ਫਗਵਾੜਾ, 23 ਦਸੰਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਦੇ ਬਲਾਕ ਸੰਮਤੀ ਜ਼ੋਨ ਨੰ: 8 ਰਾਣੀਪੁਰ ਕੰਬੋਆਂ ਤੋਂ ਚੋਣ ਜਿੱਤੇ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਜਸਵੀਰ ਸਿੰਘ ਬਜਾਜ ਨੇ ਆਖਿਆ ਕਿ ਇਹ ਜਿੱਤ ਮੇਰੀ ਨਹੀਂ ਸਗੋਂ ਰਾਣੀਪੁਰ ਕੰਬੋਆਂ, ਰਾਣੀਪੁਰ ਰਾਜਪੂਤਾ, ਦੁੱਗਾ, ਬੁਹਾਨੀ ਤੇ ਰਾਮਗੜ੍ਹ ਦੇ ਸਮੂਹ ਵੋਟਰਾਂ ਸਪੋਟਰਾਂ ਦੀ ਜਿੱਤ ਹੈ ਜਿਨ੍ਹਾਂ ਨੇ ਮੈਨੂੰ 462 ਵੋਟਾਂ ਨਾਲ ਜਿਤਾ ਕੇ ਮੈਨੂੰ ਆਪਣੇ ਇਲਾਕੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ | ਜਸਵੀਰ ਸਿੰਘ ਬਜਾਜ ਨੇ ਆਖਿਆ ਕਿ ਸ਼ੋ੍ਰਮਣੀ ਅਕਾਲੀ ਦਲ ਦਿਹਾਤੀ ਦੇ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ, ਸ਼ਹਿਰੀ ਹਲਕਾ ਇੰਚਾਰਜ ਰਣਜੀਤ ਸਿੰਘ ਖੁਰਾਣਾ ਅਤੇ ਐਡਵੋਕੇਟ ਜਰਨੈਲ ਸਿੰਘ ਵਾਹਦ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਪੰਥਕ ਪਾਰਟੀ ਸ਼ੋ੍ਰਮਣੀ ਅਕਾਲੀ ਦਲ ਦੀ ਟਿਕਟ ਤੋ ਇਹ ਚੋਣ ਲੜਾਈ | ਜਸਵੀਰ ਸਿੰਘ ਬਜਾਜ ਨੂੰ ਇਸ ਜ਼ੋਨ ਤੋ ਕੁੱਲ 1176 ਵੋਟਾਂ ਪਈਆਂ | ਜਿਸ ਵਿਚ ਰਾਣੀਪੁਰ ਕੰਬੋਆਂ ਤੋਂ 591 ਵੋਟਾਂ, ਰਾਣੀਪੁਰ ਰਾਜਪੂਤਾ ਤੋਂ 295 ਵੋਟਾਂ, ਬੋਹਾਨੀ ਤੋ 81 ਵੋਟਾਂ, ਦੁੱਗਾ ਤੋਂ 75 ਵੋਟਾਂ ਅਤੇ ਢੱਕ ਜਗਪਾਲਪੁਰ ਤੋ 75 ਵੋਟਾਂ ਪਈਆਂ ਸਨ |