ਫਗਵਾੜਾ, 19 ਦਸੰਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾ ਵਿਚ ਭਾਰਤੀ ਜਨਤਾ ਪਾਰਟੀ ਨੇ ਕਿਸਾਨ ਯੂਨੀਅਨ ਦੇ ਆਗੂਆਂ ਦੇ ਪਿੰਡਾਂ 'ਚ ਵੀ ਵੋਟ ਹਾਸਿਲ ਕਰਕੇ ਆਪਣਾ ਝੰਡਾ ਕਾਇਮ ਰੱਖਿਆ | ਭਾਜਪਾ ਨੂੰ ਫਗਵਾੜਾ ਹਲਕੇ ਦੇ ਪਿੰਡ ਨਸੀਰਾਬਾਦ ਤੋਂ 233 ਵੋਟਾਂ, ਲੱਖਪੁਰ ਤੋਂ 255 ਵੋਟਾਂ, ਮੌਲੀ ਤੋਂ 157 ਵੋਟਾਂ, ਨੰਗਲ ਮੱਝਾ ਤੋਂ 161 ਵੋਟਾਂ, ਸਾਹਨੀ ਤੋਂ 138 ਵੋਟਾਂ, ਹਰਦਾਸਪੁਰ ਤੋਂ 143 ਵੋਟਾਂ ਅਤੇ ਅਠੋਲੀ ਤੋਂ 32 ਵੋਟਾਂ ਲਈਆਂ ਅਤੇ ਭਾਜਪਾ ਦੇ ਹਰ ਪਿੰਡ ਵਿਚ ਬੂਥ ਵੀ ਲੱਗੇ ਅਤੇ ਭਾਜਪਾ ਨੇ 20 ਜ਼ੋਨਾਂ ਵਿਚ 20 ਉਮੀਦਵਾਰ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ 2 ਜ਼ੋਨਾਂ ਵਿਚ ਵੀ ਆਪਣੇ ਉਮੀਦਵਾਰ ਖੜੇ ਕੀਤੇ | ਕਾਂਗਰਸ ਨੇ ਵੀ ਬਲਾਕ ਸੰਮਤੀ ਦੇ 17 ਉਮੀਦਵਾਰ ਆਪਣੇ ਸਿੱਬਲ ਤੇ ਖੜੇ ਕੀਤੇ ਅਤੇ ਸ਼ੋ੍ਰਮਣੀ ਅਕਾਲੀ ਦਲ ਨੇ ਵੀ ਬਲਾਕ ਸੰਮਤੀ ਚੋਣ ਲਈ 17 ਉਮੀਦਵਾਰ ਆਪਣੇ ਸਿੱਬਲ ਤੇ ਖੜੇ ਕੀਤੇ | ਭਾਜਪਾ ਨੇ ਇਸ ਚੋਣ ਵਿਚ ਪਿੰਡਾਂ ਵਿਚ ਵੀ ਆਪਣਾ ਦਬਦਬਾ ਕਾਇਮ ਰੱਖਿਆ ਅਤੇ ਕਿਸਾਨ ਯੂਨੀਅਨ ਦੇ ਆਗੂਆਂ ਦੇ ਪਿੰਡਾਂ ਤੋਂ ਵੋਟਾਂ ਵੀ ਹਾਸਲ ਕੀਤੀਆਂ |