24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

-ਅਪਰਾਧਨਾਮਾ-ਨਸ਼ੀਲੀਆਂ ਵਸਤਾਂ ਬਰਾਮਦ, 5 ਖ਼ਿਲਾਫ਼ ਮੁਕੱਦਮਾ ਦਰਜ

Ad Position 21
No active advertisement
ਅਜੀਤ ਡੈਸਕ 25-11-2025
ਮਾਨਸਾ, 24 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਪੁਲਿਸ ਮਾਨਸਾ ਵਲੋਂ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਚਿੱਟਾ, ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਕਰ ਕੇ 5 ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ | ਭਾਗੀਰਥ ਸਿੰਘ ਮੀਨਾ ਐਸ. ਐਸ. ਪੀ. ਨੇ ਦੱਸਿਆ ਕਿ ਥਾਣਾ ਝੁਨੀਰ ਪੁਲਿਸ ਨੇ ਭੋਲਾ ਸਿੰਘ ਵਾਸੀ ਖਿਆਲੀ ਚਹਿਲਾਂਵਾਲੀ ਕੋਲੋਂ 60 ਪਾਬੰਦੀਸ਼ੁਦਾ ਸਿਗਨੇਚਰ ਕੈਪਸੂਲ ਬਰਾਮਦ ਕੀਤੇ ਹਨ | ਉਸ ਖ਼ਿਲਾਫ਼ ਧਾਰਾ 223 ਬੀ. ਐਨ. ਐਸ. ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ |
ਚਿੱਟੇ ਸਮੇਤ 3 ਕਾਬੂ
ਭੀਖੀ ਪੁਲਿਸ ਨੇ ਬੇਬੀ ਕੌਰ ਤੇ ਨਾਮਦੇਵ ਸਿੰਘ ਵਾਸੀ ਭੀਖੀ ਕੋਲੋਂ 6.50 ਗ੍ਰਾਮ ਚਿੱਟਾ ਅਤੇ ਥਾਣਾ ਜੋਗਾ ਪੁਲਿਸ ਨੇ ਲਵਪ੍ਰੀਤ ਸਿੰਘ ਵਾਸੀ ਜਮਾਲ ਪੱਤੀ ਰੱਲਾ ਤੋਂ 6 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ | ਤਿੰਨਾਂ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ |
ਨਸ਼ੀਲੀਆਂ ਗੋਲੀਆਂ ਫੜੀਆਂ
ਜੋਗਾ ਪੁਲਿਸ ਨੇ ਪਿੰਡ ਰੱਲਾ ਤੋਂ ਮਾਖਾ ਚਹਿਲਾਂ ਨੂੰ ਜਾਂਦੀ ਨਹਿਰ ਦੀ ਪਟੜੀ ਕੋਲ ਗਸ਼ਤ ਦੌਰਾਨ ਜਸਪ੍ਰੀਤ ਸਿੰਘ ਵਾਸੀ ਭੁਪਾਲ ਖ਼ੁਰਦ ਤੋਂ 40 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ | ਉਸ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਮਜ਼ਦੂਰ ਮੁਕਤੀ ਮੋਰਚਾ ਤੇ ਲਿਬਰੇਸ਼ਨ ਵਲੋਂ ਭੁਪਾਲ ਕਲਾਂ ਤੇ ਖ਼ੁਰਦ 'ਚ ਰੈਲੀਆਂ ਅਗਲੀ ਖ਼ਬਰ ਬ੍ਰਾਹਮਣ ਸਭਾ ਖੇੜੀ ਕਲਾਂ ਦੀ ਹੋਈ ਚੋਣ
Ad Position 24