ਭੁਲੱਥ, 31 ਅਕਤੂਬਰ (ਮਨਜੀਤ ਸਿੰਘ ਰਤਨ)-ਸਤਿਯਵਤੀ ਸੁੱਖਦਾਨੀ ਮਾਂ ਤੁਲਸੀ ਜੀ ਦੇ ਵਿਆਹ ਦਾ ਤਿਉਹਾਰ ਭਗਵਤੀ ਮਾਂ ਦੇ ਸ਼ਰਧਾਲੂਆਂ ਵਲੋਂ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ | ਇਸ ਤਰ੍ਹਾਂ ਸ਼੍ਰੀ ਰਾਧੇ ਸ਼ਿਆਮ ਮੰਦਿਰ ਪ੍ਰਬੰਧਕ ਕਮੇਟੀ ਭੁਲੱਥ ਵਲੋਂ ਨਗਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਾਂ ਤੁਲਸੀ ਜੀ ਦਾ ਵਿਆਹ ਸਮਾਗਮ ਅੱਜ 1 ਨਵੰਬਰ ਦਿਨ ਸ਼ਨੀਵਾਰ ਨੂੰ ਬੜੀ ਸ਼ਰਧਾ ਭਾਵਨਾ ਤੇ ਧੂਮ-ਧਾਮ ਨਾਲ ਬ੍ਰਹਮਲੀਨ ਸ਼੍ਰੀ ਸ਼੍ਰੀ 1008 ਸੰਤ ਗੋਪਾਲ ਦਾਸ ਮਹਾਰਾਜ ਜੀ ਦੇ ਆਸ਼ੀਰਵਾਦ ਸਦਕਾ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਮੰਦਿਰ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਮਾਤਾ ਤੁਲਸੀ ਜੀ ਦੇ ਵਿਆਹ ਸਮਾਗਮ ਦੇ ਮੱਦੇਨਜ਼ਰ ਸ਼੍ਰੀ ਰਾਮ ਦਰਬਾਰ ਹਨੂਮਾਨ ਮੰਦਿਰ ਭੁਲੱਥ ਤੋਂ ਅੱਜ 1 ਨਵੰਬਰ ਨੂੰ ਦੁਪਹਿਰ 3 ਵਜੇ ਬਰਾਤ ਜੈਕਾਰਿਆਂ ਦੀ ਗੂੰਜ ਤੇ ਧੂਮ-ਧਾਮ ਨਾਲ ਚੱਲੇਗੀ ਜੋ ਸਾਰੇ ਨਗਰ ਦੀ ਪਰਿਕਰਮਾ ਕਰਦੇ ਹੋਏ ਸ਼੍ਰੀ ਰਾਧੇ ਸ਼ਿਆਮ ਮੰਦਿਰ ਵਿਖੇ ਪੁੱਜੇਗੀ | ਜਿੱਥੇ ਮਾਂ ਤੁਲਸੀ ਜੀ ਦਾ ਵਿਆਹ ਵਿਧੀ ਵਿਧਾਨ ਨਾਲ ਕੀਤਾ ਜਾਵੇਗਾ ਤੇ ਭਜਨ ਕੀਰਤਨ ਵੀ ਹੋਣਗੇ | ਉਪਰੰਤ ਲੰਗਰ ਪ੍ਰਬੰਧ ਵੀ ਕੀਤਾ ਜਾਵੇਗਾ ਤੇ ਸੰਗਤਾਂ ਦੀ ਸ਼ਾਨਦਾਰ ਆਓ ਭਗਤ ਕੀਤੀ ਜਾਵੇਗੀ | ਇਸ ਮੌਕੇ ਮਾ. ਕੰਵਲਜੀਤ ਮੰਨਣ, ਕੌਂਸਲਰ ਲਕਸ਼ ਚੌਧਰੀ, ਕੌਂਸਲਰ ਲਵ ਚੌਧਰੀ, ਮਾ. ਗੌਰੀ ਸ਼ੰਕਰ, ਜਥੇਦਾਰ ਗੁਰਵਿੰਦਰ ਸਿੰਘ ਬਾਜਵਾ, ਪਿ੍ੰ. ਜਨਕ ਰਾਜ ਸਭਰਵਾਲ, ਕੌਸ਼ਿਕ ਖੁਰਾਣਾ, ਠਾਕੁਰ ਨਰਾਇਣ ਦਾਸ, ਮਨੀਸ਼ ਵਿੱਜ, ਸੁਨੀਲ ਕੁਮਾਰ, ਵਿੱਕੀ ਬਹਿਲ ਤੇ ਹੋਰ ਹਾਜ਼ਰ ਸਨ |