਰਜੀਤ ਸਿੰਘ ਪਰਮਾਰ ਬਲਾਕ ਸਿੱਖਿਆ ਕ੍ਰਾਂਤੀ ਕੋਆਰਡੀਨੇਟਰ, ਪਿ੍ੰਸੀਪਲ ਭੁਪਿੰਦਰ ਸਿੰਘ ਬਰਾੜ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਫ਼ਰੀਦਕੋਟ ਉਚੇਚੇ ਤੌਰ 'ਤੇ ਸ਼ਾਮਲ ਹੋਏ | ਇਸ ਮੌਕੇ ਸਭ ਨੂੰ ਜੀ ਆਇਆਂ ਨੂੰ ਜ਼ਿਲ੍ਹਾ ਕੋਆਰਡੀਨੇਟਰ ਕੇਵਲ ਕੌਰ ਨੇ ਆਖਿਆ | ਟੂਰਨਾਮੈਂਟ ਦੀ ਸਮੁੱਚੀ ਰਿਪਰੋਟ ਸਕੱਤਰ ਟੂਰਨਾਮੈਂਟ ਕਮੇਟੀ ਲੈਕਚਰਾਰ ਨਵਪ੍ਰੀਤ ਸਿੰਘ ਨੇ ਪੇਸ਼ ਕੀਤੀ | ਧੰਨਵਾਦ ਕਰਨ ਦੀ ਰਸਮ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਨੀਲਮ ਰਾਣੀ ਨੇ ਅਦਾ ਕੀਤੀ | ਇਨਾਮ ਵੰਡ ਸਮਾਗਮ ਦੌਰਾਨ ਮੰਚ ਸੰਚਾਲਨ ਸਵਰਨ ਸਿੰਘ ਰੋਮਣਾ ਤੇ ਜਸਬੀਰ ਸਿੰਘ ਜੱਸੀ ਨੇ ਕੀਤਾ | ਚਾਰ ਰੋਜ਼ਾ ਖੇਡ ਮੁਕਾਬਲੇ ਨੂੰ ਸਫ਼ਲਤਾ ਨਾਲ ਕਰਵਾਉਣ ਲਈ ਟੂਰਨਾਮੈਂਟ ਕਮੇਟੀ ਦੇ ਅਹੁਦੇਦਾਰ ਲੈਕਚਰਾਰ ਕੁਲਦੀਪ ਸਿੰਘ ਗਿੱਲ, ਲੈਕਚਰਾਰ ਨਰੇਸ਼ ਕੁਮਾਰ, ਲੈਕਚਰਾਰ ਇਕਬਾਲ ਸਿੰਘ, ਲੈਕਚਰਾਰ ਗੁਰਬਾਜ਼ ਸਿੰਘ, ਲੈਕਚਰਾਰ ਕਿਰਨਾ ਕੌਰ, ਲੈਕਚਰਾਰ ਪ੍ਰਦੀਪ ਕੌਰ, ਲੈਕਚਰਾਰ ਚਰਨਜੀਤ ਕੌਰ, ਲੈਕਚਰਾਰ ਰਾਜਵਿੰਦਰ ਕੌਰ, ਸੁਖਬੀਰ ਸਿੰਘ ਡੀ.ਪੀ.ਈ, ਅੰਮਿ੍ਤਪਾਲ ਸਿੰਘ, ਬਸੰਤ ਸਿੰਘ, ਗੁਰਪ੍ਰੀਤ ਸਿੰਘ ਵਾੜਾ ਦੜਾਕਾ, ਗੁਰਪ੍ਰੀਤ ਸਿੰਘ ਬੀੜ ਸਿੱਖਾਂਵਾਲਾ, ਹਰਪ੍ਰੀਤ ਸਿੰਘ ਰੱਤੀਰੋੜੀ, ਸੱਜਣ ਸਿੰਘ ਡੀ.ਪੀ.ਈ, ਵਰਿੰਦਰ ਕੁਮਾਰ ਡੀ.ਪੀ.ਈ, ਪਰਮਿੰਦਰ ਸਿੰਘ ਸਟੇਟ ਐਵਾਰਡੀ, ਲੈਕਚਰਾਰ ਅਜੀਤਪ੍ਰੀਤ ਕੌਰ, ਵੀਰਪਾਲ ਕੌਰ ਜੈਤੋ, ਸੁਖਵੰਤ ਕੌਰ, ਗੁਰਵਿੰਦਰ ਕੌਰ, ਮਨਪ੍ਰੀਤ ਕੌਰ ਅਰਾਈਆਂਵਾਲਾ, ਸਤਵੰਤ ਕੌਰ ਭਾਣਾ, ਅਮਨਦੀਪ ਕੌਰ ਕਿਲ੍ਹਾ ਨੌਂ, ਤਜਿੰਦਰ ਸਿੰਘ ਫ਼ਰੀਦਕੋਟ, ਜਸਵਿੰਦਰ ਸਿੰਘ, ਮੋਹਿਤ ਸ਼ਰਮਾ, ਪਰਮਜੀਤ ਕੁਮਾਰ, ਸੁਨੀਲ ਕੁਮਾਰ, ਸੁਖਚੈਨ ਸਿੰਘ, ਪਿ੍ਤਪਾਲ ਸਿੰਘ ਨੇ ਅਹਿਮ ਭੂਮਿਕਾ ਅਦਾ ਕੀਤੀ |