ਕਪੂਰਥਲਾ, 24 ਸਤੰਬਰ (ਵਿ.ਪ੍ਰ.)-ਇੰਡੀਅਨ ਰੇਲਵੇ ਇੰਪਲਾਈਜ਼ ਫੈਡਰੇਸ਼ਨ ਦੇ ਸੱਦੇ 'ਤੇ ਅੱਜ ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਨੇ 7ਵੇਂ ਤਨਖ਼ਾਹ ਕਮਿਸ਼ਨ ਅਨੁਸਾਰ ਬੋਨਸ ਦੇ ਭੁਗਤਾਨ ਦੀ ਮੰਗ ਨੂੰ ਲੈ ਕੇ ਆਰ.ਸੀ.ਐਫ. ਦੇ ਡਾ. ਭੀਮ ਰਾਓ ਅੰਬੇਡਕਰ ਚੌਂਕ ਵਿਚ ਰੋਸ ਵਿਖਾਵਾ ਕੀਤਾ | ਇਸ ਮੌਕੇ ਬੋਲਦਿਆਂ ਯੂਨੀਅਨ ਦੇ ਪ੍ਰਧਾਨ ਕਾਮਰੇਡ ਅਮਰੀਕ ਸਿੰਘ, ਜਨਰਲ ਸਕੱਤਰ ਸਰਵਜੀਤ ਸਿੰਘ ਨੇ ਕਿਹਾ ਕਿ ਰੇਲਵੇ ਕਰਮਚਾਰੀਆਂ ਨੂੰ ਦਿੱਤਾ ਜਾਣ ਵਾਲਾ ਉਤਪਾਦਕਤਾ ਆਧਾਰਿਤ ਬੋਨਸ (ਪੀ.ਐਲ.ਬੀ.) ਅਜੇ ਵੀ ਛੇਵੇਂ ਤਨਖ਼ਾਹ ਕਮਿਸ਼ਨ ਅਨੁਸਾਰ ਹੀ ਨਿਰਧਾਰਿਤ ਕੀਤਾ ਜਾਂਦਾ ਹੈ, ਜਦਕਿ 7ਵਾਂ ਤਨਖ਼ਾਹ ਕਮਿਸ਼ਨ ਲਾਗੂ ਹੋਏ ਨੂੰ 10 ਸਾਲ ਹੋ ਚੁੱਕੇ ਹਨ, ਜਦਕਿ ਵਾਧੇ ਦੇ ਬਾਵਜੂਦ ਵੀ ਬੋਨਸ ਦੀ ਸੀਮਾ 7 ਹਜ਼ਾਰ ਰੁਪਏ ਬਣੀ ਹੋਈ ਹੈ | ਜਿਸ ਕਾਰਨ ਰੇਲਵੇ ਮੁਲਾਜ਼ਮਾਂ ਨੂੰ ਹਰ ਸਾਲ ਲਗਭਗ 30 ਹਜ਼ਾਰ ਰੁਪਏ ਦਾ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਤਨਖ਼ਾਹ ਕਮਿਸ਼ਨ ਅਨੁਸਾਰ ਕਰਮਚਾਰੀਆਂ ਦਾ ਬੋਨਸ 46159 ਰੁਪਏ ਬਣਦਾ ਹੈ, ਜਿਸ ਦੀ ਤੁਰੰਤ ਅਦਾਇਗੀ ਕੀਤੀ ਜਾਵੇ | ਮੁਲਾਜ਼ਮ ਆਗੂਆਂ ਨੇ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਤੁਰੰਤ ਬੋਨਸ ਸੀਿਲੰਗ ਨੂੰ 7ਵੇਂ ਤਨਖ਼ਾਹ ਕਮਿਸ਼ਨ ਅਨੁਸਾਰ ਸੋਧ ਕੇ ਮੁਲਾਜ਼ਮਾਂ ਨੂੰ ਉਨ੍ਹਾਂ ਦਾ ਬਣਦਾ ਭੁਗਤਾਨ ਕੀਤਾ ਜਾਵੇ | ਅਜਿਹਾ ਨਾ ਕੀਤੇ ਜਾਣ 'ਤੇ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ | ਇਸ ਤੋਂ ਬਾਅਦ ਉਨ੍ਹਾਂ ਚੀਫ਼ ਪ੍ਰਸੋਨਲ ਅਫ਼ਸਰ ਆਰ.ਸੀ.ਐਫ. ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਂਅ ਮੰਗ ਪੱਤਰ ਦਿੱਤਾ, ਜਿਸ ਵਿਚ ਬੋਨਸ ਦੀ ਤੁਰੰਤ ਅਦਾਇਗੀ ਦੀ ਮੰਗ ਕੀਤੀ ਗਈ | ਇਸ ਮੌਕੇ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਬਾਜਵਾ, ਸੰਯੁਕਤ ਸਕੱਤਰ ਜਸਪਾਲ ਸਿੰਘ ਸੇਖੋਂ, ਸੰਗਠਨ ਸਕੱਤਰ ਭਰਤ ਰਾਜ, ਨਰਿੰਦਰ ਕੁਮਾਰ, ਹਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਬਲਜਿੰਦਰਪਾਲ, ਸਾਕੇਤ, ਤਰਲੋਚਨ ਸਿੰਘ, ਪ੍ਰਦੀਪ ਕੁਮਾਰ, ਅਰਵਿੰਦ ਕੁਮਾਰ ਸ਼ਾਹ, ਜਗਦੀਪ ਸਿੰਘ, ਰਾਜਿੰਦਰ ਕੁਮਾਰ, ਜਗਜੀਤ ਸਿੰਘ, ਅਵਤਾਰ ਸਿੰਘ, ਸ਼ਿਵਰਾਜ ਮੀਨਾ, ਸੰਦੀਪ ਕੁਮਾਰ, ਬਲਦੇਵ ਰਾਜ, ਜਗਤਾਰ ਸਿੰਘ, ਹਰਜਿੰਦਰ ਸਿੰਘ ਹੈਰੀ, ਗੁਰਜੀਤ ਕਲਸੀ, ਗੁਰਜਿੰਦਰ ਸਿੰਘ, ਲੱਕੀ ਭਾਟੀਆ, ਅਵਤਾਰ ਸਿੰਘ, ਅਸ਼ਵਨੀ, ਅਨਿਲ, ਪੰਕਜ, ਕੁੰਦਨ, ਮਨੰੂ, ਮੇਘਨਾਥ, ਪ੍ਰਭਜੋਤ ਸਿੰਘ, ਚੰਦਰ ਭਾਨ, ਭਾਨ ਸਿੰਘ, ਰਮਨਦੀਪ ਸਿੰਘ ਆਦਿ ਹਾਜ਼ਰ ਸਨ |