19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਮੁਨੀਮ ਯੂਨੀਅਨ ਕਪੂਰਥਲਾ ਦੀ ਸਰਬਸੰਮਤੀ ਨਾਲ ਚੋਣ

Ad Position 21
No active advertisement
ਅਜੀਤ ਡੈਸਕ 04-06-2025
ਕਪੂਰਥਲਾ, 3 ਜੂਨ (ਅਮਰਜੀਤ ਕੋਮਲ)-ਮੁਨੀਮ ਯੂਨੀਅਨ ਕਪੂਰਥਲਾ ਦੀ ਮੀਟਿੰਗ ਸਥਾਨਕ ਦਾਣਾ ਮੰਡੀ ਵਿਚ ਯੂਨੀਅਨ ਦੇ ਸਰਪ੍ਰਸਤ ਰਾਧੇ ਸ਼ਾਮ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਯੂਨੀਅਨ ਦੇ ਸਾਬਕਾ ਪ੍ਰਧਾਨ ਓਮਕਾਰ ਕਾਲੀਆ ਨੇ ਨਵੇਂ ਪ੍ਰਧਾਨ ਦੀ ਚੋਣ ਲਈ ਅਵਿਨਾਸ਼ ਸ਼ਰਮਾ ਦਾ ਨਾਂਅ ਪੇਸ਼ ਕੀਤਾ | ਮੀਟਿੰਗ ਵਿਚ ਹਾਜ਼ਰ ਯੂਨੀਅਨ ਦੇ ਸਾਰੇ ਮੈਂਬਰਾਂ ਨੇ ਅਵਿਨਾਸ਼ ਸ਼ਰਮਾ ਦੇ ਨਾਂਅ ਨੂੰ ਪ੍ਰਧਾਨਗੀ ਦਿੱਤੀ | ਉਪਰੰਤ ਅਵਿਨਾਸ਼ ਸ਼ਰਮਾ ਸਰਬਸੰਮਤੀ ਨਾਲ ਮੁਨੀਮ ਯੂਨੀਅਨ ਦੇ ਪ੍ਰਧਾਨ ਚੁਣੇ ਗਏ | ਇਸੇ ਦੌਰਾਨ ਪੰਜ ਮੈਂਬਰੀ ਕਾਰਜਕਾਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ | ਨਵ-ਨਿਯੁਕਤ ਪ੍ਰਧਾਨ ਅਵਿਨਾਸ਼ ਸ਼ਰਮਾ ਨੇ ਆਪਣੀ ਚੋਣ ਲਈ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ | ਉਨ੍ਹਾਂ ਯੂਨੀਅਨ ਦਾ ਕੰਮ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਰਜੇਸ਼ ਕੁਮਾਰ ਨੂੰ ਉਪ ਪ੍ਰਧਾਨ, ਪ੍ਰਦੀਪ ਸ਼ਰਮਾ ਨੂੰ ਸਕੱਤਰ, ਪੰਕਜ ਧੀਮਾਨ ਨੂੰ ਖ਼ਜ਼ਾਨਚੀ, ਸੁਰਜੀਤ ਸਿੰਘ ਕਾਲਾ ਸੰਘਿਆਂ ਨੂੰ ਪ੍ਰਚਾਰ ਸਕੱਤਰ ਤੇ ਸ਼ਾਮ ਸੁੰਦਰ ਨੂੰ ਉਪ ਸਕੱਤਰ ਨਿਯੁਕਤ ਕੀਤਾ | ਉਨ੍ਹਾਂ ਕਿਹਾ ਕਿ ਮੁਨੀਮ ਯੂਨੀਅਨ ਮੁਨੀਮਾਂ ਦੀ ਸਮੱਸਿਆ ਦਾ ਪਹਿਲ ਦੇ ਆਧਾਰ 'ਤੇ ਹੱਲ ਕਰਨ ਲਈ ਯਤਨਸ਼ੀਲ ਰਹੇਗੀ | ਯੂਨੀਅਨ ਦੇ ਨਵਨਿਯੁਕਤ ਪ੍ਰਧਾਨ ਨੇ ਦੱਸਿਆ ਕਿ ਅਜੇ ਚੱਢਾ ਰਾਈਸ ਮਿਲਜ਼ ਅਕਾਊਾਟਸ ਇੰਚਾਰਜ ਵਜੋਂ ਕੰਮ ਕਰਨਗੇ | ਇਸ ਮੌਕੇ ਲੇਬਰ ਯੂਨੀਅਨ ਦੇ ਪ੍ਰਧਾਨ ਸਤਪਾਲ ਆਨੰਦ, ਕੁੰਦਨ ਲਾਲ, ਸਤਪਾਲ ਸ਼ਰਮਾ, ਸੋਮ ਲਾਲ, ਵਿਜੇ ਕੁਮਾਰ, ਅੰਕੁਸ਼ ਕੋਹਲੀ, ਟੇਕ ਚੰਦ, ਸੁਸ਼ੀਲ ਕੁਮਾਰ, ਪਰਮਿੰਦਰ ਲਾਡੀ, ਲਵਲੀ, ਕਮਲੇਸ਼ ਸ਼ਰਮਾ, ਰਮੇਸ਼ ਸ਼ਰਮਾ, ਕ੍ਰਿਸ਼ਨਾ ਰਾਜਪੂਤ, ਹਨੀ, ਵਿਜੇ ਕੁਮਾਰ, ਪਰਮਜੀਤ ਪਸਰੀਚਾ, ਨਿਤਿਨ ਸੂਰੀ, ਅਸ਼ਵਨੀ ਕੁਮਾਰ, ਦਵਿੰਦਰ ਕੁਮਾਰ, ਲਖਵੰਤ ਸਿੰਘ, ਰਾਜ ਕੁਮਾਰ, ਸੇਸ਼ ਸ਼ਰਮਾ, ਕੇ.ਐਨ. ਪਾਂਡੇ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਫ਼ਰਦ ਕੇਂਦਰ ਸਟਾਫ਼ ਦੀ ਅਣਮਿੱਥੇ ਸਮੇਂ ਲਈ ਕਲਮ ਛੋੜ ਹੜਤਾਲ ਅੱਜ ਤੋਂ ਸ਼ੁਰੂ ਅਗਲੀ ਖ਼ਬਰ ਲਾਇਨ ਕਲੱਬ ਬੇਗੋਵਾਲ ਸੇਵਾ ਵਲੋਂ ਛਬੀਲ ਲਗਾਈ
Ad Position 24