08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਅਦਾਲਤ 'ਚ ਜਾਅਲੀ ਕਾਗਜ਼ਾਤ ਲਗਾ ਕੇ ਜ਼ਮਾਨਤ ਕਰਵਾਉਣ ਦੇ ਮਾਮਲੇ ਸੰਬੰਧੀ ਚਾਰ ਵਿਰੁੱਧ ਕੇਸ ਦਰਜ

Ad Position 21
No active advertisement
ਅਜੀਤ ਡੈਸਕ 01-11-2025
ਕਪੂਰਥਲਾ, 31 ਅਕਤੂਬਰ (ਸਡਾਨਾ)-ਜ਼ਮਾਨਤ ਸਬੰਧੀ ਜਾਅਲੀ ਕਾਗਜ਼ਾਤ ਲਗਾਉਣ ਦੇ ਮਾਮਲੇ ਨੂੰ ਲੈ ਕੇ ਥਾਣਾ ਸਦਰ ਪੁਲਿਸ ਨੇ ਚਾਰ ਕਥਿਤ ਦੋਸ਼ੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ | ਪ੍ਰਾਪਤ ਵੇਰਵੇ ਅਨੁਸਾਰ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸਾਹਿਲ ਬਚਨ ਵਾਸੀ ਪਟਿਆਲਾ ਨੇ ਦੱਸਿਆ ਕਿ ਉਹ ਥਾਣਾ ਢਿਲਵਾਂ ਵਿਖੇ ਦਰਜ ਹੋਏ ਐਨ.ਡੀ.ਪੀ.ਐੱਸ. ਕੇਸ ਵਿਚ ਜੇਲ੍ਹ ਵਿਚ ਬੰਦ ਸੀ ਤੇ ਉਸਦੇ ਭਰਾ ਨੇ ਉਸਦੀ ਜ਼ਮਾਨਤ ਦਾ ਪ੍ਰਬੰਧ ਕੀਤਾ ਤੇ ਉਸਦੀ ਜ਼ਮਾਨਤ ਮਨਜ਼ੂਰ ਹੋ ਗਈ | ਉਕਤ ਵਿਅਕਤੀ ਨੇ ਦੱਸਿਆ ਕਿ ਉਹ ਜੇਲ੍ਹ ਤੋਂ ਬਾਹਰ ਆ ਕੇ ਕੁੱਝ ਘਰੇਲੂ ਕਾਰਨਾ ਕਾਰਨ ਅਦਾਲਤ ਵਿਚੋਂ ਗੈਰ ਹਾਜ਼ਰ ਹੋ ਗਿਆ | ਜਿਸ 'ਤੇ ਮਾਨਯੋਗ ਅਦਾਲਤ ਨੇ ਉਸਦੇ ਜ਼ਮਾਨਤੀ ਤਲਬ ਕਰ ਲਏ ਤੇ ਜਦੋਂ ਕਾਂਗਜਾਂ ਦੀ ਜਾਂਚ ਹੋਈ ਤਾਂ ਇਹ ਜਾਅਲੀ ਪਾਏ ਗਏ ਤੇ ਮੈਂ ਅਦਾਲਤ ਵਿਚ ਪੇਸ਼ ਹੋ ਕੇ ਆਪਣੇ ਬਿਆਨ ਜੱਜ ਸਾਹਿਬ ਪਾਸ ਦਰਜ ਕਰਵਾਏ ਤੇ ਦੱਸਿਆ ਕਿ ਉਸਦੇ ਭਰਾ ਦੇ ਨਾਲ ਸੰਨੀ ਨਾਂਅ ਦੇ ਵਿਅਕਤੀ ਨਾਲ ਸੰਪਰਕ ਹੋਇਆ ਸੀ ਤੇ ਉਸਨੇ ਕਥਿਤ ਤੌਰ 'ਤੇ 25 ਹਜ਼ਾਰ ਰੁਪਏ ਵਿਚ ਜ਼ਮਾਨਤ ਲਈ ਵਿਅਕਤੀ ਮੁਹੱਈਆ ਕਰਵਾਏ ਸਨ, ਜਿਨ੍ਹਾਂ ਨੇ ਕਪੂਰਥਲਾ ਅਦਾਲਤ ਵਿਚ ਜਾਅਲੀ ਜ਼ਮਾਨਤ ਦੇ ਕਾਗਜ਼ਾਤ ਲਗਾਏ | ਇਸ ਮਾਮਲੇ ਵਿਚ ਮਾਨਯੋਗ ਵਧੀਕ ਸੈਸ਼ਨ ਜੱਜ ਗੁਰਮੀਤ ਟਿਵਾਣਾ ਦੀ ਸ਼ਿਕਾਇਤ 'ਤੇ ਕਥਿਤ ਦੋਸ਼ੀ ਜਰਨੈਲ ਸਿੰਘ, ਗੁਰਵਿੰਦਰ ਸਿੰਘ, ਹਰਬੰਸ ਸਿੰਘ ਵਾਸੀਆਨ ਪਿੰਡ ਭੇਡਪੁਰਾ ਜ਼ਿਲ੍ਹਾ ਪਟਿਆਲਾ ਤੇ ਸਤਪਾਲ ਸਿੰਘ ਉਰਫ਼ ਸੰਨੀ ਵਾਸੀ ਮੁਕਤਸਰ ਸਾਹਿਬ ਵਿਰੁੱਧ ਧੋਖਾਧੜੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਸਦਰ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਏ.ਐੱਸ.ਆਈ. ਜਗਦੀਸ਼ ਕੁਮਾਰ ਵਲੋਂ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਨਗਰ ਕੀਰਤਨ ਦੇ ਰੂਟ ਵਾਲੀਆਂ ਸ਼ਹਿਰ ਦੀਆਂ ਅੰਦਰਲੀਆਂ ਸੜਕਾਂ ਦੇ ਖੱਡੇ ਵੀ ਭਰੇ ਜਾਣ ਅਗਲੀ ਖ਼ਬਰ ਪੁਲਿਸ ਮੁਲਾਜ਼ਮ 'ਤੇ ਹਮਲਾ ਕਰਨ ਵਾਲੇ ਚਾਰ ਵਿਅਕਤੀ ਗਿ੍ਫ਼ਤਾਰ
Ad Position 24