ਬੇਗੋਵਾਲ, 3 ਜੂਨ (ਸੁਖਜਿੰਦਰ ਸਿੰਘ)-ਸੰਤ ਬਾਬਾ ਪ੍ਰੇਮ ਸਿੰਘ ਦੀ ਬਰਸੀ ਦੇ ਸਬੰਧ 'ਚ ਸਮਾਜ ਸੇਵੀ ਸੰਸਥਾ ਲਾਇਨ ਕਲੱਬ ਬੇਗੋਵਾਲ ਸੇਵਾ ਵਲੋਂ ਚੇਅਰਮੈਨ ਵਿਰਸਾ ਸਿੰਘ ਤੇ ਪ੍ਰਧਾਨ ਚੰਕੀ ਸਡਾਨਾ ਦੀ ਅਗਵਾਈ 'ਚ ਭਦਾਸ ਚੌਂਕ ਬੇਗੋਵਾਲ 'ਚ ਹਰ ਸਾਲ ਦੀ ਤਰ੍ਹਾਂ ਠੰਡੀ ਮਿੱਠੀ ਛਬੀਲ ਦੇ ਲੰਗਰ ਲਗਾਏ ਗਏ | ਇਸ ਮੌਕੇ ਸਮੂਹ ਮੈਂਬਰਾਂ ਵਲੋਂ ਛਬੀਲ ਦੇ ਲੰਗਰਾਂ ਦੀ ਸੇਵਾ ਕੀਤੀ ਤੇ ਸੰਗਤਾਂ ਨੇ ਠੰਡੇ ਮਿੱਠੇ ਜਲ ਦਾ ਅਨੰਦ ਲਿਆ | ਇਸ ਮੌਕੇ ਚੇਅਰਮੈਨ ਵਿਰਸਾ ਸਿੰਘ ਨੇ ਕਿਹਾ ਕਿ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਸੰਗਤਾਂ ਵਿਚ ਬਹੁਤ ਸ਼ਰਧਾ ਭਾਵਨਾ ਹੈ | ਇਸ ਕਰਕੇ ਪੂਰੇ ਕਸਬੇ ਵਿਚ ਥਾਂ-ਥਾਂ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾਏ ਗਏ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਲੱਬ ਵਲੋਂ ਵੀ ਇਹ ਉਪਰਾਲਾ ਹਰ ਸਾਲ ਕੀਤਾ ਜਾਂਦਾ ਹੈ ਤਾਂ ਆਉਣ ਵਾਲੇ ਸਮੇਂ ਵਿਚ ਵੀ ਇਹ ਲੰਗਰ ਜਾਰੀ ਰੱਖਿਆ ਜਾਵੇਗਾ | ਇਸ ਮੌਕੇ ਚੇਅਰਮੈਨ ਵਿਰਸਾ ਸਿੰਘ, ਦਲਜੀਤਮ ਸਿੰਘ ਮੰਡਾ , ਨਿਸ਼ਾਨ ਸਿੰਘ ਹੁੰਦਲ, ਸਿਮਰਜੀਤ ਸਿੰਘ ਤੇ ਹੋਰ ਹਾਜ਼ਰ ਸਨ |