08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਪਲਵਿੰਦਰ ਸਿੰਘ ਓਠੀ ਉਰਫ਼ ਭਿੰਦਾ ਨੰਬਰਦਾਰ ਆਜ਼ਾਦ ਉਮੀਦਵਾਰ ਬਲਾਕ ਸੰਮਤੀ ਦੀ ਚੋਣ ਲੜਨਗੇ

Ad Position 21
No active advertisement
ਅਜੀਤ ਡੈਸਕ 06-12-2025
ਤਲਵੰਡੀ ਚੌਧਰੀਆਂ, 5 ਦਸੰਬਰ (ਪਰਸਨ ਲਾਲ ਭੋਲਾ)-ਜ਼ੋਨ ਤਲਵੰਡੀ ਚੌਧਰੀਆਂ ਤੋਂ ਬਲਾਕ ਸੰਮਤੀ ਲਈ ਪਲਵਿੰਦਰ ਸਿੰਘ ਉਰਫ਼ ਭਿੰਦਾ ਓਠੀ ਆਜ਼ਾਦ ਉਮੀਦਵਾਰ ਤੌਰ ਤੇ ਚੋਣ ਲੜ ਰਹੇ | ਪਲਵਿੰਦਰ ਸਿੰਘ ਉਰਫ਼ ਭਿੰਦਾ ਓਠੀ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਸੁਲਤਾਨਪੁਰ ਲੋਧੀ ਦੇ ਕਾਫ਼ੀ ਨਜ਼ਦੀਕ ਸਮਝੇ ਜਾਂਦੇ ਹਨ | ਬਤੌਰ ਨੰਬਰਦਾਰ ਉਨ੍ਹਾਂ ਦੀ ਤਹਿਸੀਲ ਸੁਲਤਾਨਪੁਰ ਲੋਧੀ ਅਤੇ ਤਲਵੰਡੀ ਚੌਧਰੀਆਂ ਸਬ ਤਹਿਸੀਲ ਵਿਚ ਨੰਬਰਦਾਰੀ ਦੇ ਕੰਮਕਾਜ ਵਿਚ ਵੀ ਉਨ•ਾਂ ਦੀ ਬੜੀ ਸਾਫ਼ ਸੁਥਰੀ ਛਵੀ ਹੈ | ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਲੱਡੂ ਪ੍ਰਧਾਨ ਅਤੇ ਮੈਂਬਰ ਪੰਚਾਇਤ ਮੈਂਬਰਾਂ ਨਾਲ ਵੀ ਉਨ•ਾਂ ਨੂੰ ਚੰਗੀ ਬਗਲਗੀਰੀ ਹੈ | ਬੀਤੇ ਦਿਨੀ ਰਾਣਾ ਇੰਦਰ ਪ੍ਰਤਾਪ ਸਿੰਘ ਜ਼ੋਨ ਤਲਵੰਡੀ ਚੌਧਰੀ ਵਿਚ ਆਏ ਅਤੇ ਆਪਣੇ ਸਮਰਥਕਾਂ ਨਾਲ ਪਲਵਿੰਦਰ ਸਿੰਘ ਓਠੀ ਨੂੰ ਥਾਪੜਾ ਦੇ ਕੇ ਗਏ ਹਨ | ਇਸ ਮੌਕੇ ਤੇ ਉਨ•ਾਂ ਦੇ ਨਾਲ ਸਰਪੰਚ ਬਲਵਿੰਦਰ ਸਿੰਘ ਲੱਡੂ, ਬਾਬਾ ਸੁਖਜੀਤ ਸਿੰਘ ਜੋਗੀ, ਹਰਜੀਤ ਸਿੰਘ ਰਾਣਾ ਸੁਆਮੀ, ਬਲਜੀਤ ਸਿੰਘ ਬੱਬੂ, ਬਖ਼ਸ਼ੀਸ਼ ਸਿੰਘ ਬਿੱਲਾ ਪ੍ਰਧਾਨ ਕੋਆਪਰੇਟਿਵ ਸੋਸਾਇਟੀ, ਸਤਨਾਮ ਸਿੰਘ ਸਾਬੀ, ਰਣਜੀਤ ਸਿੰਘ ਰਾਜਾ, ਰਜਿੰਦਰ ਸਿੰਘ ਭਾਰਜ, ਸੁਖਦੇਵ ਸਿੰਘ ਥਾਣਾ, ਲਖਬੀਰ ਸਿੰਘ ਲੱਖਾ, ਸਰਬਜੀਤ ਸਿੰਘ ਸ਼ੱਬਾ, ਕਮਲਜੀਤ ਸਿੰਘ, ਵੀਰਪਾਲ ਸਿੰਘ ਸਾਰੇ ਮੈਂਬਰ ਪੰਚਾਇਤ, ਸਰਵਣ ਸਿੰਘ ਬਾਵਾ, ਵਿਕਾਸ ਲਵ ਆਇਲ ਜਿਮ, ਲਵਲੀ ਓਠੀ , ਸਤਨਾਮ ਸਿੰਘ ਸੁਆਮੀ, ਸੰਤੋਖ ਸਿੰਘ ਜੋਸਨ, ਬਲਦੇਵ ਸਿੰਘ ਦੇਬੂ, ਦਰਸ਼ਨ ਸਿੰਘ ਤੇ ਜਸਪਾਲ ਸਿੰਘ ਦੋਵੇਂ ਡਾਇਰੈਕਟਰ, ਜਸਵਿੰਦਰ ਸਿੰਘ ਸੋਨੂ, ਬਲਜੀਤ ਸਿੰਘ ਬਿੱਟੂ, ਕਮਲ ਕੁਮਾਰ ਬਿੱਟੂ, ਸਰੂਪ ਸਿੰਘ ਚੰਦੀ, ਲਵ ਸੰਧੂ, ਮੋਹਣ ਸਿੰਘ, ਭਗਵੰਤ ਸਿੰਘ ਵਿਰਕ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ 'ਆਪ' ਦੀ ਹੋਵੇਗੀ ਇਤਿਹਾਸਕ ਜਿੱਤ-ਬਲਜੀਤ ਢਿੱਲੋਂ ਅਗਲੀ ਖ਼ਬਰ ਕਾਂਗਰਸੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਣ 'ਤੇ ਵਿਧਾਇਕ ਖਹਿਰਾ ਨੇ ਸਰਕਾਰ 'ਤੇ ਕੱਢਿਆ ਗੁੱਸਾ
Ad Position 24