08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਵੱਖ-ਵੱਖ ਥਾਵਾਂ 'ਤੇ ਅੱਜ ਬਿਜਲੀ ਬੰਦ ਰਹੇਗੀ

Ad Position 21
No active advertisement
ਅਜੀਤ ਡੈਸਕ 01-11-2025
ਕਪੂਰਥਲਾ, 31 ਅਕਤੂਬਰ (ਵਿ.ਪ੍ਰ.)-ਪਾਵਰਕਾਮ ਦੀ ਸ਼ਹਿਰੀ ਸਬ ਡਵੀਜ਼ਨ ਨੰਬਰ-1 ਦੇ ਸਹਾਇਕ ਕਾਰਜਕਾਰੀ ਇੰਜ. ਨਾਨਕ ਰਾਮ ਨੇ ਦੱਸਿਆ ਕਿ 66ਕੇ.ਵੀ. ਸਬ ਸਟੇਸ਼ਨ ਖਾਲੂ ਤੋਂ ਚੱਲਦੇ ਫੀਡਰ 11ਕੇ.ਵੀ. ਭਗਵਾਨਪੁਰ ਯੂ. ਪੀ. ਐਸ. ਫੀਡਰ ਦੀ ਜ਼ਰੂਰੀ ਮੁਰੰਮਤ ਤੇ ਦਰਖ਼ਤਾਂ ਦੀ ਕਟਾਈ ਕਾਰਨ ਇਸ ਫੀਡਰ ਤੋਂ 1 ਨਵੰਬਰ ਦਿਨ ਸ਼ਨੀਵਾਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ | ਜਿਸ ਕਾਰਨ ਮਜਾਦਪੁਰ, ਭਗਵਾਨਪੁਰ, ਝੁੱਗੀਆਂ ਕਲਾਮ, ਰੱਤਾ, ਭਗਤਪੁਰ, ਬਰਿੰਦਪੁਰ ਆਦਿ ਖੇਤਰਾਂ ਵਿਚ ਬਿਜਲੀ ਸਪਲਾਈ ਬੰਦ ਰਹੇਗੀ |
ਕਪੂਰਥਲਾ-ਪਾਵਰਕਾਮ ਦੀ ਸ਼ਹਿਰੀ ਸਬ-ਡਵੀਜ਼ਨ ਨੰਬਰ-2 ਕਪੂਰਥਲਾ ਦੇ ਸਹਾਇਕ ਕਾਰਜਕਾਰੀ ਇੰਜ. ਦਵਿੰਦਰ ਮਿਸ਼ਰਾ ਨੇ ਦੱਸਿਆ ਕਿ 132ਕੇ.ਵੀ. ਸਬ ਸਟੇਸ਼ਨ ਦੀ ਜ਼ਰੂਰੀ ਮੁਰੰਮਤ ਕਾਰਨ ਇਸ ਸਬ ਸਟੇਸ਼ਨ ਤੋਂ ਚੱਲਦੇ 11ਕੇ.ਵੀ. ਸਿਟੀ ਫੀਡਰ 'ਤੇ 1 ਨਵੰਬਰ ਦਿਨ ਸ਼ਨੀਵਾਰ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ | ਸਹਾਇਕ ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ ਬਿਜਲੀ ਬੰਦ ਹੋਣ ਨਾਲ ਪੋਸਟ ਆਫ਼ਿਸ ਏਰੀਆ, ਅਫ਼ਸਰ ਕਲੋਨੀ, ਜਲੋਖਾਨਾ, ਲਾਹੌਰੀ ਗੇਟ, ਅੰਮਿ੍ਤ ਬਾਜ਼ਾਰ, ਸ਼ੇਖਾਂ ਮੁਹੱਲਾ, ਸਰਾਫ਼ਾ ਬਾਜ਼ਾਰ ਆਦਿ ਖੇਤਰਾਂ ਵਿਚ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ |
