07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸਤਿਕਰਤਾਰ ਇੰਟਰਨੈਸ਼ਨਲ ਸਕੂਲ ਭੁਲੱਥ ਵਿਖੇ ਕਰਵਾਇਆ 2 ਦਿਨਾਂ ਖੇਡ ਸਮਾਗਮ

Ad Position 21
No active advertisement
ਅਜੀਤ ਡੈਸਕ 24-12-2025
ਭੁਲੱਥ, 21 ਦਸੰਬਰ (ਮਨਜੀਤ ਸਿੰਘ ਰਤਨ)-ਸਤਿਕਰਤਾਰ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਭੁਲੱਥ ਵਿਖੇ 2 ਦਿਨਾਂ ਖੇਡ ਸਮਗਮ ਕਰਵਾਇਆ ਗਿਆ, ਜਿਸ ਵਿਚ ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਖੇਡ ਮੇਲੇ ਵਿਚ ਪਹਿਲੇ ਦਿਨ ਨਰਸਰੀ ਤੋਂ ਪੰਜਵੀਂ ਕਲਾਸ ਦੇ ਦੇ ਵਿਦਿਆਰਥੀਆਂ ਲਈ ਤੇ ਦੂਜੇ ਦਿਨ ਕਲਾਸ ਛੇਵੀਂ ਤੋਂ ਲੈ ਕੇ 12ਵੀਂ ਤੱਕ ਦੇ ਵਿਦਿਆਰਥੀਆਂ ਲਈ ਖੇਡਾਂ ਦਾ ਆਯੋਜਨ ਕੀਤਾ ਗਿਆ | ਵਿਦਿਆਰਥੀਆਂ ਲਈ 100 ਮੀਟਰ , 400 ਮੀਟਰ ਤੇ 1500 ਮੀਟਰ ਦੋੜਾਂ ਦੇ ਨਾਲ ਨਾਲ ਖੋ-ਖੋ, ਲਾਂਗ ਜੰਪ, ਸ਼ਾਟਪੁੱਟ, ਥ੍ਰੀ ਲੈਗ ਰੇਸ, ਸਟੋਨ ਕੁਲੈਕਸ਼ਨ ਤੇ ਵੇਟ ਲਿਫ਼ਟਿੰਗ ਆਦਿ ਖੇਡਾਂ ਦਾ ਪ੍ਰਬੰਧ ਕੀਤਾ ਗਿਆ | ਨਰਸਰੀ ਤੇ ਕੇ. ਜੀ ਕਲਾਸ ਦੀਆਂ ਵੱਖ-ਵੱਖ ਖੇਡਾਂ ਵਿਚ ਨਵੀਨ ਕਪੂਰ, ਜਸ਼ਨ ਬੰਗਾ ਪਹਿਲੇ, ਮਨਕੀਰਤ ਸਿੰਘ, ਗੁਰਬਾਜ ਸਿੰਘ ਦੂਜੇ ਤੇ ਫਤਿਹਵੀਰ ਸਿੰਘ ਤੇ ਗੁਰਵੀਰ ਸਿੰਘ ਤੀਜੇ ਸਥਾਨ ਤੇ ਰਹੇ | ਇਸੇ ਤਰਾ ਵੱਖ ਵੱਖ ਖੇਡਾਂ ਵਿਚ ਪੰਜਵੀਂ ਸ਼ੇ੍ਰਣੀ ਤੱਕ ਹਰਲੀਨ ਕੌਰ, ਸੋਨਮਦੀਪ ਕੌਰ, ਗੁਰਲੀਨ ਕੋਰ, ਰਣਦੀਪ ਕੌਰ, ਰੂਹੀ, ਅਵਨੀਤ, ਜਪਨੂਰ ਕੌਰ, ਜਸ਼ਨ ਬੰਗਾ, ਜਸਕੀਰਤ ਸਿੰਘ, ਰਣਵੀਰ ਸਿੰਘ, ਤਨਵੀਰ ਸਿੰਘ, ਗੁਰਨੂਰ ਕੌਰ ਨੇ ਪਹਿਲਾ ਸਥਾਨ, ਹਰਸ਼ਦੀਪ ਕੌਰ, ਜਸਮੀਨ ਕੌਰ, ਗੁਰਲੀਨ ਕੌਰ, ਕਵਿਤਾ ਵਿਦਵਾਨ, ਗਗਨਦੀਪ ਸਿੰਘ, ਆਰਵ ਗਿੱਲ, ਵਿਵੇਕ ਸਿੰਘ, ਮਨਮੀਤ ਸਿੰਘ, ਆਦਿ ਨੇ ਦੂਜਾ ਸਥਾਨ ਅਤੇ ਹਰਨੂਰ ਸਿੰਘ, ਨਾਮਿਆ, ਜਸਲੀਨ ਕੌਰ, ਸਹਿਜਪ੍ਰੀਤ ਸਿੰਘ, ਅਵਨੀਤ ਕੌਰ, ਗੁਰਸਿਮਰਨ ਕੌਰ, ਮਨਮੀਤ ਕੌਰ, ਜਸ਼ਨ ਵਿਦਵਾਨ, ਸਿਮਰਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕਰਕੇ ਇਨਾਮ ਹਾਸਿਲ ਕੀਤੇ | ਛੇਵੀਂ ਤੋ 12 ਵੀ ਸ਼ੇ੍ਰਣੀ ਵਿਚ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀ ਪਿ੍ੰਸ, ਹਰਸ਼ਾਨ ਸਿੰਘ, ਹਰਜੋਤ ਸਿੰਘ, ਗੁਰਪ੍ਰੀਤ ਸਿੰਘ, ਜਸਮੀਤ ਕੌਰ, ਸਾਹਿਬਪ੍ਰੀਤ ਸਿੰਘ, ਮਨਵੀਰ ਸਿੰਘ, ਖੁਸ਼ਮੀਤ ਸਿੰਘ, ਲਵਲੀਨ ਕੌਰ, ਸੁਖਵੀਰ ਸਿੰਘ, ਰਾਸ਼ੀ ਸ਼ਰਮਾ, ਸੰਦੀਪ ਕੌਰ, ਸ਼ੁਭਮ ਜੁਲਕਾ, ਅਭਿਨੰਦਨ ਸਭਰਵਾਲ, ਮਨਜੋਤ ਸਿੰਘ, ਪਿ੍ਆ, ਤੇ ਦੂਜੇ ਸਥਾਨ ਤੇ ਜਸਪ੍ਰੀਤ ਕੌਰ, ਕਰਮਜੀਤ ਸਿੰਘ, ਏਕਮ, ਅਫਰੀਨ ਖਾਨ, ਦੀਪਕ, ਮੀਨਾਕਸ਼ੀ ਵਿਦਵਾਨ, ਗੁਰਸ਼ਰਨ ਸਿੰਘ, ਤਰੀਸ਼ਾ, ਮਨਿੰਦਰ ਸਿੰਘ, ਰਮਨਜੋਤ, ਪਰਮਵੀਰ, ਤੀਜਾ ਸਥਾਨ ਤੇ ਅੰਕਿਤ ਕੁਮਾਰ, ਖ਼ੁਸ਼ੀ ਘਾਰੂ, ਅਨਮੋਲਦੀਪ ਸਿੰਘ, ਸ਼ਹਿਬਾਜ ਖਾਨ, ਸਟੈਫੀ, ਰਵਨੀਤ ਕੌਰ, ਧਰੂਵਿਸ਼ ਕੁਮਾਰ, ਗੁਰਜਿੰਦਰ ਆਦਿ ਰਹੇ | ਬਾਅਦ ਵਿਚ ਸਾਰੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਚੇਅਰਮੈਨ ਜਨਕ ਰਾਜ ਸਭਰਵਾਲ ਨੇ ਕਿਹਾ ਕਿ ਮੈਨੂੰ ਬਹੁਤ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਬੱਚਿਆਂ ਨੇ ਖੇਡਾਂ ਵਿਚ ਪੂਰੇ ਜੋਸ਼, ਅਨੁਸ਼ਾਸਨ ਅਤੇ ਖੇਡ-ਭਾਵਨਾ ਦਾ ਪ੍ਰਦਰਸ਼ਨ ਕੀਤਾ | ਉਨ੍ਹਾਂ ਸਾਰੇ ਵਿਦਿਆਰਥੀਆ ਨੂੰ ਮੈਡਲ ਜਿੱਤਣ ਤੇ ਵਧਾਈ ਦਿੰਦੇ ਹੋਏ ਸਭ ਨੂੰ ਖੇਡਾਂ ਵਿਚ ਵਧ ਚੜ੍ਹ ਕੇ ਭਾਗ ਲੈਣ ਲਈ ਕਿਹਾ | ਇਸ ਮੌਕੇ ਰਜਨੀ, ਗੁਰਮਾਨਪ੍ਰੀਤ ਕੌਰ (ਪਿ੍ੰਸੀਪਲ), ਮੁਕੇਸ਼ ਜੱਸਲ, ਜਰਮਨਜੀਤ ਕੌਰ, ਸੁਖਵਿੰਦਰ ਕੌਰ, ਸੰਦੀਪ ਕੌਰ, ਰੇਖਾ ਦੱਤਾ, ਸਪਨਾ, ਰਜਨੀ, ਰਜਵਿੰਦਰ ਕੌਰ, ਨਵਦੀਰ ਕੌਰ, ਆਰਤੀ ਸ਼ਰਮਾ, ਸਿਮਰ ਬਸਰਾ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰਾਣੀਪੁਰ ਦੇ ਨਵਨਿਯੁਕਤ ਬਲਾਕ ਸੰਮਤੀ ਮੈਂਬਰ ਵਲੋਂ ਸਭਨਾਂ ਦਾ ਧੰਨਵਾਦ ਅਗਲੀ ਖ਼ਬਰ ਦਸਮੇਸ਼ ਅਕੈਡਮੀ ਸਕੂਲ ਸੁਲਤਾਨਪੁਰ ਲੋਧੀ ਦੇ ਵਿਦਿਆਰਥੀਆਂ ਨੇ ਸਫ਼ਰ-ਏ-ਸ਼ਹਾਦਤ ਇਤਿਹਾਸ ਪੜਿ੍ਹਆ
Ad Position 24
No active advertisement