19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਫ਼ਿਲੌਰ ਵਿਖੇ ਵਾਪਰੀ ਘਟਨਾ ਦੇ ਰੋਸ ਵਜੋਂ ਸ਼ਿਵ ਸੈਨਾ ਨੇ ਪੰਨੂ ਦਾ ਪੁਤਲਾ ਸਾੜਿਆ

Ad Position 21
No active advertisement
ਅਜੀਤ ਡੈਸਕ 04-06-2025
ਫਗਵਾੜਾ, 3 ਜੂਨ (ਹਰਜੋਤ ਸਿੰਘ ਚਾਨਾ)-ਅਮਰੀਕਾ ਸਥਿਤ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਦੇ ਇਸ਼ਾਰੇ 'ਤੇ ਜ਼ਿਲ੍ਹਾ ਜਲੰਧਰ ਦੇ ਪਿੰਡ ਨੰਗਲ (ਫਿਲੌਰ) 'ਚ ਦੂਜੀ ਵਾਰ ਭਾਰਤ ਰਤਨ ਡਾ.ਬੀ.ਆਰ. ਅੰਬੇਡਕਰ ਦੀ ਮੂਰਤੀ ਦਾ ਅਪਮਾਨ ਕਰਨ ਦੀ ਘਟਨਾ ਦੇ ਰੋਸ ਵਜੋਂ ਸ਼ਿਵ ਸੈਨਾ ਪੰਜਾਬ ਨੇ ਗੁਰਪਤਵੰਤ ਪੰਨੂ ਦਾ ਪੁਤਲਾ ਸਾੜਿਆ ਤੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਸ਼ਿਵ ਸੈਨਾ ਆਗੂ ਇੰਦਰਜੀਤ ਕਰਵਲ ਤੇ ਰਾਜੇਸ਼ ਪਲਟਾ ਨੇ ਕਿਹਾ ਕਿ ਪੰਨੂ ਭਾਰਤ 'ਚ ਦੰਗੇ ਭੜਕਾ ਕੇ ਦੇਸ਼ ਵਿਚ ਤਬਾਹੀ ਮਚਾ ਰਿਹਾ ਹੈ | ਉਹ ਦੇਸ਼ ਦੀ ਸ਼ਾਂਤੀ ਭੰਗ ਕਰਨਾ ਚਾਹੁੰਦਾ ਹੈ | ਇਸ ਮੌਕੇ ਸੂਬਾ ਉਪ ਪ੍ਰਧਾਨ ਰਵੀ ਦੱਤ, ਅਸ਼ੋਕ ਆਹੂਜਾ, ਵਿਨੋਦ ਗੁਪਤਾ, ਨੀਰਜ ਸਚਦੇਵਾ, ਵਿਕਰਮ ਸ਼ਰਮਾ, ਨਰਿੰਦਰ ਨਿੰਦੀ, ਸਤਿੰਦਰ ਸੈਣੀ, ਕਰਨ ਪੰਡਿਤ, ਅਤੁਲ, ਰਾਕੇਸ਼ ਕੁਮਾਰ, ਸੋਨੂੰ ਲੱਖਾ, ਲਵਲੀਨ ਸ਼ਰਮਾ ਮੰਤਰੀ, ਨੀਰਜ, ਬੱਬੀ ਗੋਸਵਾਮੀ, ਮਨੋਜ ਟੰਡਨ ਆਦਿ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਲਾਇਨ ਕਲੱਬ ਬੇਗੋਵਾਲ ਸੇਵਾ ਵਲੋਂ ਛਬੀਲ ਲਗਾਈ ਅਗਲੀ ਖ਼ਬਰ ਬਲੱਡ ਬੈਂਕ ਦੰਦਾਂ ਤੇ ਜਬਾੜਿ੍ਹਆਂ ਦਾ 454ਵਾਂ ਮੁਫ਼ਤ ਕੈਂਪ ਲਗਾਇਆ <br/>
Ad Position 24