08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਪੁਰਾਣੀ ਪੈਨਸ਼ਨ ਦੀ ਬਹਾਲੀ ਲਈ 2 ਨਵੰਬਰ ਨੂੰ ਤਰਨ ਤਾਰਨ ਵਿਖੇ ਵਿਸ਼ਾਲ ਝੰਡਾ ਮਾਰਚ ਹੋਵੇਗਾ-ਗੌਰਮਿੰਟ ਟੀਚਰਜ਼ ਯੂਨੀਅਨ

Ad Position 21
No active advertisement
ਅਜੀਤ ਡੈਸਕ 01-11-2025
ਸੁਲਤਾਨਪੁਰ ਲੋਧੀ, 31 ਅਕਤੂਬਰ (ਪ.ਪ.)-ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਤੇ ਸੀ.ਪੀ.ਐਫ. ਕਰਮਚਾਰੀ ਯੂਨੀਅਨ ਸਾਂਝੇ ਤੌਰ 'ਤੇ 2 ਨਵੰਬਰ ਨੂੰ ਤਰਨਤਾਰਨ ਜਿਮਨੀ ਚੋਣ ਵਿਚ ਵਿਸ਼ਾਲ ਝੰਡਾ ਮਾਰਚ ਕੀਤਾ ਜਾਵੇਗਾ ਜੋ ਆਪ ਸਰਕਾਰ ਦੇ ਝੂਠੇ ਵਾਅਦਿਆਂ ਦੀ ਪੋਲ ਖ਼ੋਲ੍ਹ ਦੇਵੇਗਾ | ਇਸ ਸਬੰਧੀ ਗੌਰਮਿੰਟ ਟੀਚਰਜ਼ ਯੂਨੀਅਨ ਦੀ ਵਿਸ਼ਾਲ ਮੀਟਿੰਗ ਸੁਲਤਾਨਪੁਰ ਲੋਧੀ ਵਿਖੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਨ, ਸੂਬਾਈ ਮੀਤ ਪ੍ਰਧਾਨ ਰਛਪਾਲ ਸਿੰਘ ਵੜੈਚ ਦੀ ਅਗਵਾਈ ਹੇਠ ਹੋਈ | ਇਸ ਮੌਕੇ ਬੋਲਦਿਆਂ ਆਗੂਆਂ ਨੇ ਕਿਹਾ ਕਿ ਆਪ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਦੋ ਲੱਖ ਮੁਲਾਜ਼ਮਾਂ ਨੂੰ ਲਿਖਤੀ ਗਰੰਟੀ ਦਿੱਤੀ ਸੀ ਕਿ ਪੰਜਾਬ ਵਿਚ ਆਪ ਸਰਕਾਰ ਬਣਦਿਆਂ ਹੀ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਜਾਵੇਗੀ, ਪਰ ਪੰਜਾਬ ਸਰਕਾਰ ਦੁਆਰਾ 18 ਨਵੰਬਰ 2022 ਨੂੰ ਦੀਵਾਲੀ ਤੋਂ ਪਹਿਲਾਂ ਕੀਤਾ ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫ਼ਿਕੇਸ਼ਨ ਨਹੀਂ ਲਾਗੂ ਕਰ ਸਕੀ | ਜਦਕਿ ਗੁਆਂਢੀ ਸੂਬੇ ਹਿਮਾਚਲ ਨੇ 6 ਮਹੀਨੇ ਅੰਦਰ ਹੀ ਪੁਰਾਣੀ ਪੈਨਸ਼ਨ ਬਹਾਲ ਕਰ ਆਪਣਾ ਚੋਣ ਵਾਅਦਾ ਇਮਾਨਦਾਰੀ ਨਾਲ ਨਿਭਾਇਆ | ਪੰਜਾਬ ਦੇ ਦੋ ਲੱਖ ਕਰਮਚਾਰੀਆਂ ਦੀ ਮੁੱਖ ਮੰਤਰੀ ਦੇ ਐਲਾਨ ਤੋਂ ਚਾਰ ਸਾਲ ਬਾਅਦ ਵੀ ਪੁਰਾਣੀ ਪੈਨਸ਼ਨ ਬਹਾਲ ਨਹੀਂ ਹੋਈ ਅਤੇ ਕਰਮਚਾਰੀ ਐਨ.ਪੀ.ਐਸ. ਅਧੀਨ ਹੀ ਨਿਗੂਣੀ ਪੈਨਸ਼ਨ ਦਿੱਤੀ ਜਾ ਰਹੀ | ਇਸ ਮੌਕੇ ਸੁਖਦੇਵ ਸਿੰਘ ਬੂਲਪੁਰ, ਕੰਵਰਦੀਪ ਸਿੰਘ, ਪ੍ਰਦੀਪ ਘੁੰਮਾਣ, ਸੁਖਨਿੰਦਰ ਸਿੰਘ ਬੂਲਪੁਰ, ਅਵਤਾਰ ਸਿੰਘ ਹੈਬਤਪੁਰ, ਜਸਵਿੰਦਰ ਸਿੰਘ ਸ਼ਿਕਾਰਪੁਰ, ਸੁਖਵਿੰਦਰ ਸਿੰਘ ਕਾਲੇਵਾਲ, ਨਿਰਮਲ ਸਿੰਘ ਸੋਢੀ ਬੂਲਪੁਰ, ਯਾਦਵਿੰਦਰ ਸਿੰਘ ਪੰਡੋਰੀ, ਸ਼ਿੰਦਰ ਸਿੰਘ ਜੱਬੋਵਾਲ, ਅਮਨਦੀਪ ਸਿੰਘ ਖਿੰਡਾ, ਗੁਰਪ੍ਰੀਤ ਸਿੰਘ ਟਿੱਬਾ, ਅਮਨਦੀਪ ਸਿੰਘ ਬਿਧੀਪੁਰ, ਜਸਵੀਰ ਸਿੰਘ ਚੀਮਾ, ਕੰਵਲਪ੍ਰੀਤ ਸਿੰਘ ਕੌੜਾ, ਗੁਰਪ੍ਰੀਤ ਸਿੰਘ ਬੂਲਪੁਰ, ਸੁਖਨਿੰਦਰ ਸਿੰਘ, ਸੁਖਦੇਵ ਸਿੰਘ ਬੂਲਪੁਰ, ਲਖਵਿੰਦਰ ਸਿੰਘ ਟਿੱਬਾ, ਵਰਿੰਦਰ ਸਿੰਘ ਟਿੱਬਾ, ਬਰਿੰਦਰ ਸਿੰਘ ਮਾਨ,ਰੇਸ਼ਮ ਸਿੰਘ ਬੂੜੇਵਾਲ, ਪਰਮਿੰਦਰ ਸਿੰਘ ਸੈਦਪੁਰ, ਅਸ਼ਵਨੀ ਕੁਮਾਰ, ਅਜੇ ਕੁਮਾਰ, ਕੁਲਦੀਪ ਠਾਕੁਰ, ਜਗਮੋਹਨ ਸਿੰਘ ਯਾਦਵਿੰਦਰ ਸਿੰਘ, ਰੁਪਿੰਦਰ ਸਿੰਘ, ਕੋਚ ਮਨਜਿੰਦਰ ਸਿੰਘ ਦੰਦੂਪੁਰ, ਹੈੱਡ ਟੀਚਰ ਸੁਖਵਿੰਦਰ ਸਿੰਘ ਦੰਦੂਪੁਰ ਆਦਿ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਯਾਤਰਾ 21 ਨਵੰਬਰ ਨੂੰ ਕਪੂਰਥਲਾ ਪੁੱਜੇਗੀ-ਅਮਿਤ ਕੁਮਾਰ ਪੰਚਾ... ਅਗਲੀ ਖ਼ਬਰ ਵੱਖ-ਵੱਖ ਥਾਵਾਂ 'ਤੇ ਅੱਜ ਬਿਜਲੀ ਬੰਦ ਰਹੇਗੀ
Ad Position 24