07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀ ਕੱਢੀ

Ad Position 21
No active advertisement
ਅਜੀਤ ਡੈਸਕ 24-12-2025
ਸੁਲਤਾਨਪੁਰ ਲੋਧੀ, 23 ਦਸੰਬਰ (ਨਰੇਸ਼ ਹੈਪੀ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਈ ਸਰਬਜੀਤ ਸਿੰਘ ਬੱਬੂ ਦੀ ਅਗਵਾਈ ਹੇਠ ਪ੍ਰਭਾਤ ਫੇਰੀ ਕੱਢੀ ਗਈ ਜੋ ਵੱਖ-ਵੱਖ ਬਾਜ਼ਾਰਾਂ ਤੇ ਮੁਹੱਲਿਆਂ ਤੋਂ ਹੁੰਦੀ ਹੋਈ ਪਿੰਡ ਸੁਲਤਾਨਪੁਰ ਰੂਰਲ ਪੁੱਜੀ ਜਿੱਥੇ ਪਿੰਡ ਵਾਸੀਆਂ ਵਲੋਂ ਪ੍ਰਭਾਤ ਫੇਰੀ ਦਾ ਭਰਵਾਂ ਸਵਾਗਤ ਕੀਤਾ ਗਿਆ | ਪ੍ਰਭਾਤ ਫੇਰੀ ਪਿੰਡ ਸੁਲਤਾਨਪੁਰ ਰੂਰਲ ਵਿਖੇ ਹੈੱਡ ਗ੍ਰੰਥੀ ਭਾਈ ਹਰਜਿੰਦਰ ਸਿੰਘ, ਜੀਤ ਸਿੰਘ, ਗੁਰਦੀਪ ਸਿੰਘ ਅਤੇ ਬਲਵਿੰਦਰ ਸਿੰਘ ਦੇ ਗ੍ਰਹਿ ਪੁੱਜੀ ਜਿੱਥੇ ਪਰਿਵਾਰਾਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਪ੍ਰਭਾਤ ਫੇਰੀ ਦਾ ਸਵਾਗਤ ਕੀਤਾ ਗਿਆ | ਭਾਈ ਸਰਬਜੀਤ ਸਿੰਘ ਬੱਬੂ ਨੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਮਾਤਾ ਗੁਜਰ ਕੌਰ ਜੀ ਤੇ ਉਨ੍ਹਾਂ ਦੇ ਚਾਰ ਸਾਹਿਬਜ਼ਾਦਿਆਂ ਦਾ ਵਿਸਥਾਰ ਨਾਲ ਇਤਿਹਾਸ ਸੁਣਾਇਆ | ਇਸ ਮੌਕੇ ਬਾਬਾ ਸਰਬਜੀਤ ਸਿੰਘ, ਗੁਰਬਾਜ ਸਿੰਘ, ਬਲਵਿੰਦਰ ਸਿੰਘ ਡੇਰਾ ਸੈਯਦਾਂ, ਗੁਰਚਰਨ ਸਿੰਘ ਪੱਕਾ ਕੋਠਾ, ਹਰਪ੍ਰੀਤ ਸਿੰਘ ਸੱਧੂਵਾਲ, ਪ੍ਰੀਤਮ ਸਿੰਘ ਨਿੱਕਾ, ਗੁਰਮਨ ਪ੍ਰੀਤ ਸਿੰਘ, ਪਿਆਰਾ ਸਿੰਘ, ਹਰਮਨਪ੍ਰੀਤ ਸਿੰਘ, ਬਲਵੀਰ ਸਿੰਘ, ਜਤਿੰਦਰ ਸਿੰਘ ਡੇਰਾ ਸੈਯਦਾਂ, ਜਸ਼ਨਪ੍ਰੀਤ ਸਿੰਘ ਸੱਧੂਵਾਲ, ਬੀਬੀ ਰਵਿੰਦਰ ਕੌਰ, ਜਸਬੀਰ ਕੌਰ, ਰੂਪ ਰਾਣੀ, ਪਰਮਜੀਤ ਕੌਰ, ਬਲਵਿੰਦਰ ਕੌਰ, ਮਨਪ੍ਰੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੁਖਪਾਲ ਸਿੰਘ ਖਹਿਰਾ ਨੇ 'ਵੀਰ ਬਾਲ ਦਿਵਸ' ਦੇ ਨਾਂਅ 'ਤੇ ਚੁੱਕੇ ਸਵਾਲ • ਕੇਂਦਰ ਸਰਕਾਰ ਨੂੰ ਇਸ ਨਾਂਅ 'ਤੇ ਤੁਰੰਤ ਪੁ... ਅਗਲੀ ਖ਼ਬਰ ਸ਼ੇਖਰ ਸਕਾਲਰਸ਼ਿਪ ਪ੍ਰੀਖਿਆ 2025 ਤਹਿਤ ਮੈਟਿ੍ਕ ਦੇ ਬੱਚਿਆਂ ਦੀ ਸਕਾਲਰਸ਼ਿਪ ਪ੍ਰੀਖਿਆ ਕਰਵਾਈ
Ad Position 24