08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਨਗਰ ਕੀਰਤਨ ਦੇ ਰੂਟ ਵਾਲੀਆਂ ਸ਼ਹਿਰ ਦੀਆਂ ਅੰਦਰਲੀਆਂ ਸੜਕਾਂ ਦੇ ਖੱਡੇ ਵੀ ਭਰੇ ਜਾਣ

Ad Position 21
No active advertisement
ਅਜੀਤ ਡੈਸਕ 01-11-2025
ਸੁਲਤਾਨਪੁਰ ਲੋਧੀ, 31 ਅਕਤੂਬਰ (ਨਰੇਸ਼ ਹੈਪੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 556 ਵੇਂ ਪ੍ਰਕਾਸ਼ ਪੁਰਬ ਦੀਆਂ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਸਰਕਾਰ, ਪ੍ਰਸ਼ਾਸਨ ਅਤੇ ਸਿੱਖ ਸੰਗਤਾਂ ਵੱਲੋਂ ਗੁਰੂ ਨਗਰੀ ਸੁਲਤਾਨਪੁਰ ਲੋਧੀ ਵਿਚ ਵੱਡੇ ਪੱਧਰ ਤੇ ਜਾਰੀ ਹਨ, ਉੱਥੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੀਆਂ ਮੁੱਖ ਰੋਡ ਬਣਨ ਨਾਲ ਸੰਗਤਾਂ ਨੂੰ ਵੱਡੀ ਖ਼ੁਸ਼ੀ ਹੈ | ਸ਼ਹਿਰ ਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹੋਏ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੀਆਂ ਅੰਦਰਲੀਆਂ ਸੜਕਾਂ ਖ਼ਾਲਸਾ ਕਾਲਜ ਤੇ ਛਾਉਣੀ ਬੁੱਢਾ ਦਲ ਹੱਟ ਸਾਹਿਬ ਨੇੜਲੀ ਸੜਕ ਦੇ ਖੱਡੇ ਵੀ ਭਰੇ ਜਾਣ ਤਾਂ ਜੋ ਸੰਗਤਾਂ ਪ੍ਰੇਸ਼ਾਨ ਨਾ ਹੋਣ | ਅੰਮਿ੍ਤ ਵੇਲੇ ਪ੍ਰਭਾਤ ਫੇਰੀ ਕੱਢਦੀਆਂ ਸੰਗਤਾਂ ਤੇ ਜਥੇ ਹਰਜਿੰਦਰ ਸਿੰਘ ਲਾਡੀ, ਗੁਰਪ੍ਰੀਤ ਸਿੰਘ ਪ੍ਰਧਾਨ ਨਿਰਵੈਰ ਖ਼ਾਲਸਾ, ਮਨਪ੍ਰੀਤ ਸਿੰਘ ਤੇ ਹੋਰ ਸੰਗਤਾਂ ਮੰਗ ਕੀਤੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 4 ਨਵੰਬਰ ਨੂੰ ਸਜਾਏ ਜਾਣ ਵਾਲੇ ਮਹਾਨ ਨਗਰ ਕੀਰਤਨ ਦੇ ਰੂਟ ਵਾਲੀਆਂ ਸੜਕਾਂ ਵਿਚੋਂ ਖੱਡੇ ਭਰ ਕੇ ਭੱਠੇ ਦੀ ਕੇਰੀ ਪਾ ਕੇ ਪੱਧਰਾ ਰਸਤਾ ਬਣਾਇਆ ਜਾਵੇ ਤਾਂ ਨਗਰ ਕੀਰਤਨ ਦੀ ਪੈਦਲ ਅਗਵਾਈ ਕਰਦੇ ਪੰਜ ਪਿਆਰੇ ਸਾਹਿਬਾਨ ਤੇ ਹੋਰ ਸਮੂਹ ਸ਼ਰਧਾਲੂਆਂ ਦਾ ਨੁਕਸਾਨ ਨਾ ਹੋਵੇ |
Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਮੌਕੇ 4 ਦਿਨ ਪਵਿੱਤਰ ਸ਼ਹਿਰ ਵਿਚ ਮੀਟ ਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਕਰੇ ਪ੍ਰਸ਼ਾਸਨ-ਠੱਟਾ, ਕਾਲੇਵਾਲ ਅਗਲੀ ਖ਼ਬਰ ਅਦਾਲਤ 'ਚ ਜਾਅਲੀ ਕਾਗਜ਼ਾਤ ਲਗਾ ਕੇ ਜ਼ਮਾਨਤ ਕਰਵਾਉਣ ਦੇ ਮਾਮਲੇ ਸੰਬੰਧੀ ਚਾਰ ਵਿਰੁੱਧ ਕੇਸ ਦਰਜ
Ad Position 24