ਸੁਲਤਾਨਪੁਰ ਲੋਧੀ, 23 ਦਸੰਬਰ (ਥਿੰਦ)-ਸੁਲਤਾਨਪੁਰ ਲੋਧੀ ਹਲਕੇ ਦੀ ਪ੍ਰਸਿੱਧ ਸੰਸਥਾ ਦਸਮੇਸ਼ ਅਕੈਡਮੀ ਵਿਖੇ ਦਸਮ-ਪਿਤਾ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫ਼ਤਹਿ ਸਿੰਘ ਜੀ ਤੇ ਗੁਰੂ ਕੇ ਸਿੰਘਾਂ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਂਦਿਆਂ ਸਕੂਲ ਦੇ ਵਿਹੜੇ ਵਿਚ ਸੰਗੀਤ ਅਧਿਆਪਕ ਦਵਿੰਦਰ ਕੌਰ ਖ਼ਾਲਸਾ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਗੁਰੂ ਦੀ ਬਾਣੀ ਪੜ੍ਹਦਿਆਂ ਇਸ ਦਿਨ ਨੂੰ ਸ਼ਰਧਾ ਨਾਲ ਮਨਾਇਆ | ਇਸ ਮੌਕੇ ਸਕੂਲ ਦੇ ਬੱਚਿਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਦਾ ਇਤਿਹਾਸ ਪੜਿ੍ਹਆ | ਸਕੂਲ ਚੇਅਰਮੈਨ ਤੇ ਉੱਘੇ ਸਿੱਖ ਆਗੂ ਸਵਰਨ ਸਿੰਘ ਖ਼ਾਲਸਾ ਨੇ ਕਿਹਾ ਕਿ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਨ੍ਹਾਂ ਦੇ ਪਰਿਵਾਰ ਦੀ ਸ਼ਹਾਦਤ ਦੁਨੀਆ ਭਰ ਵਿਚ ਇਕ ਵੱਖਰੀ ਸ਼ਹਾਦਤ ਹੈ, ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ | ਸਵਰਨ ਸਿੰਘ ਖ਼ਾਲਸਾ ਤੇ ਰਾਜਵਿੰਦਰ ਕੌਰ (ਐਜੂਕੇਸ਼ਨ ਡਾਇਰੈਕਟਰ ਸੀ.ਆਈ.ਐਸ) ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਪਰਿਵਾਰ ਦਾ ਇਤਿਹਾਸ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਐਜੂਕੇਸ਼ਨ ਡਾਇਰੈਕਟਰ ਰਜਵੰਤ ਕੌਰ, ਪਿ੍ੰਸੀਪਲ ਅਮਨਦੀਪ ਸਿੰਘ, ਐਡ. ਮਨਵੀਰ ਸਿੰਘ, ਮੈਨੇਜਰ ਸੀ.ਆਈ.ਐਸ., ਕਮਲਪ੍ਰੀਤ ਕੌਰ ਰੂਪ ਤੇ ਸਮੂਹ ਅਧਿਆਪਕ ਸਾਹਿਬਾਨ ਵੀ ਹਾਜ਼ਰ ਸਨ |