31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਫ਼ਰੀਦਾਬਾਦ 'ਚ ਔਰਤ ਨਾਲ ਸਮੂਹਿਕ ਜਬਰ ਜਨਾਹ

Ad Position 21
No active advertisement
ਅਜੀਤ ਡੈਸਕ 01-01-2026

ਚੱਲਦੀ ਕਾਰ 'ਚੋਂ ਸੁੱਟਿਆ-2 ਗਿ੍ਫ਼ਤਾਰ
ਫ਼ਰੀਦਾਬਾਦ, 31 ਦਸੰਬਰ (ਪੀ. ਟੀ. ਆਈ.)-ਹਰਿਆਣਾ ਦੇ ਫ਼ਰੀਦਾਬਾਦ 'ਚ ਇਕ ਚੱਲਦੀ ਕਾਰ 'ਚ 25 ਸਾਲਾ ਵਿਆਹੁਤਾ ਔਰਤ ਨਾਲ ਸਮੂਹਿਕ ਜਬਰ ਜਨਾਹ ਕਰਨ ਤੋਂ ਬਾਅਦ ਉਸ ਨੂੰ ਚਲਦੀ ਕਾਰ 'ਚੋਂ ਬਾਹਰ ਸੁੱਟ ਦਿੱਤਾ ਗਿਆ, ਜਿਸ ਨਾਲ ਉਸ ਦੇ ਸਿਰ 'ਚ ਗੰਭੀਰ ਸੱਟਾਂ ਲੱਗੀਆਂ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਜਬਰ ਜਨਾਹ ਦੇ ਸੰਬੰਧ 'ਚ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਦੇਰ ਰਾਤ ਉਸ ਸਮੇਂ ਵਾਪਰੀ ਜਦੋਂ ਦੋ ਦੋਸ਼ੀਆਂ ਨੇ ਬੱਸ ਦੀ ਉਡੀਕ ਕਰ ਰਹੀ ਪੀੜਤਾ ਨੂੰ ਲਿਫ਼ਟ ਦੀ ਪੇਸ਼ਕਸ਼ ਕੀਤੀ ਅਤੇ ਉਸ ਨੂੰ ਉਸਦੀ ਮੰਜ਼ਿਲ 'ਤੇ ਲਿਜਾਣ ਦੀ ਬਜਾਏ, ਦੋਵੇਂ ਗੁਰੂਗ੍ਰਾਮ ਵੱਲ ਲੈ ਗਏ ਅਤੇ ਕਾਰ ਦੇ ਅੰਦਰ ਉਸ ਨਾਲ ਜਬਰ ਜਨਾਹ ਕੀਤਾ | ਪੁਲਿਸ ਨੇ ਦੱਸਿਆ ਕਿ ਦੋਸ਼ੀਆਂ ਨੇ ਪੀੜਤ ਔਰਤ ਨੂੰ ਤੜਕੇ 3 ਵਜੇ ਰਾਜਾ ਚੌਕ ਨੇੜੇ 90 ਕਿੱਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਦੀ ਰਫ਼ਤਾਰ ਨਾਲ ਚੱਲ ਰਹੀ ਗੱਡੀ 'ਚੋਂ ਬਾਹਰ ਸੁੱਟ ਦਿੱਤਾ | ਜਿਸ ਨਾਲ ਉਸ ਦੇ ਚਿਹਰੇ ਅਤੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਤੇ 12 ਤੋਂ ਵੱਧ ਟਾਂਕੇ ਲਗਾਉਣੇ ਪਏ | ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਸਦੀ ਹਾਲਤ ਨਾਜ਼ੁਕ ਹੈ ਅਤੇ ਉਹ ਅਜੇ ਬਿਆਨ ਦਰਜ ਕਰਨ ਦੇ ਯੋਗ ਨਹੀਂ ਹੈ |

Ad Position 22
No active advertisement
ਪਿਛਲੀ ਖ਼ਬਰ ਵੰਦੇ ਭਾਰਤ ਸਲੀਪਰ ਰੇਲ ਗੱਡੀ ਦਾ ਆਖਰੀ ਤੇਜ਼ ਰਫ਼ਤਾਰ ਟਰਾਇਲ ਪੂਰਾ ਅਗਲੀ ਖ਼ਬਰ ਚਮੋਲੀ 'ਚ ਪਣ-ਬਿਜਲੀ ਪ੍ਰਾਜੈਕਟ ਸੁਰੰਗ 'ਚ ਲੋਕੋ ਟ੍ਰੇਨ ਦੀ ਟੱਕਰ-88 ਜ਼ਖ਼ਮੀ
Ad Position 24