06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਖਾਟੂ ਸ਼ਿਆਮ ਬਾਬਾ ਦੇ ਜਨਮ ਦਿਵਸ ਮੌਕੇ ਸ਼ਹਿਰਾਂ 'ਚ ਨਿਸ਼ਾਨ ਯਾਤਰਾਵਾਂ ਕੱਢੀਆਂ <br/>

Ad Position 21
No active advertisement
ਅਜੀਤ ਡੈਸਕ 02-11-2025
ਮਾਨਸਾ, 1 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਸ੍ਰੀ ਖਾਟੂ ਸ਼ਿਆਮ ਬਾਬਾ ਦੇ ਜਨਮ ਦਿਨ ਮੌਕੇ ਸ੍ਰੀ ਸ਼ਿਆਮ ਪ੍ਰਚਾਰ ਮੰਡਲ ਵਲੋਂ ਸਥਾਨਕ ਸ਼ਹਿਰ 'ਚ ਨਿਸ਼ਾਨ ਯਾਤਰਾ ਕੱਢੀ ਗਈ | ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਯਾਤਰਾ 'ਚ ਸ਼ਾਮਿਲ ਹੋ ਕੇ ਖਾਟੂ ਜੀ ਦਾ ਗੁਣਗਾਨ ਕੀਤਾ | ਵੱਖ-ਵੱਖ ਥਾਵਾਂ ਤੋਂ ਹੁੰਦੀ ਯਾਤਰਾ ਦਾ ਲੋਕਾਂ ਵਲੋਂ ਫੁੱਲਾਂ ਦੀ ਵਰਖਾ ਕਰ ਕੇ ਸਵਾਗਤ ਕੀਤਾ ਗਿਆ | ਇਸ ਮੌਕੇ ਮਨੀਸ਼ ਜਿੰਦਲ, ਵੇਦ ਪ੍ਰਕਾਸ਼ ਕਾਕਾ ਮਿੱਤਲ, ਰਿੰਕੂ ਤਾਇਲ, ਵਿਕਾਸ ਕੁਮਾਰ ਹੈਪੀ, ਅੰਕੁਸ਼ ਗਰਗ, ਅਸ਼ਵਨੀ ਕੁਮਾਰ ਬੋਬੀ, ਨੀਰਜ ਗੋਇਲ, ਰੋਹਿਤ ਗੋਇਲ, ਪਰਾਂਸ਼ੂ ਗਰਗ ਆਦਿ ਹਾਜ਼ਰ ਸਨ |
ਬੁਢਲਾਡਾ 'ਚ ਨਿਸ਼ਾਨ ਯਾਤਰਾ ਕੱਢੀ
ਬੁਢਲਾਡਾ ਤੋਂ ਸੁਨੀਲ ਮਨਚੰਦਾ ਅਨੁਸਾਰ-ਸ਼ਿਆਮ ਪਰਿਵਾਰ ਟਰੱਸਟ ਪੰਜਾਬ ਵਲੋਂ ਸਥਾਨਕ ਸ਼ਹਿਰ 'ਚ ਨਿਸ਼ਾਨ ਯਾਤਰਾ ਕੱਢੀ ਗਈ | ਸ਼ਿਆਮ ਬਾਬਾ ਦਾ ਸਜਿਆ ਮਨਮੋਹਕ ਰਥ ਅਤੇ ਡਾਂਡੀਆ ਗਰੁੱਪ ਖਿੱਚ ਦਾ ਕੇਂਦਰ ਬਣਿਆ | ਟਰੱਸਟ ਦੇ ਸੋਮਨਾਥ ਸਿੰਗਲਾ, ਐਡਵੋਕੇਟ ਜਤਿੰਦਰ ਗੋਇਲ ਅਤੇ ਸ਼ਾਮ ਲਾਲ ਨੇ ਦੱਸਿਆ ਕਿ 2 