ਫਗਵਾੜਾ, 19 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਨੌਵੀਂ ਪਾਤਿਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹਾਦਤ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਮੋਹਨ ਸਿੰਘ ਸਾਈਾ ਤੇ ਜਸਪਾਲ ਸਿੰਘ ਢੇਸੀ ਦੇ ਪਰਿਵਾਰਾਂ ਵਲੋਂ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ 7 ਤੇ 8 ਨਵੰਬਰ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਟੇਡੀਅਮ ਨੇੜੇ ਦਾਣਾ ਮੰਡੀ ਬਾਬਾ ਗਧੀਆ ਫਗਵਾੜਾ ਵਿਖੇ ਬੜੀ ਸ਼ਰਧਾ ਪੂਰਵਕ ਕਰਵਾਇਆ ਜਾ ਰਿਹਾ ਹੈ | ਸਮਾਗਮ ਕਰਵਾਉਣ ਸਬੰਧੀ ਵਿਚਾਰ ਵਟਾਂਦਰੇ ਲਈ ਇਕ ਮੀਟਿੰਗ ਮੋਹਨ ਸਿੰਘ ਸਾਈਾ ਦੇ ਗ੍ਰਹਿ ਵਿਖੇ ਆਯੋਜਿਤ ਕੀਤੀ ਗਈ | ਜਾਣਕਾਰੀ ਦਿੰਦੇ ਹੋਏ ਧਾਰਮਿਕ ਤੇ ਸਮਾਜਿਕ ਆਗੂ ਮੋਹਨ ਸਿੰਘ ਸਾਈਾ ਤੋਂ ਇਲਾਵਾ ਉਦਯੋਗਪਤੀ ਅਸ਼ੋਕ ਸੇਠੀ ਤੇ ਨਰੇਸ਼ ਭਾਰਦਵਾਜ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਫਗਵਾੜਾ ਨੇ ਦੱਸਿਆ ਕਿ 7 ਤੇ 8 ਨਵੰਬਰ ਦਿਨ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਕਰਵਾਏ ਜਾ ਰਹੇ ਇਸ ਦੋ ਦਿਨਾਂ ਧਾਰਮਿਕ ਸਮਾਗਮ ਦੌਰਾਨ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਸ਼ਾਮ 7 ਤੋਂ ਰਾਤ 10 ਵਜੇ ਤੱਕ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਯਸ਼ ਸਰਵਣ ਕਰਵਾਉਣਗੇ | ਮੀਟਿੰਗ ਵਿਚ ਪੰਕਜ ਚਾਵਲਾ, ਅਜੇ ਪਾਠਕ, ਪ੍ਰਦੀਪ ਆਹੂਜਾ, ਪ੍ਰਦੀਪ ਸਿੰਘ ਬਸਰਾ, ਰਾਜੂ ਚਹਿਲ, ਹਰਜਿੰਦਰ ਸ਼ਰਮਾ ਜਿੰਦ, ਸੁਮਨ ਸ਼ਰਮਾ ਆਦਿ ਹਾਜ਼ਰ ਸਨ |