31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਚਮੋਲੀ 'ਚ ਪਣ-ਬਿਜਲੀ ਪ੍ਰਾਜੈਕਟ ਸੁਰੰਗ 'ਚ ਲੋਕੋ ਟ੍ਰੇਨ ਦੀ ਟੱਕਰ-88 ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 01-01-2026
ਗੋਪੇਸ਼ਵਰ/ਦੇਹਰਾਦੂਨ, 31 ਦਸੰਬਰ (ਪੀ.ਟੀ.ਆਈ.)-ਚਮੋਲੀ ਜ਼ਿਲ੍ਹੇ ਵਿਚ ਨਿਰਮਾਣ ਅਧੀਨ ਵਿਸ਼ਨੂੰਗੜ੍ਹ-ਪੀਪਲਕੋਟੀ ਪਣ-ਬਿਜਲੀ ਪ੍ਰਾਜੈਕਟ ਦੀ ਪੀਪਲਕੋਟੀ ਸੁਰੰਗ ਦੇ ਅੰਦਰ ਲੋਕੋ ਟ੍ਰੇਨ ਦੀ ਟੱਕਰ 'ਚ 88 ਵਿਅਕਤੀ ਜ਼ਖ਼ਮੀ ਹੋ ਗਏ | ਇਕ ਅਧਿਕਾਰੀ ਨੇ ਦੱਸਿਆ ਕਿ ਇਕ ਰੇਲ ਗੱਡੀ 'ਚ ਕਰਮਚਾਰੀ ਅਤੇ ਅਧਿਕਾਰੀ ਸਵਾਰ ਸਨ, ਜਦੋਂ ਕਿ ਦੂਜੀ ਵਿਚ ਸਮੱਗਰੀ ਸੀ | ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਜ਼ਖ਼ਮੀਆਂ ਦਾ ਢੁਕਵਾਂ ਇਲਾਜ ਕਰਨ ਦੇ ਆਦੇਸ਼ ਦਿੱਤੇ | ਚਮੋਲੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਗੌਰਵ ਕੁਮਾਰ ਨੇ ਦੱਸਿਆ ਕਿ ਇਹ ਹਾਦਸਾ ਮੰਗਲਵਾਰ ਰਾਤ 8.30 ਵਜੇ ਦੇ ਕਰੀਬ ਟੀ.ਐਚ.ਡੀ.ਸੀ. (ਇੰਡੀਆ) ਵਲੋਂ ਬਣਾਈ ਜਾ ਰਹੀ ਸੁਰੰਗ ਦੇ ਅੰਦਰ ਟੀ.ਬੀ.ਐਮ. (ਟਨਲ ਬੋਰਿੰਗ ਮਸ਼ੀਨ) ਸਾਈਟ 'ਤੇ ਵਾਪਰਿਆ | ਰਾਤ ਦੀ ਸ਼ਿਫ਼ਟ ਦੌਰਾਨ ਸੁਰੰਗ ਦੀ ਖੁਦਾਈ ਲਈ ਕਰਮਚਾਰੀਆਂ ਨੂੰ ਲੈ ਕੇ ਜਾ ਰਹੀ ਇਕ ਲੋਕੋ ਟ੍ਰੇਨ ਸੁਰੰਗ ਦੇ ਕਰੀਬ ਦੋ ਕਿੱਲੋਮੀਟਰ ਅੰਦਰ ਸੀ, ਤਾਂ ਉਲਟ ਦਿਸ਼ਾ ਤੋਂ ਆ ਰਹੀ ਇਕ ਹੋਰ ਲੋਕੋ ਟ੍ਰੇਨ ਕੰਟਰੋਲ ਗੁਆ ਬੈਠੀ ਤੇ ਉਸ ਨਾਲ ਟਕਰਾ ਗਈ | ਜ਼ਿਲ੍ਹਾ ਮੈਜਿਸਟ੍ਰੇਟ ਗੌਰਵ ਕੁਮਾਰ ਤੇ ਪੁਲਿਸ ਸੁਪਰਡੈਂਟ ਸੁਰਜੀਤ ਸਿੰਘ ਪੰਵਾਰ ਨੇ ਦੱਸਿਆ ਕਿ ਹਾਦਸੇ ਸਮੇਂ ਲੋਕੋ ਟ੍ਰੇਨ 'ਚ 109 ਵਿਅਕਤੀ ਸਵਾਰ ਸਨ |

Ad Position 22
No active advertisement
ਪਿਛਲੀ ਖ਼ਬਰ ਫ਼ਰੀਦਾਬਾਦ 'ਚ ਔਰਤ ਨਾਲ ਸਮੂਹਿਕ ਜਬਰ ਜਨਾਹ ਅਗਲੀ ਖ਼ਬਰ ਈ.ਡੀ. ਵਲੋਂ ਲੰਡਨ ਦੇ ਬਕਿੰਘਮ ਪੈਲੇਸ ਦੇ ਕੋਲ 150 ਕਰੋੜ ਦੀ ਸੰਪਤੀ ਜ਼ਬਤ
Ad Position 24