ਨਵੰਬਰ ਨੂੰ ਸ੍ਰੀ ਸ਼ਿਆਮ ਮੰਦਰ ਡੀ. ਡੀ. ਇਨਕਲੇਵ ਵਿਖੇ ਵਿਖੇ ਸੰਕੀਰਤਨ ਕੀਤਾ ਜਾ ਰਿਹਾ ਹੈ | ਇਸ ਮੌਕੇ ਪੁਨੀਤ ਸਿੰਗਲਾ, ਕਿ੍ਸ਼ਨ ਸਿੰਗਲਾ ਬੱਬੂ, ਰਵੀ ਸਿੰਗਲਾ, ਮੇਘਰਾਜ, ਸ਼ਿਆਮ ਸੁੰਦਰ ਕਾਲੀ ਆਦਿ ਹਾਜ਼ਰ ਸਨ |
ਭੀਖੀ ਵਿਖੇ ਵੀ ਨਿਸ਼ਾਨ ਯਾਤਰਾ ਸਜਾਈ
ਭੀਖੀ ਤੋਂ ਬਲਕਾਰ ਸਿੰਘ ਸਹੋਤਾ ਅਨੁਸਾਰ-ਸ੍ਰੀ ਖਾਟੂ ਸ਼ਿਆਮ ਸੇਵਾ ਮੰਡਲ ਐਂਡ ਵੈੱਲਫੇਅਰ ਕਮੇਟੀ ਭੀਖੀ ਵਲੋਂ ਸਥਾਨਕ ਸ਼ਿਵ ਮੰਦਿਰ ਤੋਂ ਨਿਸ਼ਾਨ ਯਾਤਰਾ ਸਜਾਈ ਗਈ | ਲੋਕਾਂ ਵਲੋਂ ਯਾਤਰਾ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ ਇਸ ਮੌਕੇ ਮੰਡਲ ਪ੍ਰਧਾਨ ਸੁਰੇਸ਼ ਕੁਮਾਰ ਸ਼ਸ਼ੀ, ਅਸ਼ੋਕ ਕੁਮਾਰ ਬੱਗਾ, ਕਰਨ ਗਰਗ, ਜਤਿੰਦਰ ਵਿੱਕੀ ਮੋੜੀਗੱਡ, ਅਮਨਦੀਪ ਕੁਮਾਰ ਮਿੱਤਲ, ਰਵਿੰਦਰ ਗਰਗ ਮੋੜੀਗੱਡ, ਸੋਨੀ ਕੁਮਾਰ, ਸੁਨੀਲ ਕੁਮਾਰ ਨੀਟਾ, ਚਿੰਕੂ ਕੁਮਾਰ ਸਿੰਗਲਾ, ਸੰਦੀਪ ਜਿੰਦਲ, ਗੁਰਦੀਪ ਸ਼ਾਰਦਾ, ਗਗਨਦੀਪ ਮਿੱਤਲ, ਵਿਨੈ ਮਹਿਤਾ, ਪ੍ਰਦੀਪ ਗਰਗ, ਡੌਲੀ ਜਿੰਦਲ, ਸੋਨੂੰ ਸ਼ਰਮਾ, ਅਮਿਤ ਮਹਿਤਾ, ਭੀਮ ਸੈਨ, ਰਾਜੀਵ ਗਰਗ, ਵਰਿੰਦਰ ਜਿੰਦਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੋਟੜਾ ਕਲਾਂ ਸਕੂਲ ਦੀ ਖਿਡਾਰਨ ਨੇ ਕਰਾਟੇ 'ਚੋਂ ਸੋਨ ਤਗਮਾ ਜਿੱਤਿਆ <br/> ਅਗਲੀ ਖ਼ਬਰ ਮਾਨਸਾ ਜ਼ੋਨ ਦੇ ਖੇਤਰੀ ਯੁਵਕ ਮੇਲੇ 'ਚ ਗੁਰੂ ਨਾਨਕ ਕਾਲਜ ਬੁਢਲਾਡਾ ਓਵਰਆਲ ਚੈਂਪੀਅਨ ਬਣਿਆ <br/>
Ad Position 24
No active advertisement