ਕਪੂਰਥਲਾ-ਪਾਵਰਕਾਮ ਦੀ ਸਬ ਅਰਬਨ ਸਬ-ਡਵੀਜ਼ਨ ਕਪੂਰਥਲਾ ਦੇ ਸਹਾਇਕ ਕਾਰਜਕਾਰੀ ਇੰਜ. ਕੁਲਵਿੰਦਰ ਸਿੰਘ ਨੇ ਦੱਸਿਆ ਕਿ 132ਕੇ.ਵੀ. ਸਬ ਸਟੇਸ਼ਨ ਕਪੂਰਥਲਾ ਤੋਂ ਚੱਲਦੇ 11ਕੇ.ਵੀ. ਕਰਤਾਰਪੁਰ ਰੋਡ ਫੀਡਰ ਦੇ ਸਿਸਟਮ ਦੀ ਜ਼ਰੂਰੀ ਮੁਰੰਮਤ ਕਾਰਨ 1 ਨਵੰਬਰ ਦਿਨ ਸ਼ਨੀਵਾਰ ਨੂੰ ਸਵੇਰੇ 10 ਤੋਂ 5 ਵਜੇ ਤੱਕ ਬਿਜਲੀ ਬੰਦ ਰਹੇਗੀ | ਇੰਜ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਬਿਜਲੀ ਬੰਦ ਹੋਣ ਕਾਰਨ ਇਸ ਫੀਡਰ ਤੋਂ ਚੱਲਦੇ ਬਾਬਾ ਦੀਪ ਸਿੰਘ ਨਗਰ, ਅਮਨ ਇਨਕਲੇਵ, ਰਣਜੀਤ ਐਵੀਨਿਊ, ਮਾਡਲ ਟਾਊਨ, ਕਰਤਾਰ ਨਗਰ, ਕਰਤਾਰਪੁਰ ਰੋਡ, ਤਰਲੋਕਪੁਰਾ, ਕਾਂਜਲੀ ਰੋਡ, ਅਮਨ ਨਗਰ, ਦੇਵੀ ਤਲਾਬ, ਜੱਟਪੁਰਾ ਆਦਿ ਖੇਤਰਾਂ ਵਿਚ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ |
ਬੇਗੋਵਾਲ, (ਸੁਖਜਿੰਦਰ ਸਿੰਘ)-ਅੱਜ ਇੱਥੇ ਸਹਾਇਕ ਕਾਰਜਕਾਰੀ ਇੰਜੀਨੀਅਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੰਡ ਉਪ ਮੰਡਲ ਬੇਗੋਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 66ਕੇ.ਵੀ ਸਬ ਸਟੇਸ਼ਨ ਬੇਗੋਵਾਲ ਤੋਂ ਚੱਲਦੇ 11 ਕੇ.ਵੀ. ਬੇਗੋਵਾਲ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ 1 ਨਵੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ | ਜਿਸ ਨਾਲ ਚੜ੍ਹਦੀ ਪੱਤੀ, ਮਾਤਾ ਰਾਣੀ ਮੰਦਿਰ, ਅਵਾਣਾ ਰੋਡ, ਪੁਰਾਣਾ ਡਾਕਖ਼ਾਨਾ ਆਦਿ ਏਰੀਏ ਦੀ ਸਪਲਾਈ ਪ੍ਰਭਾਵਿਤ ਰਹੇਗੀ |
Ad Position 22
No active advertisement
ਪਿਛਲੀ ਖ਼ਬਰ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ 2 ਨਵੰਬਰ ਨੂੰ ਤਰਨ ਤਾਰਨ ਵਿਖੇ ਵਿਸ਼ਾਲ ਝੰਡਾ ਮਾਰਚ ਹੋਵੇਗਾ-ਗੌਰਮਿੰਟ ਟੀਚਰਜ਼ ਯੂਨੀਅਨ... ਅਗਲੀ ਖ਼ਬਰ ਭੁਲੱਥ ਵਿਖੇ ਮਾਤਾ ਤੁਲਸੀ ਜੀ ਦਾ ਵਿਆਹ ਸਮਾਗਮ ਅੱਜ
Ad Position 24